News

AAP ਕਰੇਗੀ ਪੰਜਾਬ ਵਿੱਚ ਦਿੱਲੀ ਵਾਲਾ ਮਾਡਲ, ਕੋਰੋਨਾ ਪੀੜਤ ਲੋਕਾਂ ਨੂੰ ਘਰਾਂ ਵਿੱਚ ਮਿਲੇਗੀ ਇਹ ਸਹੂਲਤ

ਦਿੱਲੀ ਦੀ ਤਰਜ਼ ਤੇ ਹੁਣ ਪੰਜਾਬ ਵਿਚ ਵੀ ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਔਕਸੀਮੀਟਰ ਵੰਡਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਵਿਚ ਵੀ ਕੋਰੋਨਾ ਨਾਲ ਨਿਪਟਣ ਲਈ ਦਿੱਲੀ ਮਾਡਲ ਅਪਣਾਉਣ ਦੀ ਜਰੂਰਤ ਹੈ ਅਤੇ ਇਸ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ।Critical Updates on COVID-19ਇਸ ਦੌਰਾਨ ਉਨ੍ਹਾਂ ਨੇਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕੋਰੋਨਾ ਨਾਲ ਸਭਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਘਰਾਂ ਵਿਚ ਹੀ ਲੋਕਾਂ ਨੂੰ ਔਕਸੀਮੀਟਰ ਅਤੇ ਆਕਸੀਜਨ ਸਿਲੰਡਰਾਂ ਸਮੇਤ ਸਾਰੀਆਂ ਡਾਕਟਰੀ ਸਹੂਲਤਾਂ ਉਪਲਬਧ ਕਰਵਾਈਆਂ ਸਨ। ਜਦਕਿ ਪੰਜਾਬ ‘ਚ ਅਜਿਹੀ ਸਹੂਲਤ ਸਿਰਫ਼ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ-ਅਧਿਕਾਰੀਆਂ ਨੂੰ ਹੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਤੱਕ ਹੀ ਸੀਮਤ ਹੈ।ਨਾਲ ਹੀ ਉਨ੍ਹਾਂ ਪ੍ਰੋ.ਬਲਜਿੰਦਰ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇਂ ਪੰਜਾਬ ਸਰਕਾਰ ਨੂੰ ਜਗਾਉਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ‘ਚ ਔਕਸੀਮੀਟਰ ਵੰਡਣੇ ਸ਼ੁਰੂ ਕਰ ਦਿੱਤੇ ਹਨ। ਅਤੇ ਇਸ ਕੰਮ ਦੀ ਸ਼ੁਰੂਆਤ ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ 500 ਔਕਸੀਮੀਟਰ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਸੌਾਪ ਕੇ ਕੀਤੀ ਹੈ।L-G mandates 5-day institutional quarantine for COVID patients ...ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੇ ਤਹਿਤ ਪਾਰਟੀ ਦੇ ਆਗੂ ਸੁਖਵਿੰਦਰ ਸੁੱਖੀ, ਰਾਜ ਲਾਲੀ ਗਿੱਲ, ਮੈਡਮ ਨੀਨਾ ਮਿੱਤਲ, ਅਨੂ ਬੱਬਰ, ਡਾ. ਇੰਦਰਬੀਰ ਸਿੰਘ ਨਿੱਝਰ, ਤੇਜਿੰਦਰ ਮਹਿਤਾ, ਧਰਮਜੀਤ ਸਿੰਘ ਰਾਮੇਆਣਾ, ਜਗਦੇਵ ਸਿੰਘ ਬਾਮ, ਸੰਦੀਪ ਸਿੰਗਲਾ ਆਦਿ ਹੋਰ ਆਗੂਆਂ ਨੇ ਵੀ ਔਕਸੀਮੀਟਰ ਵੰਡਣ ਦੀ ਮੁਹਿੰਮ ਤਹਿਤ ਯੋਗਦਾਨ ਦੇ ਚੁੱਕੇ ਹਨ।

Related Articles

Back to top button