News

America ਤੋਂ ਆਈ ਗੋਰੀ ਦੇ ਪੂਰੇ ਮੁਲਕ ਚ ਚਰਚੇ

ਯੂਐੱਸਏ ਦੀ ਵਸਨੀਕ ਇੱਕ ਔਰਤ ਜਦੋਂ ਅੰਮ੍ਰਿਤਸਰ ਦੇ ਕੰਪਨੀ ਬਾਗ਼ ਵਿੱਚ ਸੈਰ ਕਰਨ ਆਈ ਤਾਂ ਉਸ ਨੇ ਇੱਥੇ ਪਾਰਕ ਵਿੱਚ ਗੰਦਗੀ ਫੈਲੀ ਦੇਖੀ ਥਾਂ ਥਾਂ ਤੇ ਪਲਾਸਟਿਕ ਪਿਆ ਸੀ। ਉਸ ਨੇ ਇਸ ਸਾਰੇ ਪਲਾਸਟਿਕ ਦੇ ਕਚਰੇ ਨੂੰ ਇਕੱਠਾ ਕਰਕੇ ਪਲਾਸਟਿਕ ਦੇ ਥੈਲੇ ਵਿੱਚ ਭਰ ਲਿਆ। ਉਸ ਨੂੰ ਇਸ ਤਰ੍ਹਾਂ ਕਰਦੇ ਦੇਖ ਵਾਰਡ ਨੰਬਰ 46 ਦੇ ਕੌਂਸਲਰ ਵੀ ਬਹੁਤ ਪ੍ਰਭਾਵਿਤ ਹੋਏ ਅਗਲੇ ਹੀ ਦਿਨ ਉਨ੍ਹਾਂ ਨੇ ਵੀ ਆਪਣੀ ਟੀਮ ਨੂੰ ਨਾਲ ਲੈ ਕੇ ਇਸ ਕੰਪਨੀ ਬਾਗ਼ ਦੀ ਸਫਾਈ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਵਿਦੇਸ਼ੀ ਔਰਤ ਦਾ ਪਤੀ ਪੁਨੀਤ ਮਹਾਜਨ ਭਾਰਤੀ ਮੂਲਦਾ ਹੈ। ਪਰ ਇਹ ਪਰਿਵਾਰ ਹੁਣ ਯੂ ਐਸ ਏ ਵਿੱਚ ਰਹਿ ਰਿਹਾ ਹੈ। ਇਨ੍ਹਾਂ ਦੀ ਪਤਨੀ ਕੁਝ ਦਿਨ ਲਈ ਅੰਮ੍ਰਿਤਸਰ ਆਈ ਹੋਈ ਹੈ।ਕੌਂਸਲਰ ਸ਼ੈਲਿੰਦਰ ਸ਼ੈਲੀ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਇੱਥੇ ਸੈਰ ਕਰਨ ਆਏ ਤਾਂ ਇੱਕ ਯੂਐੱਸਏ ਦੀ ਔਰਤ ਇੱਥੇ ਪਲਾਸਟਿਕ ਚੁਗ ਕੇ ਥੈਲੇ ਵਿੱਚ ਪਾ ਰਹੀ ਸੀ। ਉਨ੍ਹਾਂ ਨੇ ਕਈ ਥੈਲੇ ਭਰੇ ਸਨ ਇਹ ਦੇਖ ਕੇ ਉਨ੍ਹਾਂ ਨੇ ਸ਼ਰਮ ਮਹਿਸੂਸ ਕੀਤੀ ਕਿ ਇਹ ਵਿਦੇਸ਼ੀ ਲੋਕ ਇੱਥੇ ਆ ਕੇ ਵੀਸਫ਼ਾਈ ਕਰਦੇ ਹਨ। ਜਦ ਕਿ ਅਸੀਂ ਗੰਦਗੀ ਫੈਲਾਈ ਜਾ ਰਹੇ ਹਾਂ। ਸਾਡਾ ਫਰਜ਼ ਬਣਦਾ ਹੈ ਸਫਾਈ ਕਰਨਾ, ਦੂਸਰੇ ਦਿਨ ਉਨ੍ਹਾਂ ਨੇ ਆਪਣੀ ਟੀਮ ਨੂੰ ਨਾਲ ਲਿਆ ਕੇ ਸਫਾਈ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਕਰਨ ਨਾਲ ਅਸੀਂ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਉਨ੍ਹਾਂ ਦੇ ਦੱਸਣ ਅਨੁਸਾਰ 65-70 ਵਿਅਕਤੀ ਇਸ ਕੰਪਨੀ ਬਾਗ਼ ਦੀ ਸਫ਼ਾਈ ਵਿੱਚ ਲੱਗੇ ਹੋਏ ਹਨ। ਪਰ ਕੰਮ 5-6 ਬੰਦਿਆਂ ਜਿੰਨਾਂ ਵੀ ਨਹੀਂ ਹੈ। ਉਹਇਸ ਸਬੰਧੀ ਮੇਅਰ ਨਾਲ ਵੀ ਗੱਲ ਕਰਨਗੇ। ਇਹ ਕੰਪਨੀ ਬਾਗ ਸ਼ਹਿਰ ਦਾ ਦਿਲ ਕਿਹਾ ਜਾ ਸਕਦਾ ਹੈ।ਸਾਰੇ ਸ਼ਹਿਰ ਦੇ ਲੋਕ ਇੱਥੇ ਸੈਰ ਕਰਨ ਆਉਂਦੇ ਹਨ। ਉਹ ਇੱਥੇ ਆ ਕੇ ਹਰਿਆਵਲ ਤਲਾਸ਼ਦੇ ਹਨ। ਇਸ ਲਈ ਇੱਥੇ ਸਫ਼ਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਹਰ ਇੱਕ ਆਸ ਪ੍ਰਸ਼ਾਸਨ ਤੋਂ ਨਹੀਂ ਰੱਖਣੀ ਚਾਹੀਦੀ। ਇਹ ਕੰਪਨੀ ਬਾਗ ਸਾਡਾ ਸਾਰਿਆਂ ਦਾ ਸਾਂਝਾ ਹੈ। ਇਸ ਲਈ ਸਾਨੂੰਵੀ ਹਿੰਮਤ ਕਰਨੀ ਚਾਹੀਦੀ ਹੈ। ਇਸ ਵਿਦੇਸ਼ੀ ਔਰਤ ਦੇ ਪਤੀ ਪੁਨੀਤ ਮਹਾਜਨ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ 3-4 ਦਿਨਾਂ ਲਈ ਇੱਥੇ ਆਏ ਹੋਏ ਹਨ। ਜਦੋਂ ਉਨ੍ਹਾਂ ਨੇ ਸੈਰ ਕਰਦੇ ਵਕਤ ਇੱਥੇ ਫੈਲੀ ਹੋਈ ਗੰਦਗੀ ਦੇਖੀ ਤਾਂ ਉਨ੍ਹਾਂ ਨੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਤਰ੍ਹਾਂ ਸਾਂਝੀਆਂ ਥਾਵਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button