Punjab

70 ਸਾਲਾਂ ਦੀ ਦਾਦੀ ਤੇ 1 ਸਾਲ ਦੇ ਭਰਾ ਨਾਲ ਰਹਿੰਦੀ ਦੁੱਖਾਂ ਦੀ ਮਾਰੀ 6 ਸਾਲ ਦੀ ਬੱਚੀ | Surkhab TV

ਨਿੱਕੀ ਜਿਹੀ ਉਮਰ ਜਿਹੜੀ ਖੇਡਣ ਦੀ ਉਮਰ ਹੁੰਦੀ ਹੈ। ਉਹ ਹੱਥ ਜਿਨਾਂ ਵਿਚ ਗੁੱਡੀਆਂ ਪਟੋਲੇ ਹੋਣੇ ਚਾਹੀਦੇ ਸੀ ਪਰ ਉਹ ਹੱਥ ਘਰਦੇ ਕੰਮ ਕਰਨ ਵਿਚ ਲਗੇ ਹੋਏ ਹਨ। ਜਿਹੜੀ ਉਮਰ ਵਿਚ ਘਰ ਘਰ ਖੇਡਣਾ ਸੀ ਉਸ ਉਮਰ ਵਿਚ ਇਹ ਨਿੱਕੀ ਜਿਹੀ ਕੁੜੀ ਆਪਣੀ ਦਾਦੀ ਤੇ ਨਿੱਕੇ ਭਰਾ ਲਈ ਰੋਟੀ ਪਕਾ ਰਹੀ ਹੈ। ਇਸ ਬੱਚੀ ਦਾ ਨਾਮ ਹੈ ਕੋਮਲ,ਜਿਹੜੀ ਕਿ ਪੰਜਵੀਂ ਜਮਾਤ ਵਿਚ ਪੜ੍ਹਦੀ ਹੈ। ਸਵੇਰੇ ਸਕੂਲ ਜਾਣ ਤੋਂ ਪਹਿਲਾਂ ਘਰਦਾ ਕੰਮ ਮੁਕਾਕੇ ਸਕੂਲ ਜਾਂਦੀ ਹੈ ਤੇ ਫਿਰ ਸਕੂਲੋਂ ਆਕੇ ਸ਼ਾਮ ਦੀ ਰੋਟੀ ਦੇ ਆਹਰ-ਪਾਹਰ ਨੂੰ ਲੱਗ ਜਾਂਦੀ ਹੈ। ਮਾਂ ਛੱਡਕੇ ਚਲੀ ਗਯੀ ਤੇ ਪਿਓ ਦੀ ਮੌਤ ਹੋ ਚੁੱਕੀ ਹੈ ਤੇ ਇਹ ਬੱਚੀ ਆਪਣੇ 1 ਸਾਲ ਦੇ ਨਿੱਕੇ ਭਰਾ ਤੇ 70 ਸਾਲ ਦੀ ਦਾਦੀ ਨਾਲ ਰਹਿੰਦੀ ਹੈ।Noor (Tiktok) Biography | Punjabi Celebritiesਇਹ ਮੋਗਾ ਜਿਲੇ ਦਾ ਪਿੰਡ ਹੈ ਇੰਦਰਗੜ ਜਿਥੇ ਪਿੰਡ ਤੋਂ ਬਾਹਰਵਾਰ ਇਹ ਬੱਚੀ,ਉਸਦਾ ਨਿੱਕਾ ਭਰਾ ਤੇ ਦਾਦੀ ਰਹਿੰਦੇ ਹਨ। ਘਰ ਵਿਚ ਕਮਾਉਣ ਵਾਲਾ ਕੋਈ ਨਹੀਂ,ਖਵਾਉਣ ਵਾਲਾ ਕੋਈ ਨਹੀਂ। 70 ਸਾਲ ਦੀ ਬਜ਼ੁਰਗ ਮਾਤਾ ਆਪਣੇ ਪੋਤੇ ਤੇ ਪੋਤੀ ਨੂੰ ਪਾਲ ਰਹੀ ਹੈ। ਇਹ ਤਿੰਨੋ ਜਣੇ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਹਨ। ਇਸ ਪਰਿਵਾਰ ਬਾਰੇ ਪਤਾ ਲੱਗਣ ਤੇ Tiktok ਤੇ ਮਸ਼ਹੂਰ Sandeep Toor ਤੇ Varan ਮਦਦ ਲਈ ਪਹੁੰਚੇ ਤੇ ਉਹਨਾਂ ਅਨੁਸਾਰ ਇਸ ਪਰਿਵਾਰ ਦੀ ਮਦਦ ਕੀਤੀ ਜਾਵੇਗੀ।ਅਜਿਹੇ ਪਰਿਵਾਰਾਂ ਦੀ ਸਰਕਾਰ ਨੂੰ ਮਦਦ ਕਰਨ ਦੀ ਲੋੜ ਹੈ। ਵੈਸੇ ਤਾਂ ਅੱਜਕਲ ਖੁੰਭਾਂ ਵਾਂਗ ਉੱਗੀਆਂ ਕਈ NGOs ਫੇਸਬੁੱਕ ਤੇ ਚਰਚਿਤ ਹਨ ਪਰ ਜੋ ਅਸਲ ਵਿਚ ਲੋੜਵੰਦ ਹੈ ਉਸ ਤੱਕ ਮਦਦ ਜਰੂਰ ਪਹੁੰਚਣੀ ਚਾਹੀਦੀ ਹੈ।

Related Articles

Back to top button