A prison where only 1 prisoner is lodged Millions spent on a single prisoner. | Diu Jail in Water

ਆਮ ਤੌਰ ਤੇ ਭਾਰਤ ਵਿੱਚ ਦੇਖਿਆ ਜਾਂਦਾ ਕਿ ਇਥੇ ਜੇਲਾਂ ਤੇ ਕੈਦੀਆਂ ਦੀ ਹਾਲਤ ਹੋਈ ਬਹੁਤੀ ਠੀਕ ਨਹੀਂ ਹੈ। ਕਈ ਥਾਵਾਂ ਤੇ ਜੇਲਾਂ ਵਿਚ ਕੈਦੀਆਂ ਦੀ ਗਿਣਤੀ ਜਿਆਦਾ ਹੈ ਤੇ ਜੇਲਾਂ ਵਿਚ ਜਗਾਹ ਘੱਟ ਹੈ। 1500 ਕੈਦੀਆਂ ਦੀ ਜੇਲ ਵਿਚ 3000 ਕੈਦੀ ਤਾੜੇ ਹੋਏ ਹੁੰਦੇ ਹਨ। ਪਰ ਭਾਰਤ ਵਿਚ ਹੀ ਇੱਕ ਅਜਿਹੀ ਜੇਲ ਵੀ ਹੈ ਜਿਥੇ ਸਿਰਫ ਇੱਕੋ ਕੈਦੀ ਹੈ ਤੇ ਇਹ ਜੇਲ ਵੀ ਵੱਡੇ ਕਿਲੇ ਵਾਂਗ ਹੈ,ਉਹ ਵੀ ਪਾਣੀ ਦੇ ਵਿਚਕਾਰ। ਇਹ ਜੇਲ ਪਾਨੀਕੋਟਾ ਦੀਪ ਵਿਚ ਹੈ ਜੋ ਕਿ ਸਮੁਦੰਰ ਵਿਚ ਹੈ। ਇਹ ਦੀਪ ਦਮਨ ਦਿਓ ਦੀਪ ਦਾ ਹਿੱਸਾ ਹੈ। ਇਥੇ ਕਿਸ਼ਤੀ ਰਾਹੀਂ ਜਾਇਆ ਜਾ ਸਕਦਾ ਹੈ। ਇਸ ਜੇਲ ਵਿਚ ਖਾਸ ਗੱਲ ਇਹ ਹੈ ਕਿ ਇਥੇ ਸਿਰਫ ਇੱਕ ਹੀ ਕੈਦੀ ਬੰਦ ਹੈ ਜਿਸਦਾ ਨਾਮ ਹੈ ਦੀਪਕ ਕਾਂਜੀ। ਸਮੁੰਦਰ ਦੇ ਵਿਚਕਾਰ ਬਣੀ ਇਹ ਕਿਲ੍ਹਾਨੁਮਾ ਜੇਲ ਦੇਖਣ ਵਿਚ ਬਹੁਤ ਹੀ ਸੋਹਣੀ ਹੈ। ਇਹ ਜੇਲ ਕਦੇ ਪੁਰਤਗਾਲ ਕਲੋਨੀ ਵਿਚ ਆਉਂਦੀ ਸੀ। ਇਸ ਜੇਲ ਵਿਚ ਬੰਦ ਕੈਦੀ ਦੀਪਕ ਕਾਂਜੀ ਆਪਣੀ ਘਰਵਾਲੀ ਦੇ ਕਤਲ ਵਿਚ ਕੈਦ ਹੈ। ਕੈਦੀ ਵਜੋਂ ਦੀਪਕ ਦੀ ਸੁਰੱਖਿਆ ਲਈ ਜੇਲ ਵਿੱਚ 5 ਸਿਪਾਹੀ ਤੇ 1 ਜੇਲਰ ਦੀ ਤਾਇਨਾਤੀ ਕੀਤੀ ਗਈ ਹੈ। ਸਭ ਦੀ ਡਿਊਟੀ ਸ਼ਿਫਟਾਂ ਵਿਚ ਚਲਦੀ ਹੈ। ਕੁਝ ਸਾਲ ਪਹਿਲਾਂ ਇਥੇ 7 ਕੈਦੀ ਸਨ ਜਿਨਾਂ ਵਿਚ 2 ਔਰਤ ਕੈਦੀ ਵੀ ਸਨ। ਉਹਨਾਂ ਚੋਂ ਦੀਪਕ ਨੂੰ ਛੱਡਕੇ ਬਾਕੀਆਂ ਨੂੰ ਗੁਜਰਾਤ ਦੀ ਅਮਰੇਲੀ ਜੇਲ ਵਿਚ ਸ਼ਿਫਟ ਕਰ ਦਿੱਤਾ ਗਿਆ। ਦੀਪਕ ਵੀ ਇਥੇ ਕੁਝ ਸਮੇਂ ਦਾ ਮਹਿਮਾਨ ਹੈ ਤੇ ਉਸਨੂੰ ਵੀ ਕਿਸੇ ਹੋਰ ਜੇਲ ਵਿਚ ਜਲਦੀ ਹੀ ਭੇਜਿਆ ਜਾ ਰਿਹਾ ਹੈ ਕਿਉਂਕਿ ਇਸ ਜੇਲ ਨੂੰ ਸਰਕਾਰ ਹੁਣ ਇੱਕ ਟੂਰਿਸਟ ਪਲੇਸ ਵਜੋਂ ਚਲਾਵੇਗੀ। ਨਾਲ ਹੀ ਦੱਸ ਦਈਏ ਕਿ ਇਸ ਜੇਲ ਵਿਚ ਜਿਸ ਬੈਰਕ ਵਿਚ ਦੀਪਕ ਰਹਿੰਦਾ ਹੈ ਉਸ ਵਿਚ ਵੈਸੇ 20 ਕੈਦੀਆਂ ਦੀ ਜਗਾਹ ਹੈ। ਦੀਪਕ ਦਾ ਰੋਟੀ ਪਾਣੀ ਇੱਕ ਰੈਸਟੋਰੈਂਟ ਚੋਂ ਆਉਂਦਾ ਹੈ। ਉਸਦੀ ਬੈਰਕ ਵਿਚ ਟੀਵੀ ਵੀ ਚਲਦਾ ਹੈ ਤੇ ਇੱਕ ਗੁਜਰਾਤੀ ਅਖਬਾਰ ਤੇ ਰਸਾਲਾ ਵੀ ਆਉਂਦਾ ਹੈ। ਇਸਤੋਂ ਇਲਾਵਾ ਉਹ ਸ਼ਾਮ 4 ਤੋਂ 6 ਵਜੇ ਤੱਕ 2 ਸਿਪਾਹੀਆਂ ਦੀ ਮੌਜੂਦਗੀ ਵਿਚ ਬੈਰਕ ਤੋਂ ਬਾਹਰ ਵੀ ਟਹਿਲ ਸਕਦਾ ਹੈ।