Latest

9 more companies blacklisted, including XIAOMI

ਅਮਰੀਕੀ ਰੱਖਿਆ ਵਿਭਾਗ ਨੇ 9 ਹੋਰ ਚੀਨੀ ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ। ਜਿਨ੍ਹਾਂ ਵਿੱਚ ਫ਼ੋਨ ਨਿਰਮਾਤਾ ਕੰਪਨੀ ਸ਼ਾਓਮੀ ਦਾ ਨਾਂ ਵੀ ਸ਼ਾਮਲ ਹੈ। ਇਸ ਨੂੰ ਕਥਿਤ ਤੌਰ ’ਤੇ ਚੀਨ ਦੀ ਫ਼ੌਜ ਦੀ ਮਾਲਕੀ ਜਾਂ ਉਸ ਦੇ ਕੰਟਰੋਲ ਹੇਠ ਹੋਣ ਕਾਰਨ ਬਲੈਕ ਲਿਸਟ ਕੀਤਾ ਗਿਆ ਹੈ।ਵਿਭਾਗ ਨੇ ਜੂਨ 2020 ’ਚ ਕਾਂਗਰਸ ਨੂੰ ਅਜਿਹੀਆਂ ਕੰਪਨੀਆਂ ਦੀ ਮੁਢਲੀ ਸੂਚੀ ਜਾਰੀ ਕੀਤੀ ਸੀ। ਜਿਨ੍ਹਾਂ ਨੂੰ ਗ਼ੈਰ ਫ਼ੌਜੀ ਫ਼ਰਮ ਵਜੋਂ ਸੰਚਾਲਨ ਕਰਦੇ ਸਮੇਂ ਫ਼ੌਜੀ ਸਬੰਧ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਦਸੰਬਰ 2020 ’ਚ ਲਿਸਟ ਵਿੱਚ ਹੋਰ ਕੰਪਨੀਆਂ ਦੇ ਨਾਂ ਜੋੜੇ ਗਏ। ਕੱਲ੍ਹ ਵੀਰਵਾਰ ਨੂੰ ਅਪਡੇਟ ਕੀਤੀ ਸੂਚੀ ਤੋਂ ਬਾਅਦ ਹੁਣ 40 ਤੋਂ ਵੱਧ ਕੰਪਨੀਆਂ ਬਲੈਕ ਲਿਸਟਡ ਹਨ।Donald Trump block 9 companies of China ਰੱਖਿਆ ਵਿਭਾਗ ਨੇ ਐਡੀਸ਼ਨਲ ‘ਕਮਿਊਨਿਸਟ ਚੀਨੀ ਫ਼ੌਜੀ ਕੰਪਨੀਆਂ’ ਦੇ ਨਾਂ ਅਮਰੀਕਾ ’ਚ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਆਪਰੇਟ ਹੋਣ ਲਈ ਜਾਰੀ ਕੀਤੇ। ਇਹ ਫ਼ੈਸਲਾ ਸਾਲ 1999 ’ਚ ਸੋਧੇ ਰਾਸ਼ਟਰੀ ਰੱਖਿਆ ਅਥਾਰਟੀ ਕਾਨੂੰਨ ਦੀ ਧਾਰਾ 1237 ਦੀ ਵਿਧਾਨਕ ਜ਼ਰੂਰਤ ਅਨੁਸਾਰ ਲਿਆ ਗਿਆ ਹੈ। ਟ੍ਰੰਪ ਨੇ ਪਿਛਲੇ ਸਾਲ ਨਵੰਬਰ ’ਚ ਇੱਕ ਕਾਰਕਜਾਰੀ ਹੁਕਮ ਉੱਤੇ ਹਸਤਾਖਰ ਕੀਤੇ ਸਨ, ਜਿਸ ਰਾਹੀਂ ਅਮਰੀਕਾ ਦੇ ਲੋਕਾਂ ਨੂੰ ਬਲੈਕ ਲਿਸਟਡ ਫ਼ਰਮਾਂ ’ਚ ਸਰਮਾਇਆ ਲਾਉਣ ਤੋਂ ਰੋਕ ਦਿੱਤਾ ਸੀ।ਬਲੈਕ ਲਿਸਟ ਕੀਤੀਆਂ ਕੰਪਨੀਆਂ ਦੀ ਸੂਚੀ ਵਿੱਚ ਸ਼ਾਓਮੀ ਤੋਂ ਇਲਾਵਾ ਐਡਵਾਂਸਡ ਮਾਈਕ੍ਰੋ ਫ਼ੈਬ੍ਰੀਕੇਸ਼ਨ ਇਕੁਇਪਮੈਂਟ ਇਨਕ. (AMEC), ਲੂਓਕਾਂਗ ਟੈਕਨੋਲੋਜੀ ਕਾਰਪੋਰੇਸ਼ਨ (LKCO), ਬੀਜਿੰਗ ਜ਼ੋਂਗਗੁੰਕਨ ਡਿਵੈਲਪਮੈਂਟ ਇਨਵੈਸਟਮੈਂਟ ਸੈਂਟਰ (GOWIN) ਸੈਮੀ ਕੰਡਕਟਰ ਕਾਰਪ., ਗ੍ਰੈਂਡ ਚਾਈਨਾ ਕੰਪਨੀ (GCAC), ਗਲੋਬਲ ਟੋਨ ਕਮਿਊਨੀਕੇਸ਼ਨ ਟੈਕਨੋਲੋਜੀ (GTCOM), ਚਾਈਨਾ ਨੈਸ਼ਨਲ ਏਵੀਏਸ਼ਨ ਹੋਲਡਿੰਗ ਕੰਪਨੀ ਲਿਮਿਟੇਡ (CNAH) ਤੇ ਕਮਰਸ਼ੀਅਲ ਏਅਰਕ੍ਰਾਫ਼ਟ ਕਾਰਪੋਰੇਸ਼ਨ ਆਫ਼ ਚਾਈਨਾ (COMAC) ਸ਼ਾਮਲ ਹਨ।

Related Articles

Back to top button