Sikh News

About 10,000 Singh Singhanis were martyred at this place today Chota Ghallughara

ਮੁਗਲ ਹਕੂਮਤ ਸਿੱਖਾਂ ਦਾ ਨਾਂ-ਨਿਸ਼ਾਨ ਮਿਟਾ ਦੇਣ ਦੀ ਸਹੁੰ ਖਾ ਚੁੱਕੀ ਸੀ। ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਤੇ ਹੋਰ ਅਨੇਕਾਂ ਸਿੰਘ ਸ਼ਹੀਦ ਕੀਤੇ ਜਾ ਚੁੱਕੇ ਸਨ। ਜਿਥੇ ਵੀ ਕੋਈ ਸਿੱਖ ਲੱਭਦਾ ਸੀ ਉਸ ਦਾ ਕਤਲ ਕਰ ਦਿੱਤਾ ਜਾਂਦਾ। ਸਭ ਲੋਕਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਕੋਈ ਵੀ ਸਿੱਖਾਂ ਨੂੰ ਓਟ ਆਸਰਾ ਤੇ ਟਿਕਾਣਾ ਨਾ ਦੇਵੇ।ਥਾਂ-ਥਾਂ ਤੋਂ ਧੱਕਿਆ ਸਿੰਘਾਂ ਦਾ ਇੱਕ ਜਥਾ ਐਮਨਾਬਾਦ ਪੁੱਜਾ। ਉਹ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਪਰ ਓਥੋਂ ਦੇ ਫ਼ੌਜਦਾਰ ਜਸਪਤ ਰਾਏ ਨੇ ਉਨ੍ਹਾਂ ਨੂੰ ਕਹਿ ਭੇਜਿਆ ਕਿ ਏਥੋਂ ਹੁਣੇ ਹੀ ਚਲੇ ਜਾਓ। ਸਿੱਖਾਂ ਨੇ ਕਿਹਾ ਕਿ ਅਸੀਂ ਕਈ ਦਿਨਾਂ ਦੇ ਭੁੱਖੇ ਹਾਂ। ਕੇਵਲ ਇੱਕ ਰਾਤ ਰਹਿ ਕੇ ਇਥੇ ਮੁੱਲ ਲੈ ਕੇ ਅੰਨ-ਪਾਣੀ ਛਕਾਂਗੇ ਤੇ ਸਵੇਰੇ ਚਲੇ ਜਾਵਾਂਗੇ। ਪਰ ਜਸਪਤ ਹੰਕਾਰਿਆ ਹੋਇਆ ਸੀ। ਉਹ ਫ਼ੌਜ ਲੈ ਕੇ ਸਿੱਖਾਂ ਉਦਾਲੇ ਆ ਹੋਇਆ, ਸਿੱਖਾਂ ਨੇ ਅੱਗੋਂ ਡਟ ਕੇ ਟਾਕਰਾ ਕੀਤਾ।Chhota Ghallughara - The Sikh Holocaust of 1746 - SinghStation ਇੱਕ ਰੰਗਰੇਟੇ ਸਿੱਖ ਨਿਬਾਹੂ ਸਿੰਘ ਨੇ ਉਸ ਦੇ ਹਾਥੀ ਉੱਤੇ ਚੜ੍ਹ ਕੇ ਉਸ ਦਾ ਸਿਰ ਵੱਡ ਲਿਆ।ਜਸਪਤ ਰਾਇ, ਲਖਪਤ ਰਾਇ ਦਾ ਭਰਾ ਸੀ ਅਤੇ ਲਖਪਤ ਰਾਇ, ਯਹੀਯਾ ਖਾਂ ਸੂਬਾਲਾਹੌਰ ਦਾ ਦੀਵਾਨ ਸੀ। ਜਦ ਲਖਪਤ ਰਾਇ ਨੇ ਆਪਣੇ ਭਰਾ ਦੇ ਮਾਰੇ ਜਾਣ ਦੀ ਖਬਰ ਸੁਣੀ ਤਾਂ ਉਹ ਗੱਸੇ ਨਾਲ ਲਾਲ-ਪੀਲਾ ਹੋ ਗਿਆ। ਨਵਾਬ ਯਾਹੀਯਾ ਖਾਂ ਪਾਸ ਜਾ ਕੇ ਉਸ ਨੇ ਆਪਣੀ ਪੱਗੜੀ ਲਾਹ ਕੇ ਉਸਦੇ ਪੈਰਾਂ ਵਿੱਚ ਸੁੱਟ ਦਿੱਤੀ ਅਤੇ ਕਿਹਾ ਕਿ ਉਹ ਉਨਾਂ ਚਿਰ ਨੰਗੇ ਸਿਰ ਹੀ ਰਹੇਗਾ ਜਦ ਤੱਕ ਉਹ ਸਿੱਖਾਂ ਨੂੰ ਖਤਮ ਨਹੀਂ ਕਰ ਲੈਂਦਾ। ਉਸ ਨੇ ਕਿਹਾ ਕਿ “ਮੈ ਖੱਤਰੀ ਹਾਂ, ਤੇ ਮੈਂ ਸਿੱਖਾਂ ਨੂੰ ਖਤਮ ਕਰਨ ਤੱਕ ਆਪਣੇ ਆਪ ਨੂੰ ਖੱਤਰੀ ਨਹੀਂ ਅਖਵਾਵਾਂਗਾ”। ਉਸਨੇ ਸੂਬੇ ਵਲੋਂ ਇਹ ਐਲਾਨ ਕਰਵਾ ਦਿੱਤਾ ਕਿ ਸਿੱਖਾਂ ਨੂੰ ਮਾਰ-ਮੁਕਾ ਦਿੱਤਾ ਜਾਵੇ।ਲਖਪਤ ਰਾਇ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਸਿੱਖਾਂ ਵਿਰੁੱਧ ਸਖਤ ਕਾਰਵਾਈ ਕੀਤੀ। ਉਸਨੇ ਲਾਹੌਰ ਵਿੱਚ ਜਿਨੇ ਸਿੱਖ ਵੱਸਦੇ ਸਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸੋਮਵਾਰ, ਮਾਰਚ 1746 ਨੂੰ ਜਲਾਦਾਂ ਦੇ ਹਵਾਲੇ ਕਰ ਦਿੱਤਾ ਕਿ ਏਨ੍ਹਾਂ ਸਾਰਿਆਂ ਨੂੰ ਕਤਲ ਕਰ ਦਿੱਤਾ ਜਾਵੇ।ਹਿੰਦੂਆਂ ਦਾ ਇੱਕ ਵਫਦ ਜਿਸ ਵਿੱਚ ਲਖਪਤ ਰਾਇ ਦਾ ਕੁਲ ਗੁਰੂ ਗੁਸਾਈਂ ਜਗਤ ਭਗਤ, ਦੀਵਾਨ ਕੌੜਾ ਮਲ, ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਸਿੰਘ, ਭਾਈ ਦੇਸ ਰਾਜ ਅਤੇ ਚੌਧਰੀ ਜਵਾਹਰ ਮਲ ਆਦਿ ਸ਼ਾਮਲ ਸਨ, ਦੀਵਾਨ ਲਖਪਤ ਰਾਇ ਨੂੰ ਮਿਲਿਆ ਅਤੇ ਉਸ ਨੂੰ ਕਿਹਾ ਕਿ ਬੇਦੋਸ਼ਿਆਂ ਦਾ ਖੂਨ ਨਾ ਕਰੋ, ਖਾਸ ਕਰਕੇ ਸੋਮਾਵਤੀ ਮੱਸਿਆ ਵਾਲੇ ਦਿਨ, ਇਸ ਪਾਪ ਤੋਂ ਬਾਜ਼ ਆਵੋ। ਪਰ ਉਸ ਨੇ ਇੱਕ ਨਾ ਮੰਨੀ ਅਤੇ ਸਾਰੇ ਸਿੱਖਾਂ ਨੂੰ ਇਕੱਠਿਆਂ ਕਰਕੇ ਸ਼ਹੀਦ ਗੰਜ ਵਿੱਚ ਕਤਲ ਕਰ ਦਿੱਤਾ ਗਿਆ।ਜਾਲਮ ਸਰਕਾਰ ਵਲੋਂ ਡੌਂਡੀ ਪਿੱਟੀ ਗਈ ਕਿ ਕੋਈ ਵੀ ਆਦਮੀ ਸਿੱਖਾਂ ਦੀ ਬਾਣੀ ਨਾ ਪੜ੍ਹੇ ਤੇ ਨਾ ਹੀ ਆਪਣੇ ਮੂੰਹੋਂ ‘ਗੁਰੂ’ ਸ਼ਬਦ ਕੱਢੇ। ਜਿਹੜਾ ਆਦਮੀ ‘ਗੁਰੂ’ ਲਫ਼ਜ਼ ਕਹੇਗਾ ਉਸ ਦਾ ਪੇਟ ਚਾਕ ਕੀਤਾ ਜਾਵੇਗਾ। ਸਰਕਾਰ ਨੇ ‘ਗੁੜ’ ਸ਼ਬਦ ਕਹਿਣ ’ਤੇ ਵੀ ਪਾਬੰਧੀ ਲਗਾ ਦਿੱਤੀ ਕਿਉਂਕਿ ਗੁੜ ਸ਼ਬਦ ਗੁਰ ਜਾਂ ਗੁਰੂ ਨਾਲ ਮਿਲਦਾ ਜੁਲਦਾ ਹੈ। ਗੁੜ ਨੂੰ ਰੋੜੀ ਕਹਿਣ ਦੇ ਹੁਕਮ ਕਰ ਦਿੱਤੇ ਗਏ। ਗ੍ਰੰਥ ਸ਼ਬਦ ਦੀ ਥਾਂ ਪੋਥੀ ਵਰਤਣ ਦਾ ਹੁਕਮ ਹੋਇਆ। ਲਖਪਤ ਰਾਇ ਦੇ ਹੁਕਮ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਹੁਤ ਸਾਰੀਆਂ ਬੀੜਾਂ ਇਕੱਠੀਆਂ ਕਰ ਕੇ ਦਰਿਆਵਾਂ ਤੇ ਖੂਹਾਂ ਵਿੱਚ ਸੁਟੀਆਂ ਗਈਆਂ, ਬਹੁਤ ਸਾਰੀਆਂ ਬੀੜਾਂ ਸਾੜ ਦਿੱਤੀਆਂ ਗਈਆਂ। ਅੰਮ੍ਰਿਤਸਰ ਦਾ ਪਵਿੱਤਰ ਸਰੋਵਰ ਪੂਰ ਦਿੱਤਾ ਗਿਆ।ਯਾਹੀਯਾ ਖਾਂ ਅਤੇ ਲਖਪਤ ਰਾਇ ਦੀ ਕਮਾਨ ਹੇਠ ਬਹੁਤ ਵੱਡੀ ਫੌਜ ਨੇ ਸਿੱਖਾਂ ਨੂੰ ਮਾਰ-ਮੁਕਾਉਣ ਲਈ ਚੜ੍ਹਾਈ ਕੀਤੀ, ਇਸ ਵਿੱਚ ਮੁਗਲ ਫੌਜ ਤੋਂ ਬਿਨਾਂ ਦੇਸ਼ ਭਰ ਵਿਚੋਂ ਹਕੂਮਤ ਦੇ ਪੱਖੀਆਂ ਤਾਬੇਦਾਰਾਂ ਦੇ ਭੇਜੇ ਹੋਏ ਹਜ਼ਾਰਾਂ ਸੈਨਿਕ ਵੀ ਸਨ। ਉਸ ਵੇਲੇ ਪੰਦਰਾਂ ਕੁ ਹਜ਼ਾਰ ਸਿੱਖਾਂ ਨੇ ਕਾਹਨੂੰਵਾਨ ਦੇ ਛੰਬ ਵਿੱਚ ਪਨਾਹ ਲਈ ਹੋਈ ਸੀ। ਇਹ ਥਾਂ ਅਜਿਹੀ ਸੀ ਕਿ ਜਿਥੇ ਮੁਗਲ ਫੌਜਾਂ ਤੇ ਤੋਪਾਂ ਦਾ ਪੁੱਜਣਾ ਔਖਾ ਸੀ। ਪਰ ਮੁਗਲ ਫੌਜ ਨੇ ਜੰਗਲ ਕਟਵਾ ਕੇ ਲੰਘਣ ਲਈ ਰਾਹ ਬਣਾ ਲਿਆ। ਤੋਪਾਂ ਦੇ ਜ਼ੋਰ ਨਾਲ ਸਿੱਖਾਂ ਨੂੰ ਛੰਭੋਂ ਬਾਹਰ ਰਾਵੀ ਦਰਿਆ ਵੱਲ ਨੂੰ ਧੱਕਿਆ ਗਿਆ। ਉਪਰੋਂ ਕਹਿਰਾਂ ਦੀ ਗਰਮੀ ਅਤੇ ਜੰਗਲ ਵਿੱਚ ਲੱਗੀ ਅੱਗ ਨੇ ਸਿੰਘਾਂ ਦੀਆਂ ਮੁਸਕਲਾਂ ਹੋਰ ਵਧਾ ਦਿੱਤੀਆਂ। ਕਾਹਨੂੰਵਾਨ ਦੀ ਛੰਬ ਵਿੱਚ ਕਈ ਸਿੰਘ ਸ਼ਹੀਦ ਹੋ ਗਏ। ਸਿੰਘ ਰਾਵੀ ਤੋਂ ਪਾਰ ਹੋ ਗਏ ਤੇ ਉਨ੍ਹਾਂ ਨੇ ਪੜੋਲ ਤੇ ਕਠੂਹੇ ਦਾ ਰੁਖ ਕੀਤਾ। Bhai Sukha Singh - Thailand Tour (Day 2) - Katha on Chhota Ghalughara,  first genocide of the Sikhs by Bhai Sukha Singh (UK)ਲਖਪਤ ਵੀ ਉਨ੍ਹਾਂ ਦੇ ਮੌਰੀਂ ਚੜ੍ਹਿਆ ਆ ਰਿਹਾ ਸੀ। ਸਿੱਖਾਂ ਲਈ ਇਕੋ ਇਕ ਰਾਹ ਸੀ ਕਿ ਉਹ ਬਸੌਲੀ ਵੱਲ ਨੂੰ ਚਲੇ ਜਾਣ। ਉਨਾਂ ਨੂੰ ਆਸ ਸੀ ਕਿ ਉਥੋਂ ਦੀ ਹਿੰਦੂ ਜਨਤਾ ਉਨ੍ਹਾਂ ਨੂੰ ਪਨਾਹ ਦੇਵੇਗੀ, ਪਰ ਇਹ ਆਸ ਝੂਠੀ ਨਿਕਲੀ, ਕਿਉਂਕਿ ਉਨ੍ਹਾਂ ਲੋਕਾਂ ਨੂੰ ਲਾਹੌਰ ਤੋਂ ਹੁਕਮ ਪੁੱਜ ਚੁੱਕੇ ਸਨ ਕਿ ਸਿੱਖਾਂ ਨੂੰ ਓਟ-ਆਸਰਾ ਨਾ ਦਿੱਤਾ ਜਾਵੇ। ਜਦ ਸਿੱਖ ਅਗਾਂਹ ਹੋਏ ਤਾਂ ਲੋਕਾਂ ਨੇ ਅੱਗੋਂ ਗੋਲੀਆਂ ਤੇ ਪੱਥਰਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।ਸਿੱਖਾਂ ਸਾਹਮਣੇ ਤਿੱਖੇ ਪਹਾੜ ਸਨ, ਜਿਨ੍ਹਾਂ ਉਪਰੋਂ ਵਿਰੋਧੀ ਗੋਲੀਆਂ ਤੇ ਪੱਥਰਾਂ ਦੇ ਰੂਪ ਵਿੱਚ ਮੌਤ ਵਰਸਾ ਰਹੇ ਸਨ। ਉਨ੍ਹਾਂ ਦੇ ਸੱਜੇ ਪਾਸੇ ਚੜ੍ਹਿਆ ਹੋਇਆ ਦਰਿਆ ਸੀ ਅਤੇ ਉਨ੍ਹਾਂ ਦੇ ਮਗਰ ਮਾਰੋ-ਮਾਰ ਕਰਦਾ ਵੈਰੀ ਆ ਰਿਹਾ ਸੀ। ਸਿੱਖਾਂ ਪਾਸ ਨਾ ਗੋਲੀ-ਸਿੱਕਾ ਸੀ ਤੇ ਨਾ ਹੀ ਰਸਦ। ਉਨ੍ਹਾਂ ਦੇ ਘੋੜੇ ਭੁੱਖੇ ਤੇ ਪੈਂਡੇ ਨਾਲ ਕਮਜ਼ੋਰ ਹੋ ਚੁੱਕੇ ਸਨ ਅਤੇ ਪਹਾੜੀ ਰਾਹਾਂ ਵਿੱਚ ਡਿੱਗ-ਡਿੱਗ ਪੈਂਦੇ ਸਨ। ਪਰ ਇਸ ਬਿਪਤਾ ਵਿੱਚ ਵੀ ਸਿੰਘਾਂ ਨੇ ਹੌਂਸਲਾ ਨਾ ਹਾਰਿਆ। ਉਨ੍ਹਾਂ ਫੈਸਲਾ ਕੀਤਾ ਕਿ ਪਿਛਾਂਹ ਮੁੜ ਕੇ ਮਾਝੇ ਵਿੱਚ ਜਾਇਆ ਜਾਵੇ, ਪਰ ਰਾਵੀ ਦਰਿਆ ਚੜ੍ਹਿਆ ਹੋਇਆ ਸੀ। ਉਸ ਵਿਚੋਂ ਲੰਘਣਾ ਅਸੰਭਵ ਜਾਪਦਾ ਸੀ। ਸਿੱਖ ਸਰਦਾਰ ਗੁਰਦਿਆਲ ਸਿੰਘ ਡਲੇਵਾਲ ਦੇ ਦੋ ਗੱਭਰੂ ਭਰਾਵਾਂ ਨੇ ਕਿਹਾ ਕਿ ਅਸੀਂ ਰਾਵੀ ਦਰਿਆ ਵਿੱਚ ਆਪਣੇ ਘੋੜੇ ਠੇਲ੍ਹ ਕੇ ਦੇਖਦੇ ਹਾਂ ਕਿ ਪਾਰ ਪੁੱਜਿਆ ਜਾ ਸਕਦਾ ਹੈ ਕਿ ਨਹੀਂ। ਜੇ ਅਸੀਂ ਪਾਰ ਪਹੁੰਚ ਗਏ ਤਾਂ ਸਾਰੇ ਠਿੱਲ੍ਹ ਪੈਣ, ਜੇ ਅਸੀਂ ਵਿੱਚ ਰਹਿ ਗਏ ਤਾਂ ਤੁਸੀਂ ਕੋਈ ਹੋਰ ਵਿਉਂਤ ਸੋਚਣੀ। ਪਰ ਉਹ ਦੋਵੇਂ ਹੀ ਰੁੜ ਗਏ। ਆਗੂਆਂ ਨੇ ਫੈਸਲਾ ਕੀਤਾ ਕਿ ਜਿਹੜੇ ਪੈਦਲ ਹਨ ਉਹ ਤਾਂ ਅਗਾਂਹ ਪਹਾੜਾਂ ਵੱਲ ਨੂੰ ਚਲੇ ਜਾਣ ਅਤੇ ਜਿਨ੍ਹਾਂ ਪਾਸ ਘੋੜੇ ਹਨ, ਉਹ ਵੈਰੀ ਦੇ ਦਲ ਵਿਚ ਦੀ ਚੀਰ ਕੇ ਲੰਘ ਜਾਣ ਦਾ ਯਤਨ ਕਰਨ।ਜਿਹੜੇ ਸਿੰਘ ਪਹਾੜਾਂ ਵੱਲ ਨੂੰ ਗਏ, ਉਹ ਮੰਡੀ ਤੇ ਕੁੱਲੂ ਦੇ ਇਲਾਕਿਆਂ ਵਿੱਚ ਬੜੇ ਕਸ਼ਟ ਝੱਲਦੇ ਫਿਰਦੇ ਰਹੇImportant Events - Golden Temple of Amritsar ਅਤੇ ਵਖਤਾਂ ਭਰੇੇ 6 ਮਹੀਨੇ ਕੱਟ ਕੇ ਕੀਰਤਪੁਰ ਖਾਲਸੇ ਨੂੰ ਜਾ ਮਿਲੇ। ਬਾਕੀ ਦੇ ਸਿੰਘਾਂ ਨੇ ਭਾਈ ਸੁੱਖਾ ਸਿੰਘ ਦੀ ਕਮਾਨ ਹੇਠ ਵੈਰੀ ਦਲ ਉੱਪਰ ਹਮਲਾ ਕਰ ਦਿੱਤਾ। ਭਿਆਨਕ ਯੁੱਧ ਹੋਇਆ। ਖਾਲਸੇ ਨੇ ਵੈਰੀਆਂ ਦੇ ਆਹੂ ਲਾਹ ਸੁੱਟੇ, ਪਰ ਉਨ੍ਹਾਂ ਦੀ ਗਿਣਤੀ ਥੋੜੀ ਸੀ ਤੇ ਵੈਰੀ ਦਲ ਅਣਗਿਣਤ ਸੀ। ਸਿੱਖ ਚਹੁੰਆਂ ਪਾਸਿਆਂ ਤੋਂ ਘੇਰੇ ਗਏ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹੀਦ ਹੋ ਗਏ। ਭਾਈ ਸੁੱਖਾ ਸਿੰਘ ਜੀ ਅੱਗੇ ਵੱਧ-ਵੱਧ ਕੇ ਤੇ ਹੱਲੇ ਕਰ-ਕਰ ਕੇ ਲਖਪਤ ਨੂੰ ਲੱਭਦੇ ਰਹੇ ਪਰ ਉਹ ਹੱਥ ਨਾ ਆਇਆ। ਇਸ ਘਮਸਾਣ ਵਿੱਚ ਭਾਈ ਸੁੱਖਾ ਸਿੰਘ ਦੀ ਲੱਤ ’ਤੇ ਗੋਲੀ ਲੱਗ ਗਈ, ਪਰ ਉਨ੍ਹਾਂ ਨੇ ਕੋਈ ਪਰਵਾਹ ਨਾ ਕੀਤੀ ਅਤੇ ਆਪਣੀ ਪੱਗ ਪਾੜ ਕੇ ਲੱਤ ਕਾਠੀ ਦੇ ਹੰਨੇ ਨਾਲ ਬੰਨ ਲਈ ਤੇ ਤਲਵਾਰ ਚਲਾਈ ਗਏ। ਜਿਥੇ ਲੋੜ ਪੈਂਦੀ, ਘੋੜਾ ਛੇੜ ਕੇ ਉਥੇ ਪੁੱਜਦੇ ਰਹੇ। ਹੋਰ ਸਿੰਘ ਵੀ ਬੜੀ ਬਹਾਦਰੀ ਨਾਲ ਲੜੇ। ਬਹੁਤ ਸਾਰੇ ਸਿੰਘ ਸ਼ਹੀਦ ਹੋਏ, ਪਰ ਉਨ੍ਹਾਂ ਨਾਲੋਂ ਕਈ ਗੁਣਾਂ ਵੱਧ ਵੈਰੀ ਵੀ ਮਾਰੇ ਗਏ।ਹਨੇਰਾ ਪੈਣ ਤੀਕ ਸਿੰਘ ਹੌਲੀ-ਹੌਲੀ ਦੁਸ਼ਮਣ ਦੀ ਫੌਜ ਨੂੰ ਚੀਰ ਕੇ ਲੰਘ ਗਏ ਤੇ ਦੋ ਕੁ ਮੀਲ ਦੀ ਵਿਥ ’ਤੇ ਜਾ ਰੁਕੇ। ਸਾਰਿਆਂ ਨੂੰ ਹੀ ਫੱਟ ਲੱਗੇ ਹੋਏ ਸਨ। ਉਨ੍ਹਾਂ ਕੋਲ ਖਾਣ-ਪੀਣ ਨੂੰ ਕੁਝ ਵੀ ਨਹੀਂ ਸੀ। ਅੱਧੀ ਕੁ ਰਾਤ ਨੂੰ ਉਨ੍ਹਾਂ ਨੇ ਫੈਸਲਾ ਕੀਤਾ ਕਿ ਰੱਜ ਲੀੜ੍ਹ ਕੇ ਅਰਾਮ ਨਾਲ ਪਏ ਹੋਏ ਵੈਰੀ ਉੱਪਰ ਹੱਲਾ ਬੋਲਿਆ ਜਾਵੇ ਤੇ ਜੋ ਕੁਝ ਮਿਲ ਸਕੇ ਖੋਹ ਕੇ ਲਿਆਂਦਾ ਜਾਵੇ। ਇਉਂ ਹੀ ਕੀਤਾ ਗਿਆ। ਵੈਰੀ ਬੇ-ਫਿਕਰ ਸੁੱਤੇ ਹੋਏ ਸਨ। ਸਿੰਘਾਂ ਨੇ ਉਨ੍ਹਾਂ ਦੇ ਖੂਬ ਆਹੂ ਲਾਹੇ। ਚੋਖਾ ਸਮਾਨ ਵੀ ਉਨ੍ਹਾਂ ਦੇ ਹੱਥ ਲੱਗਾ। ਕੁਝ ਚਿਰ ਮਗਰੋਂ ਸਿੰਘ ਪਿਛਾਂਹ ਨੂੰ ਹਰਨ ਹੋ ਗਏ ਅਤੇ ਸੰਘਣੇ ਜੰਗਲ ਵਿੱਚ ਜਾ ਵੜੇ।ਦੋ ਤਿੰਨ ਹਜ਼ਾਰ ਸਿੰਘ ਰਾਵੀ ਪਾਰ ਕਰਕੇ ਗੁਰਦਾਸਪੁਰ ਦੇ ਰਿਆੜਕੀ ਇਲਾਕੇ ਵਿੱਚ ਜਾ ਪੱਜੇ। ਅੱਤ ਦੀ ਗਰਮੀ ਪੈ ਰਹੀ ਸੀ। ਸਿੰਘ ਥੱਕੇ ਹੋਏ ਸਨ, ਪੈਰਾਂ ਤੋਂ ਨੰਗੇ ਸਨ, ਜ਼ਖਮੀ ਸਨ ਤੇ ਉਤੋਂ ਭੁੱਖੇ ਸਨ, ਪਰ ਉਨ੍ਹਾਂ ਨੇ ਦਿਲ ਨਾ ਛੱਡੇ। ਉਨ੍ਹਾਂ ਨੇ ਕੱਪੜੇ ਪਾੜ-ਪਾੜ ਕੇ ਪੈਰਾਂ ਉੱਪਰ ਬੱਧੇ ਹੋਏ ਸਨ। ਇਸ ਤਰਾਂ ਪੈਰਾਂ ਉੱਤੇ ਪੱਟੀਆਂ ਬੰਨ ਕੇ ਉਹ ਰੇਤਲੇ ਇਲਾਕੇ ਵਿਚੋਂ ਲੰਘ ਕੇ ਬਿਆਸ ਦਰਿਆ ਵੱਲ ਨੂੰ ਹੋਏ। ਸਿੰਘਾਂ ਨੇ ਆਪਣੀਆਂ ਢਾਲਾਂ ਨੂੰ ਰੇਤ ਵਿੱਚ ਦਬ-ਦਬ ਕੇ ਗਰਮ ਕੀਤਾ ਅਤੇ ਉਨ੍ਹਾਂ ਉੱਪਰ ਰੋਟੀਆਂ ਲਾਹ ਕੇ ਛਕੀਆਂ। ਸ੍ਰੀ ਹਰਗੋਬਿੰਦਪੁਰ ਦੇ ਪੱਤਣ ਤੋਂ ਉਨ੍ਹਾਂ ਨੇ ਬਿਆਸ ਦਰਿਆ ਪਾਰ ਕੀਤਾ।
ਸੂਬੇਦਾਰ ਦੀ ਫੌਜ ਨੇ ਸਿੱਖਾਂ ਵਿਰੁੱਧ ਭਾਰੀ ਕਾਰਵਾਈ ਕੀਤੀ ਜਿਸ ਨਾਲ ਸੱਤ ਹਜ਼ਾਰ ਸਿੱਖ ਸ਼ਹੀਦ ਹੋ ਗਏ ਅਤੇ ਤਿੰਨ ਹਜ਼ਾਰ ਸਿੱਖਾਂ ਨੂੰ ਕੈਦ ਕਰਕੇ ਲਾਹੌਰ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਲਾਹੌਰ ਵਿੱਚ ਸ਼ਹੀਦ ਗੰਜ਼ ਦੇ ਸਥਾਨ ’ਤੇ ਕਤਲ ਕੀਤਾ ਗਿਆ। ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇਕੋ ਮੁਹਿੰਮ ਵਿੱਚ ਏਨਾਂ ਨੁਕਸਾਨ ਹੋਇਆ। ਇਸ ਸਾਕੇ ਵਿੱਚ ਸਿੱਖਾਂ ਦੀਆਂ ਕਰੀਬ 11000 ਸ਼ਹੀਦੀਆਂ ਹੋਈਆਂ ਅਤੇ ਇਸ ਸਾਕੇ ਨੂੰ ਛੋਟਾ ਘੱਲੂਘਾਰਾ ਕਰਕੇ ਜਾਣਿਆ ਜਾਂਦਾ ਹੈ। ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਕਾਹਨੂੰਵਾਨ ਛੰਬ ਵਿੱਚ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਸੁਸ਼ੋਬਿਤ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਥੇ ਛੌਟਾ ਘੱਲੂਘਾਰਾ ਸ਼ਹੀਦੀ ਸਮਾਰਕ ਬਣਾਈ ਗਈ ਹੈ। ਛੋਟੇ ਘੱਲੂਘਾਰੇ ਦਾ ਇਹ ਸਾਕਾ ਸਿੱਖ ਪੰਥ ਦੇ ਸਬਰ ਤੇ ਬਹਾਦਰੀ ਦਾ ਸਿਖਰ ਹੈ। ਸਿੱਖਾਂ ਨੂੰ ਖਤਮ ਕਰਨ ਦੀਆਂ ਸਹੁੰਆਂ ਖਾਣ ਵਾਲੇ ਜ਼ਾਲਮ ਖੁਦ ਹੀ ਖਤਮ ਹੋ ਗਏ ਪਰ ਖਾਲਸਾ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ।

Related Articles

Back to top button