Latest

6000 ਰੁਪਏ ਤੱਕ ਡਿੱਗੇ ਸੋਨੇ ਦੇ ਰੇਟ, ਜਾਣੋ ਅੱਜ ਦੀ ਕੀਮਤ

ਜਿਵੇਂ ਕਿ ਤੁਸੀ ਜਾਣਦੇ ਹੋ ਕਿ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਰਹਿੰਦੀਆਂ ਹਨ ਅਤੇ ਪਿਛਲੇ ਮਹੀਨੇ ਵਿੱਚ ਸੋਨੇ ਦੀ ਕੀਮਤ ਰਿਕਾਰਡ ਪੱਧਰ ਉੱਤੇ ਪਹੁੰਚ ਗਈ ਸੀ। ਪਰ ਹੁਣ ਸੋਨੇ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਅੰਤਰਰਾਸ਼ਟਰੀ ਮਾਰਕੀਟ ਵਿਚ ਲਗਾਤਾਰ ਗਿਰਾਵਟ ਕਾਰਨ ਬੁੱਧਵਾਰ ਨੂੰ ਭਾਰਤ ਵਿੱਚ ਸੋਨੇ ਦੀ ਕੀਮਤ 50,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਥੱਲ੍ਹੇ ਆ ਗਈ ਹੈ।ਸੋਨੇ ਵਿੱਚ ਆਈ ਇਸ ਗਿਰਾਵਟ ਦੇ ਨਾਲ ਸੋਨਾ ਇਸ ਸਾਲ ਦੇ 7 ਅਗਸਤ ਦੇ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ ਤੋਂ ਲਗਭਗ 6,000 ਰੁਪਏ ਸਸਤਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਤੀਸਰੇ ਦਿਨ ਸੋਨੇ ਦੇ ਭਾਅ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ‘ਤੇ ਸੋਨਾ ਵਾਇਦਾ ਦਿਨ ਦੇ ਹੇਠਲੇ ਪੱਧਰ 49,660 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ।ਇਸਦੇ ਨਾਲ ਹੀ ਚਾਂਦੀ ਵਾਇਦਾ ਦੀਆਂ ਕੀਮਤਾਂ ਵਿੱਚ ਵੀ 3 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਸਦੇ ਭਾਅ 59,429 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਆ ਗਏ ਹਨ। ਹਾਲਾਂਕਿ ਕੀਮਤਾਂ ਵਿੱਚ ਇੰਨੀ ਗਿਰਾਵਟ ਦੇ ਬਾਵਜੂਦ ਵੀ ਸੋਨਾ ਇਸ ਸਾਲ ਹੁਣ ਤੱਕ ਲਗਭਗ 26 ਫੀਸਦੀ ਮਹਿੰਗਾ ਹੈ ਅਤੇ ਸੋਨੇ ਵਿੱਚ ਨਿਵੇਸ਼ ਕਰਨ ਵਾਲੇ ਬਹੁਤ ਚੰਗਾ ਮੁਨਾਫ਼ਾ ਕਮਾ ਰਹੇ ਹਨ। ਅੰਤਰਾਸ਼ਟਰੀ ਬਜਾਰ ਦੀ ਗੱਲ ਕਰੀਏ ਤਾਂ ਸੋਨਾ ਹਾਜ਼ਰ ਅੱਜ ਛੇ ਹਫਤਿਆਂ ਦੇ ਸਭਤੋਂ ਹੇਠਲੇ ਪੱਧਰ ਤੱਕ ਡਿੱਗ ਕੇ 1,887.35 ਡਾਲਰ ਪ੍ਰਤੀ ਔਂਸ ‘ਤੇ ਆ ਗਿਆ ਹੈ।ਇਸੇ ਤਰਾਂ ਚੰਡੀ ਵੀ ਕਾਰੋਬਾਰ ਦੇ ਸ਼ੁਰੂ ‘ਚ ਤਕਰੀਬਨ ਦੋ ਮਹੀਨੇ ਦੇ ਹੇਠਲੇ ਪੱਧਰ 23.04 ਡਾਲਰ ਪ੍ਰਤੀ ਔਂਸ ਨੂੰ ਛੂਹਣ ਤੋਂ ਬਾਅਦ 3.3 ਫੀਸਦੀ ਦੀ ਗਿਰਾਵਟ ਨਾਲ 23.62 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਅਮਰੀਕੀ ਡਾਲਰ ਮਹਿੰਗਾ ਹੋਣ ਕਾਰਨ ਸੋਨੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਸਾਲ ਕੀਮਤਾਂ ‘ਚ ਭਾਰੀ ਉਛਾਲ ਕਾਰਨ ਮੁਨਾਫਾ ਵਸੂਲੀ ਵੀ ਹਾਵੀ ਹੈ। ਮਾਹਿਰਾਂ ਦੇ ਅਨੁਸਾਰ ਸੋਨੇ ਦੀਆਂ ਕੀਮਤਾਂ ਦੀ ਸਹੀ ਦਿਸ਼ਾ ਮਹਾਮਾਰੀ ਦੀ ਵੈਕਸੀਨ ਆਉਣ ਤੋਂ ਬਾਅਦ ਹੀ ਦਿਸੇਗੀ।

Related Articles

Back to top button