Sikh News
6000 ਬੱਚਿਆਂ ਵਲੋਂ ਆਰੰਭ ਕੀਤੇ ਸਹਿਜ ਪਾਠਾਂ ਦੇ ਭੋਗ ਪਾਏ | Sultanpur Lodhi | 550th Gurpurab

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਮਾਗਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਸਬੰਧ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 6000 ਬੱਚਿਆਂ ਵਲੋਂ ਘਰਾਂ ਵਿਚ ਸਹਿਜ ਪਾਠ ਆਰੰਭ ਕੀਤੇ ਗਏ ਸਨ ਜਿਨਾਂ ਦਾ ਗੁਰਦਵਾਰਾ ਬੇਰ ਸਾਹਿਬ ਵਿਖੇ ਸੰਪੂਰਨਤਾ ਭੋਗ ਪਾਇਆ ਗਿਆ ।ਇਸ ਸਬੰਧੀ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਹਿਜ ਪਾਠ ਕਰਨ ਵਾਲੇ ਬੱਚਿਆਂ ਤੇ ਗ੍ਰੰਥੀ ਸਿੰਘਾਂ ਨੇ ਭਾਗ ਲਿਆ।
ਦਸਦੇ ਜਾਈਏ ਕਿ 2 ਨਵੰਬਰ ਨੂੰ 18000 ਤੋਂ ਸਿੱਖ ਸੰਗਤਾਂ ਵਲੋਂ ਸ਼ੁਰੂ ਕੀਤੇ ਸਹਿਜ ਪਾਠਾਂ ਦੀ ਲੜੀ ਦਾ ਵੀ ਭੋਗ ਪਾਇਆ ਜਾਵੇਗਾ ਜੋ ਕਿ ਸ਼ਤਾਬਦੀ ਸਮਾਗਮਾਂ ਦਾ ਹਿੱਸਾ ਹਨ।