America ਚ 15 ਅਗਸਤ ਨੂੰ ਪਹਿਲੀ ਵਾਰ ਤਿਰੰਗਾ ਲਹਿਰਾਇਆ ਜਾਵੇਗਾ

ਭਾਰਤੀਆਂ ਲਈ ਆਉਣ ਵਾਲਾ ਸੁਤੰਤਰਤਾ ਦਿਵਸ (Indian Independence Day 2020) ਇਕ ਹੋਰ ਸ਼ਾਨਦਾਰ ਪਲ ਲੈ ਕੇ ਆ ਰਿਹਾ ਹੈ। ਅਮਰੀਕਾ ਦੇ ਇਕ ਪ੍ਰਮੁੱਖ ਸਮੂਹ ਨੇ ਆਉਣ ਵਾਲੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਖੇ ਭਾਰਤੀ ਤਿਰੰਗਾ ਲਹਿਰਾਉਣ ਦਾ ਐਲਾਨ ਕੀਤਾ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨਿਊਯਾਰਕ ਸਿਟੀ ਦੇ ਇਸ ਵਿਸ਼ੇਸ਼ ਸਥਾਨ ‘ਤੇ ਤਿਰੰਗਾ ਲਹਿਰਾਇਆ ਜਾਵੇਗਾ। ਤਿੰਨ ਰਾਜਾਂ ਨਿਊਯਾਰਕ, ਨਿਊਜਰਸੀ ਅਤੇ ਕਨੈਟੀਕਟ ਦੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼-ਐਫਆਈਏ ਨੇ ਇਕ ਬਿਆਨ ਵਿਚ ਕਿਹਾ ਕਿ 15 ਅਗਸਤ, 2020 ਨੂੰ ਪਹਿਲੀ ਵਾਰ ਟਾਈਮਜ਼ ਸਕੁਏਅਰ ‘ਤੇ ਤਿਰੰਗਾ ਲਹਿਰਾ ਕੇ ਇਤਿਹਾਸ ਸਿਰਜਿਆ ਜਾਵੇਗਾ।ਸੰਗਠਨ ਦੇ ਅਨੁਸਾਰ, ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਅਨੁਸਾਰ ਇਹ ਪਹਿਲਾ ਮੌਕਾ ਹੈ ਜਦੋਂ ਟਾਈਮਜ਼ ਸਕੁਏਅਰ ‘ਤੇ ਤਿਰੰਗਾ ਲਹਿਰਾਇਆ ਜਾਵੇਗਾ। ਟਾਈਮਜ਼ ਸਕੁਏਅਰ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਝੰਡਾ ਲਹਿਰਾਉਣ ਤੋਂ ਇਲਾਵਾ ਭਾਰਤੀ ਸਭਿਆਚਾਰ ਨਾਲ ਜੁੜੀ ਝਾਂਕੀ ਵੀ ਸ਼ਾਮਲ ਕੀਤੀ ਜਾਵੇਗੀ। ਇੰਪਾਇਰ ਸਟੇਟ ਬਿਲਡਿੰਗ ਵਿਖੇ ਇੱਕ ਪ੍ਰੋਜੈਕਟਰ ਦੇ ਜ਼ਰੀਏ ਭਾਰਤ ਦੀਆਂ ਖੂਬੀਆਂ ਬਾਰੇ ਦੱਸਿਆ ਜਾਵੇਗਾ। ਭਾਰਤੀ ਸੁਤੰਤਰਤਾ ਦਿਵਸ ਦੇ ਸਨਮਾਨ ਵਿਚ ਇਮਾਰਤ ਨੂੰ ਤਿਰੰਗੇ ਬੱਤੀਆਂ ਨਾਲ ਸਜਾਇਆ ਜਾਵੇਗਾ।Members of the #Indian Community and friends of India are cordially invited to join us virtually for celebrating 74th #Independence Day of #India on Saturday, August 15, 2020, at 10:00 AM. The #event will be streamed LIVE on our #Facebook page (@IndiainNewYork).#IndependenceDay pic.twitter.com/45Lxn55muG
— India in New York (@IndiainNewYork) August 10, 2020ਲਾਈਵ ਮਿੰਟ ਦੀ ਰਿਪੋਰਟ ਦੇ ਅਨੁਸਾਰ ਐਂਪਾਇਰ ਸਟੇਟ ਬਿਲਡਿੰਗ 14 ਅਗਸਤ ਤੋਂ ਹੀ ਤਿਰੰਗੇ ਦੀ ਰੌਸ਼ਨੀ ਨਾਲ ਸਜਾਈ ਜਾਵੇਗੀ। ਸੰਗਠਨ ਨੇ ਕਿਹਾ ਕਿ 15 ਅਗਸਤ ਨੂੰ ਪੂਰਾ ਵਿਸ਼ਵ ਭਾਰਤ ਅਤੇ ਅਮਰੀਕਾ ਦਰਮਿਆਨ ਮਜ਼ਬੂਤ ਸੰਬੰਧਾਂ ਦੀ ਝਲਕ ਦੇਖਣ ਨੂੰ ਮਿਲੇਗੀ। ਇਹ ਭਾਰਤੀ-ਅਮਰੀਕੀ ਭਾਈਚਾਰੇ ਲਈ ਇਕ ਬਹੁਤ ਮਾਣ ਵਾਲਾ ਪਲ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਐਫਆਈਏ ਬਹੁਤ ਸਾਰੀਆਂ ਸੰਸਥਾਵਾਂ ਦਾ ਸਮੂਹ ਹੈ ਜੋ ਵਿਸ਼ਵਵਿਆਪੀ ਭਾਰਤੀਆਂ ਦੇ ਹਿੱਤਾਂ ਲਈ ਕੰਮ ਕਰਦੀ ਹੈ। ਸੰਸਥਾ ਦੇ ਚੇਅਰਮੈਨ ਅੰਕੁਰ ਵੈਦਿਆ ਨੇ ਕਿਹਾ ਕਿ ਭਾਰਤੀ-ਅਮਰੀਕੀ ਕਮਿਊਨਿਟੀ ਕੋਰੋਨਾ ਵਾਇਰਸ ਨਾਲ ਬਹੁਤ ਪ੍ਰਭਾਵਿਤ ਹੋਈ ਹੈ ਅਤੇ ਅਜਿਹੇ ਪ੍ਰੋਗਰਾਮ ਭਾਈਚਾਰੇ ਵਿੱਚ ਉਤਸ਼ਾਹ ਵਧਾਉਣ ਲਈ ਕੰਮ ਕਰਦੇ ਹਨ।