Agriculture

4 farmers arrested for taking urea, you should not make this mistake

ਯੂਰੀਆ ਲੈਣ ਗਏ ਪੰਜਾਬ ਦੇ 4 ਕਿਸਾਨ ਗਿਰਫ਼ਤਾਰ ਕਰ ਲਏ ਹਨ ਜਿਨ੍ਹਾਂ ਦੀ ਗ਼ਲਤੀ ਸਿਰਫ ਇਹ ਸੀ ਕੇ ਉਹ ਪੰਜਾਬ ਦੀ ਥਾਂ ਤੇ ਹਰਿਆਣਾ ਵਿਚੋਂ ਯੂਰੀਆ ਖਰੀਦ ਰਹੇ ਸਨ ਇਕ ਪਾਸੇ ਜਿਥੇ ਬੀਜੇਪੀ ਸਰਕਾਰ ਇਹ ਦਾਵਾ ਕਰ ਰਹੀ ਹੈ ਕੇ ਕਿਸਾਨ ਆਪਣੀ ਫ਼ਸਲ ਦੇਸ਼ ਵਿਚ ਕੀਤੇ ਵੀ ਵੇਚ ਸਕਦਾ ਹੈ ਓਥੇ ਹੀ ਕਿਸਾਨਾਂ ਨਾਲ ਧੱਕਾ ਵੀ ਕਰ ਰਹੀ ਹੈ।ਤਾਜ਼ਾ ਮਾਮਲੇ ਵਿੱਚ ਪੰਜਾਬ ਦੇ 4 ਕਿਸਾਨਾਂ ਵਿਰੁੱਧ ਹਰਿਆਣਾ ਵਿੱਚ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ, ਉਨ੍ਹਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਹਰਿਆਣਾ ਦੇ ਜੀਂਦ ਵਿੱਚ ਸਦਰ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ।ਅਸੀਂ ਸਾਰੇ ਜਾਣਦੇ ਹਾਂ ਕੇ ਕੇਂਦਰ ਵੱਲੋਂ ਜਾਰੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਹਨ, ਜਿਸ ਦੇ ਚੱਲਦਿਆਂ ਪੰਜਾਬ ਵਿੱਚ ਰੇਲ ਗੱਡੀਆਂ ਬੰਦ ਹਨ, ਤੇ ਪ੍ਰਸ਼ਾਸਨ ਦੇ ਕਹਿਣ ਮੁਤਾਬਿਕ ਪੰਜਾਬ ਵਿੱਚ ਯੂਰੀਆ ਦਾ ਸਟਾਕ ਪੂਰੀ ਤਰਾਂ ਨਾਲ ਖਤਮ ਹੋ ਚੁਕਾ ਹੈ ਤੇਕਣਕ ਦੀ ਫ਼ਸਲ ਵਾਸਤੇ ਯੂਰੀਆ ਖਾਦ ਬਹੁਤ ਜਰੂਰੀ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ ਗੁਆਂਢੀ ਰਾਜਾਂ ਤੋਂ ਖਾਦ ਲਿਆਉਣ ਲਈ ਮਜ਼ਬੂਰ ਹੋ ਰਹੇ ਹਨ । ਕਿਸਾਨ ਯੂਨੀਅਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਬਚਾਅ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਗੁੱਜਰਵਾਲ ਤੇ ਪੱਦੀ ਪੜੇਚਾ ਅਤੇ ਛਾਜਰੀ ਪਿੰਡ ਦੇ ਕਿਸਾਨਾਂ ਵਿਰੁੱਧ ਵੱਖ-ਵੱਖ ਬ੍ਰਾਂਡਾਂ ਦੇ 840 ਬੈਗ ਲਿਜਾਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀਆਂ ਟਰਾਲੀਆਂ ਵਿਚ ਯੂਰੀਆ ਖਾਦ ਸੀ। ਜਿਸ ਨੂੰ ਹਰਿਆਣਾ ਖੇਤੀਬਾੜੀ ਅਧਿਕਾਰੀਆਂ ਵੱਲੋਂ ਰੋਕਿਆ ਗਿਆ, ਜਿਸ ਦੀ ਅਗਵਾਈ ਐਸ ਡੀ ਓ ਬਲਜੀਤ ਸਿੰਘ ਕਰ ਰਹੇ ਸਨ।ਹਰਿਆਣਾ ਦੇ ਖੇਤੀਬਾੜੀ ਅਧਿਕਾਰੀਆਂ ਅਤੇ ਸਿਪਾਹੀਆਂ ਦੀ ਇਸ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਸਾਨ ਯੂਨੀਅਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਬਚਾਅ ਲਈ ਆਉਣ ਦੀ ਅਪੀਲ ਕੀਤੀ ਹੈ। ਇਸ ਲਈ ਗਵਾਂਢੀ ਰਾਜਾਂ ਵਿਚੋਂ ਯੂਰੀਆ ਲੈਕੇ ਆਉਣ ਦੀ ਗ਼ਲਤੀ ਨਾ ਕਰੋ

Related Articles

Back to top button