Agriculture

A magic happened on tubewell of a farmer,everyone was shocked | Surkhab TV

ਕਿਸਾਨ ਵੀਰਾਂ ਨੂੰ ਅਕਸਰ ਖੇਤ ਵਿੱਚ ਮੋਟਰ ਚਲਾਉਣ ਲਈ ਬਿਜਲੀ ਜਾਂ ਫਿਰ ਡੀਜ਼ਲ ਦਾ ਖਰਚਾ ਕਰਨਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦਸਾਂਗੇ ਜਿਸਦੀ ਮੋਟਰ ਤੇ ਇੱਕ ਅਜਿਹਾ ਚਮਤਕਾਰ ਹੋਇਆ ਜਿਸਨੂੰ ਦੇਖਕੇ ਸਾਰਾ ਪਿੰਡ ਹੈਰਾਨ ਰਹਿ ਗਿਆ। ਤੁਹਾਨੂੰ ਦੱਸ ਦੇਈਏ ਕਿ ਗੁਰਦਾਸਪੁਰ ਦੇ ਪਿੰਡ ਪੰਡੋਰੀ ਬੈਂਸਾਂ ਵਿੱਚ ਧਰਤੀ ਵਿੱਚੋਂ ਪਾਈਪਾਂ ਰਾਹੀਂ ਆਪਣੇ ਆਪ ਹੀ ਪਾਣੀ ਆ ਰਿਹਾ ਹੈ।ਇਸ ਕਿਸਾਨ ਨੇ ਸਿਰਫ ਖੇਤਾਂ ਵਿੱਚ ਬੋਰ ਕਰਵਾ ਕੇ ਪਾਈਪ ਫਿਟਿੰਗ ਕੀਤੀ ਅਤੇ ਬਿਨਾ ਬਿਜਲੀ ਦੀ ਮੋਟਰ ਜਾਂ ਡੀਜ਼ਲ ਇੰਜਣ ਤੋਂ ਹੀ ਪਾਣੀ ਆ ਰਿਹਾ ਹੈ। ਯਾਨੀ ਕਿ ਇਹ ਕਿਸਾਨ ਬਿਨਾਂ ਕੋਈ ਖਰਚਾ ਕੀਤੇ ਮੁਫ਼ਤ ਵਿੱਚ ਪਾਣੀ ਦੀ ਵਰਤੋਂ ਕਰ ਰਿਹਾ ਹੈ ਅਤੇ ਨਾਲ ਹੀ ਹੋਰਾਂ ਕਈ ਕਿਸਾਨਾਂ ਨੂੰ ਵੀ ਇਸਦਾ ਫਾਇਦਾ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਖੇਤੀ ਦੇ ਨਾਲ ਨਾਲ ਇਸ ਪਾਣੀ ਨੂੰ ਪੀਣ, ਨਹਾਉਣ, ਕੱਪੜੇ ਧੋਣ ਅਤੇ ਹੋਰ ਕੰਮ ਲਈ ਵੀ ਵਰਤਿਆ ਜਾ ਰਿਹਾ ਹੈ।ਪਿੰਡ ਦੇ ਲੋਕ ਇਸ ਨੂੰ ਕੁਦਰਤ ਦਾ ਕਰਿਸ਼ਮਾ ਕਹਿ ਰਹੇ ਹਨ। Now farmers will have to fill the agricultural tubewell ...ਤੁਹਾਨੂੰ ਦੱਸ ਦੇਈਏ ਕੇ ਇਹ ਬੋਰ 7-8 ਸਾਲ ਤੋਂ ਚੱਲ ਰਿਹਾ ਹੈ। ਕਿਸਾਨਾਂ ਦੇ ਅਨੁਸਾਰ ਇਸ ਬੋਰ ਨੂੰ ਕਰਵਾਉਣ ਉੱਤੇ ਲਗਭਗ ਡੇਢ ਤੋਂ 2 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਇਸ ਤੋਂ ਬਾਅਦ ਕਿਸਾਨਾਂ ਨੂੰ ਹੋਰ ਕੋਈ ਖ਼ਰਚਾ ਨਹੀਂ ਕਰਨਾ ਪੈਂਦਾ। ਕਿਉਂਕਿ ਪਾਣੀ ਪ੍ਰਾਪਤ ਕਰਨ ਲਈ ਕੋਈ ਬਿਜਲੀ ਦੀ ਮੋਟਰ ਨਹੀਂ ਲੱਗੀ ਹੋਈ ਅਤੇ ਨਾ ਹੀ ਕਿਸੇ ਡੀਜ਼ਲ ਇੰਜਣ ਦੀ ਜ਼ਰੂਰਤ ਪੈਂਦੀ ਹੈ।ਇਸ ਬੋਰ ਦੇ ਮਾਲਿਕ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਉਹ ਪਾਈਪ ਦੇ ਮੂੰਹ ਅੱਗੇ ਇੱਕ ਪਲੇਟ ਫਿੱਟ ਕਰ ਦਿੰਦਾ ਹੈ ਤਾਂ ਕਿ ਪਾਣੀ ਦੀ ਦੁਰਵਰਤੋਂ ਨਾ ਹੋਵੇ। ਇਸ ਕਿਸਾਨ ਦਾ ਕਹਿਣਾ ਹੈ ਕਿ ਇਸ ਬੋਰ ਨੂੰ ਕਰਵਾਉਣ ਲਈ ਇੱਕ ਹਫ਼ਤੇ ਤੋਂ 15 ਦਿਨ ਦਾ ਸਮਾਂ ਲੱਗ ਜਾਂਦਾ ਹੈ ਅਤੇ ਡੂੰਘੇ ਪਾਣੀ ਵਾਲੀ ਜਗ੍ਹਾ ਤੇ ਜਿਆਦਾ ਸਮਾਂ ਲਗਦਾ ਹੈ ਅਤੇ ਉਚੇ ਪਾਣੀ ਵਾਲੀ ਜਗ੍ਹਾ ਘੱਟ ਸਮਾਂ ਲਗਦਾ ਹੈ।ਮਹਿੰਗੀ ਹੁੰਦੀ ਜਾ ਰਹੀ ਬਿਜਲੀ ਕਾਰਨ ਖੇਤੀ ਲਈ ਪਾਣੀ ਹਾਸਿਲ ਕਰਨਾ ਲਗਾਤਾਰ ਔਖਾ ਹੁੰਦਾ ਜਾ ਰਿਹਾ ਹੈ ਅਤੇ ਨਾਲ ਹੀ ਧਰਤੀ ਹੇਠਲਾ ਪਾਣੀ ਵੀ ਡੂੰਘਾ ਹੋਣ ਕਾਰਨ ਜ਼ਮੀਨ ਬੰਜਰ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ। ਪਰ ਇਸ ਤਰਾਂ ਦੇ ਬੋਰ ਕਰਵਾਉਣ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਮਿਲ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button