World

America ਦੇ ਵੀਜ਼ੇ ਨੂੰ ਲੈ ਕੇ ਟਰੰਪ ਨੇ ਦਿੱਤੀ ਵੱਡੀ ਖੁਸ਼ਖਬਰੀ, ਹੁਣ ਤੁਸੀਂ ਵੀ…

ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲਿਆਂ ਲਈ ਅਮਰੀਕਾ ਤੋਂ ਇੱਕ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ H1-B ਵੀਜ਼ਾ ਨਿਯਮਾਂ ‘ਚ ਇੱਕ ਵੱਡਾ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਹੁਣ H1-B ਵੀਜ਼ੇ ਵਾਲੇ ਲੋਕਾਂ ਨੂੰ ਸ਼ਰਤਾਂ ਅਨੁਸਾਰ ਅਮਰੀਕਾ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਯਾਨੀ ਜੇਕਰ ਤੁਹਾਡੇ ਕੋਲ H1- B ਵੀਜ਼ਾ ਹੈ ਤਾਂ ਤੁਸੀਂ ਅਮਰੀਕਾ ਜਾ ਸਕਦੇ ਹੋ।America Will Survive Trump, but It Won't Ever Be the Same ...ਸ਼ਰਤਾਂ ਮੁਤਾਬਕ ਜਿਸ ਕੋਲ H1-B ਵੀਜ਼ਾ ਹੈ ਜੇਕਰ ਉਹ ਦੋਬਾਰਾ ਪਾਬੰਦੀ ਲੱਗਣ ਤੋਂ ਪਹਿਲਾਂ ਅਮਰੀਕਾ ਵਿਚ ਆਪਣੀ ਪੁਰਾਣੀ ਨੌਕਰੀ ‘ਤੇ ਪਰਤਦਾ ਹੈ ਤਾਂ ਉਸ ਨੂੰ ਅਮਰੀਕਾ ‘ਚ ਆਉਣ ਦੀ ਇਜਾਜ਼ਤ ਹੋਵੇਗੀ। ਨਾਲ ਹੀ ਉਸ ਵਿਅਕਤੀ ਦੀ ਪਤਨੀ ਤੇ ਬੱਚਿਆਂ ਨੂੰ ਵੀ ਪ੍ਰਾਇਮਰੀ ਵੀਜ਼ਾ ਦੇ ਨਾਲ ਅਮਰੀਕਾ ‘ਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।ਟਰੰਪ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਨਾਲ ਹੀ ਟੈਕਨੀਕਲ ਮਾਹਰ, ਸੀਨੀਅਰ ਪੱਧਰ ਮੈਨੇਜਰ ਤੇ ਜਿਨ੍ਹਾਂ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ ਉਹ ਲੋਕ ਵੀ ਹੁਣ ਅਮਰੀਕਾ ਆ ਸਕਣਗੇ। ਦੱਸ ਦੇਈਏ ਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ H-1B ਵੀਜ਼ਾ ਪ੍ਰਣਾਲੀ ਦੇ ਧੋਖਾਧੜੀ ਤੇ ਦੁਰਵਰਤੋਂ ਨੂੰ ਖਤਮ ਕਰਨ ਲਈ ਇਕ ਕਾਰਜਕਾਰੀ ਆਦੇਸ਼ ‘ਤੇ ਵੀ ਦਸਤਖ਼ਤ ਕੀਤੇ।Why Trump's Short-Term Focus Could Put America Last – Foreign Policyਇਸ ਨਾਲ ਹੁਣ ਉਨ੍ਹਾਂ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ ਜੋ ਅਮਰੀਕਾ ‘ਚ ਨੌਕਰੀ ਕਰ ਰਹੇ ਹਨ। ਟਰੰਪ ਵੱਲੋਂ ਇਹ ਫੈਸਲਾ ਤਾਂ ਲਿਆ ਗਿਆ ਹੈ ਤਾਂ ਜੋ ਵਿਦੇਸ਼ੀ ਕਾਮਿਆਂ ਵੱਲੋਂ ਅਮਰੀਕੀ ਕਾਮਿਆਂ ਦਾ ਉਜਾੜਾ ਰੋਕਿਆ ਜਾ ਸਕੇ। ਇਸ ਨਾਲ ਅਮਰੀਕੀ ਕਾਮਿਆਂ ਦੀ ਰੱਖਿਆ ਲਈ ਇਹ ਕਾਫੀ ਸਹਾਈ ਸਾਬਤ ਹੋਣ ਵਾਲਾ ਫੈਸਲਾ ਹੈ।

Back to top button