99% ਲੋਕ ਨਹੀਂ ਜਾਣਦੇ ‘ਸਤਿ ਸ੍ਰੀ ਅਕਾਲ’ ਦਾ ਅਸਲੀ ਮਤਲਬ | Sat Sri Akal | Sikh Jakara

‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦਾ ਜੈਕਾਰਾ,ਇਸਦਾ ਮਤਲਬ ਕੀ ਹੈ ? ਇਸਦਾ ਅਰਥ ਕੀ ਹੈ ? ਸਾਡੇ ਚੋਂ 99% ਲੋਕ ਜੈਕਾਰੇ ਦਾ ਅਰਥ ਨਹੀਂ ਸਮਝਦੇ ਤੇ ਕਰੀਬ 90% ਲੋਕ ਜੈਕਾਰੇ ਨੂੰ ਗਲਤ ਤਰੀਕੇ ਨਾਲ ਬੋਲਦੇ ਹਨ। ਅੱਜ ਅਸੀਂ ਦਸਾਂਗੇ ਕਿ ਸਹੀ ਅਰਥਾਂ ਵਿਚ ਸਿੱਖ ਜੈਕਾਰੇ ਦਾ ਮਤਲਬ ਕੀ ਹੈ ਅਤੇ ਇਸਦਾ ਸਹੀ ਉਚਾਰਨ ਕਿਵੇਂ ਕਰਨਾ ਹੈ ?? ‘ਸਤਿ ਸ੍ਰੀ ਅਕਾਲ’ ਦਾ ਸਿੱਖ ਜੈਕਾਰਾ ਅਸਲ ਵਿਚ ਜਿੱਤ ਦਾ ਪ੍ਰਤੀਕ ਹੈ। ਪੁਰਾਤਨ ਸਮੇਂ ਵਿਚ ਜੰਗ ਸਮੇਂ ਜੈਕਾਰਾ ਲਾਇਆ ਜਾਂਦਾ ਸੀ। ਤੁਸੀਂ ਸੁਣਿਆ ਹੋਣਾ ਕਿ ਜੰਗਾਂ ਵਿਚ ਸਿੰਘ ਜਦੋਂ ਜੈਕਾਰਾ ਛੱਡਦੇ ਸੀ ਤਾਂ ਦੁਸ਼ਮਣ ਵਿਚ ਭਾਜੜ ਪੈ ਜਾਂਦੀ ਸੀ। ਇਹ ਜੈਕਾਰੇ ਦੀ ਤਾਕਤ ਸੀ। ਅੱਜ ਦੇ ਸਮੇਂ ਵਿਚ ਇਹ ਸਿੱਖ ਜਗਤ ਵਿਚ ਪ੍ਰਵਾਨਗੀ ਦੇਣ ਜਾਂ ਖੁਸ਼ੀ ਦੇ ਪਰਤੀਕ ਵਜੋਂ ਜਾਂ ਸਨਮਾਨ ਕਰਨ ਸਮੇਂ ਵੀ ਬੁਲਾਇਆ ਜਾਂਦਾ ਹੈ। ਸਾਡੇ ਚੋਂ ਬਹੁਤੇ ਲੋਕ ਸਤਿ ਸ੍ਰੀ ਅਕਾਲ ਨੂੰ ‘ਸਾਸਰੀਕਾਲ’ ‘ਸ਼ਸ਼ੀਕਾਲ’ ਵੀ ਕਹਿ ਦਿੰਦੇ ਹਨ। ਅਸਲ ਵਿਚ ਪੂਰਾ ਸ਼ਬਦ ਹੈ ‘ਬੋਲੇ ਸੋ ਨਿਹਾਲ ਸਤਿ ਸਰੀ ਅਕਾਲ।’ ਬਹੁਤ ਸਾਰੇ ਲੋਕ ਇਸ ਜੈਕਾਰੇ ਦੇ ਸ਼ੁਰੂ ਵਿਚ ‘ਜੋ’ ਸ਼ਬਦ ਲਾ ਕੇ ‘ਜੋ ਬੋਲੇ ਸੋ ਨਿਹਾਲ ਸਤਿ ਸਰੀ ਅਕਾਲ’ ਬੋਲ ਦਿੰਦੇ ਹਨ ਜੋ ਕਿ ਗਲਤ ਹੈ। ਇਹ ਜੋ ਸ਼ਬਦ ਜੈਕਾਰੇ ਵਿਚ ਨਹੀਂ ਲਗਦਾ। ਜੈਕਾਰੇ ਵਿਚ ਪਹਿਲਾਂ ਆਉਂਦਾ ਹੈ ‘ਬੋਲੇ ਸੋ ਨਿਹਾਲ’। ਨਿਹਾਲ ਦਾ ਮਤਲਬ ਹੁੰਦਾ ਹੈ ਕਿ ਜੋ ਹਰ ਤਰਾਂ ਨਾਲ ਰੱਜਿਆ ਹੋਵੇ,ਸੰਤੁਸ਼ਟ ਹੋਵੇ। ਭਾਵ ਉਹ ਮਨੁੱਖ ਸਮਾਜਿਕ,ਆਰਥਿਕ-ਅਧਿਆਤਮਿਕ ਤੌਰ ਤੇ ਨਿਹਾਲ ਹੋ ਜਾਵੇਗਾ ਜੋ ਇਹ ਸ਼ਬਦ ਬੋਲੇਗਾ ਤੇ ਉਹ ਸ਼ਬਦ ਕੀ ਹੈ ‘ਸਤਿ ਸਰੀ ਅਕਾਲ’। ਸਤਿ ਸਰੀ ਅਕਾਲ ਵਿਚ ਪਹਿਲਾਂ ਆਉਂਦਾ ਹੈ ‘ਸਤਿ’ ਜਿਸਦਾ ਅਰਥ ਹੈ ‘ਸੱਚ’ ਤੇ ਸਰੀ ਅਕਾਲ ਭਾਵ ‘ਕਾਲ ਤੋਂ ਪਰੇ’ ਇੱਕ ਅਕਾਲ ਪੁਰਖ
ਵਾਹਿਗੁਰੂ,ਪਰਮਾਤਮਾ,ਪਰਮੇਸ਼ਰ,ਭਗਵਾਨ,ਅਲਾਹ। ਯਾਨੀ ਜੋ ਇਨਸਾਨ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੱਚ ਮੰਨਦਾ ਹੈ ਕਿ ਇੱਕੋ ਇੱਕ ਅਕਾਲ ਪੁਰਖ ਹੀ ਹੈ ਜੋ ਸਭ ਸ੍ਰਿਸ਼ਟੀ ਦਾ ਰਚਨਹਾਰ ਹੈ,ਪਾਲਣਹਾਰ ਹੈ,ਮਾਰਨ ਵਾਲਾ ਹੈ। ਓਹੀ ਹੈ ਜੋ ਸਭ ਜੀਵਾਂ ਨੂੰ ਰੋਜ਼ੀ ਦਿੰਦਾ ਹੈ। ਓਹੀ ਹੈ ਜਿਸਦੇ ਹੱਥ ਇਸ ਕਾਇਨਾਤ ਦੀ ਡੋਰ ਹੈ। ਉਸਦੇ ਸਿਵਾ ਇਸ ਦੁਨੀਆ ਵਿਚ ਹੋਰ ਕੋਈ ਨਹੀਂ। ਉਸਦੇ ਬਰਾਬਰ ਇਸ ਦੁਨੀਆ ਵਿਚ ਕੋਈ ਨਹੀਂ। ਸਿਰਫ ਓਹੀ ਹੈ ਜੋ ਇੱਕੋ ਇੱਕ ਸੱਚ ਹੈ,ਬਾਕੀ ਸਭ ਵਰਤਾਰਾ ਝੂਠ ਹੈ। ਸਿਰਫ ਇੱਕ ਅਕਾਲ ਪੁਰਖ ਹੀ ਸੁਪਰੀਮ ਹੈ,ਉਸਨੂੰ ਹੀ ਤਰਜੀਹ ਹੈ ਤਾਂ ਜੋ ਇਸ ਸ਼ਬਦ ‘ਸਤਿ ਸਰੀ ਅਕਾਲ’ ਨੂੰ ਉਚਾਰਦਾ ਹੈ ਉਹ ਉਸਦੀ ਕਿਰਪਾ ਨਾਲ ਨਿਹਾਲ ਹੋ ਜਾਂਦਾ ਹੈ।