News

Ambulance ਹੋਈ ਖਰਾਬ | 2 ਸਿੰਘਾਂ ਨੇ ਮੋਟਰਸਾਈਕਲਾਂ ਤੇ ਪੈਰਾਂ ਨਾਲ ਧੱਕਾ ਮਾਰ ਹਸਪਤਾਲ ਪਹੁੰਚਾਈ

ਵੀਡੀਓ ਕਿਥੋਂ ਦੀ ਹੈ ਇਹ ਤਾਂ ਨਹੀਂ ਪਤਾ ਪਰ ਔਖੇ ਵੇਲੇ ਸਿੱਖ ਹਰ ਕਿਸੇ ਦੇ ਕੰਮ ਆਉਂਦੇ ਹਨ ਤੇ ਇਹ ਵੀਡੀਓ ਇਸੇ ਗੱਲ ਦੀ ਉਦਾਹਰਣ ਹੈ। ਇਹ ਐਂਬੂਲੈਂਸ ਸੀ ਜੋ ਕਿਸੇ ਮਰੀਜ ਨੂੰ ਹਸਪਤਾਲ ਲਿਜਾ ਰਹੀ ਸੀ ਪਰ ਰਾਹ ਵਿਚ ਕਿਸੇ ਤਕਨੀਕੀ ਖਰਾਬੀ ਕਾਰਨ ਰੁਕ ਗਈ। ਇਹ 2 ਸਿੱਖ ਨੌਜਵਾਨ ਆਪਣੇ ਮੋਟਰਸਾਈਕਲਾਂ ਤੇ ਸਵਾਰ ਸਨ ਜਿਨਾਂ ਇਹ ਰੁਕੀ ਐਂਬੂਲੈਂਸ ਦੇਖੀ। ਇਹਨਾਂ ਸਿੰਘਾਂ ਨੇ ਅੱਧੀ ਰਾਤ ਰਸਤੇ ਵਿਚ ਖ਼ਰਾਬ ਹੋਈ ਐਂਬੂਲੈਂਸ ਨੂੰ ਪੈਰਾਂ ਦੇ ਸਹਾਰੇ 20 ਕਿਲੋਮੀਟਰ ਤੱਕ ਮਗਰੋਂ ਧੱਕਾ ਲਾ ਕੇ,ਧਕੇਲ ਕੇ ਸਮੇਂ ਸਿਰ ਹਸਪਤਾਲ ਪਹੁੰਚਾਇਆ ਤੇ ਮਰੀਜ਼ ਦੀ ਜਾਨ ਬਚਾਈ।Image result for ambulance
ਭਾਵੇਂ ਅੱਤਵਾਦੀ ਕਹੀ ਲਓ ਭਾਵੇਂ ਗਰਮ ਖਿਆਲੀ ਤੇ ਭਾਵੇਂ ਜੋ ਕੁਝ ਮਰਜੀ,ਇਹ ਸੇਵਾ ਭਾਵਨਾ ਦੀ ਦਾਤ ਹੈ ਹੀ ਐਸੀ ਹੈ ਜੋ ਸਿੱਖਾਂ ਨੂੰ ਗੁੜਤੀ ਵਜੋਂ ਮਿਲੀ ਹੈ। ਅੱਜਕਲ ਦੇ ਜਮਾਨੇ ਵਿਚ ਜਦੋਂ ਕੋਈ ਅੱਧੀ ਰਾਤ ਨੂੰ ਮਦਦ ਲਈ ਸੁੰਨਸਾਨ ਰਾਹ ਤੇ ਰੁਕਦਾ ਵੀ ਨਹੀਂ,ਉਸ ਸਮੇਂ ਅਜਿਹੀ ਸੇਵਾ ਭਾਵਨਾ ਵਾਲੀ ਮਦਦ ਸਿਰਫ ਸਿੱਖਾਂ ਹਿੱਸੇ ਹੀ ਆ ਸਕਦੀ ਹੈ। ਇਹ ਭਾਈ ਘਨੱਈਏ ਦੇ ਵਾਰਿਸ ਨੇ….ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ….ਸਿੱਖਾਂ ਲਈ ਦੂਜਿਆਂ ਦੀ ਸੇਵਾ ਕਰਨੀ ਹੀ ਅੱਤਵਾਦ ਹੈ।

Related Articles

Back to top button