Always keep in mind these 5 things, car tires will run twice

ਬਹੁਤ ਸਾਰੇ ਲੋਕ ਕਾਰ ਦੇ ਟਾਇਰਾਂ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੀ ਸਮੱਸਿਆ ਹੁੰਦੀ ਹੈ ਕਿ ਉਨ੍ਹਾਂ ਦੀ ਗੱਡੀ ਦੇ ਟਾਇਰ ਬਹੁਤ ਘੱਟ ਚੱਲ ਰਹੇ ਹਨ ਯਾਨੀ ਕਿ ਇਹਨਾਂ ਦੀ ਲਾਇਫ ਬਹੁਤ ਘੱਟ ਹੈ। ਪਰ ਅੱਜ ਅਸੀ ਤੁਹਾਡੀ ਇਸ ਸਮੱਸਿਆ ਦਾ ਹੱਲ ਕਰਨ ਜਾ ਰਹੇ ਹਾਂ। ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀ ਆਪਣੀ ਗੱਡੀ ਦੇ ਟਾਇਰਾਂ ਦੀ ਲਾਇਫ ਨੂੰ ਡਬਲ ਕਰ ਸਕਦੇ ਹੋ ਯਾਨੀ ਦੋ ਗੁਣਾ ਸਮੇਂ ਤੱਕ ਚਲਾ ਸਕਦੇ ਹੋ।ਟਾਇਰਾਂ ਬਾਰੇ ਕਈ ਚੀਜਾਂ ਅਜਿਹੀਆਂ ਹਨ ਜਿਨ੍ਹਾਂ ਦੇ ਬਾਰੇ ਤੁਸੀ ਕਾਫ਼ੀ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਪਰ ਲੇਕਿਨ ਲਾਪਰਵਾਹੀ ਵਰਤਦੇ ਹੋ ਹਨ। ਇਨ੍ਹਾਂ ਵਿਚੋਂ ਇੱਕ ਲਾਪਰਵਾਹੀ ਹੈ ਟਾਇਰਾਂ ਦਾ ਪ੍ਰੈਸ਼ਰ। ਟਾਇਰ ਖ਼ਰਾਬ ਹੋਣ ਦੀ ਸਭਤੋਂ ਵੱਡੀ ਵਜ੍ਹਾ ਹੈ ਉਸ ਵਿੱਚ ਪ੍ਰੇਸ਼ਰ ਦਾ ਘੱਟ ਜਾਂ ਜ਼ਿਆਦਾ ਹੋਣਾ। ਲੋਕ ਟਾਇਰ ਵਿੱਚ ਠੀਕ ਤਰਾਂ ਹਵਾ ਯਾਨੀ ਨਾਈਟ੍ਰੋਜਨ ਭਰਵਾ ਕੇ ਨਿਸ਼ਚਿੰਤ ਹੋ ਜਾਂਦੇ ਹਨ ਕਿ ਟਾਇਰ ਵਿੱਚ ਹਵਾ ਠੀਕ ਹੈ ਹੁਣ ਕੋਈ ਨੁਕਸਾਨ ਨਹੀਂ ਹੋਵੇਗਾ।ਪਰ ਕੀ ਤੁਸੀ ਜਾਣਦੇ ਹੋ ਕਿ ਨਾਈਟ੍ਰੋਜਨ ਕਾਰ ਦੇ ਟਾਇਰਾਂ ਲਈ ਕੰਮ ਦੀ ਚੀਜ਼ ਨਹੀਂ ਹੈ। ਹਵਾ ਭਰਵਾਉਣ ਤੋਂ ਬਾਅਦ ਅਸੀ ਕਈ ਮਹੀਨਿਆਂ ਤੱਕ ਟਾਇਰ ਦਾ ਪ੍ਰੈਸ਼ਰ ਚੈੱਕ ਨਹੀਂ ਕਰਵਾਉਂਦੇ। ਨਾਈਟ੍ਰੋਜਨ ਪ੍ਰੈਸ਼ਰ ਨੂੰ ਲਗਾਤਾਰ ਇੱਕ ਸਮਾਨ ਨਹੀਂ ਰੱਖਦੀ ਅਤੇ ਇਸ ਦੇ ਕਾਰਨ ਪ੍ਰੈਸ਼ਰ ਘੱਟ ਹੋ ਜਾਂਦਾ ਹੈ। ਇਸ ਲਈ ਜਦੋਂ ਵੀ ਤੁਸੀ ਪੈਟਰੋਲ ਪੰਪ ‘ਤੇ ਜਾਓ ਤਾਂ ਹਮੇਸ਼ਾ ਟਾਇਰਾਂ ਵਿੱਚ ਪ੍ਰੈਸ਼ਰ ਚੈੱਕ ਕਰਵਾ ਕੇ ਹਵਾ ਭਰਵਾ ਲਵੋ ।
ਗਰਮੀਆਂ ਵਿੱਚ ਘੱਟ ਤੋਂ ਘੱਟ ਇੱਕ ਹਫਤੇ ਬਾਅਦ ਪ੍ਰੈਸ਼ਰ ਜਰੂਰ ਚੈੱਕ ਕਰਵਾਓ ਅਤੇ ਸਰਦੀਆਂ ਵਿੱਚ 15-20 ਦਿਨਾਂ ਵਿੱਚ ਇੱਕ ਵਾਰ। ਇਸੇ ਤਰ੍ਹਾਂ ਕਾਫ਼ੀ ਸਾਰੀਆਂ ਲਾਪਰਵਾਹੀਆਂ ਕਾਰਨ ਸਾਡੀ ਕਾਰ ਦੇ ਟਾਇਰਾਂ ਦੀ ਲਾਇਫ ਬਹੁਤ ਘੱਟ ਹੋ ਜਾਂਦੀ ਹੈ, ਟਾਇਰਾਂ ਦੀ ਲਾਇਫ ਵਧਾਉਣ ਲਈ 5 ਜਰੂਰੀ ਟਿਪਸ ਬਾਰੇ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….