34 ਟਰੈਕਟਰ ਸ਼ੌਂਕ ਲਈ ਖਰੀਦ ਲਏ , ਵੀਡੀਓ ਦੇਖਕੇ ਆ ਜਾਵੇਗਾ ਨਜ਼ਾਰਾ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬੀ ਵਿਅਕਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਆਪਣੇ ਸ਼ੌਂਕ ਲਈ ਇੱਕ ਦੋ ਨਹੀਂ ਬਲਕਿ ਪੂਰੇ 34 ਟ੍ਰੈਕਟਰ ਖਰੀਦ ਲਏ। ਇਸ ਵਿਅਕਤੀ ਦਾ ਨਾਮ ਅਵਤਾਰ ਸਿੰਘ ਸੰਧੂ ਹੈ ਅਤੇ ਅੱਜ ਅਸੀਂ ਤੁਹਾਨੂੰ ਇਨ੍ਹਾਂ ਦੇ ਸਾਰੇ ਟਰੈਕਟਰਾਂ ਬਾਰੇ ਅਤੇ ਆਖਿਰ ਇਨ੍ਹਾਂ ਨੇ ਇਨੇ ਟ੍ਰੈਕਟਰ ਕਿਉਂ ਲਏ ਇਸ ਬਾਰੇ ਸਾਰੀ ਜਾਣਕਾਰੀ ਦੇਵਾਂਗੇ।ਅਵਤਾਰ ਸਿੰਘ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਟਰੈਕਟਰਾਂ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ਇਸ ਸ਼ੌਂਕ ਨੂੰ ਪੁਗਾਉਣ ਲਈ ਲਗਾਤਾਰ ਮੇਹਨਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 1995 ਵਿਚ ਖੇਤੀ ਸ਼ੁਰੂ ਕੀਤੀ ਅਤੇ ਉਨ੍ਹਾਂ ਕੋਲ ਉਸ ਸਮੇਂ ਇੱਕ ਟ੍ਰੈਕਟਰ ਸੀ। ਸਭਤੋਂ ਪਹਿਲਾਂ ਉਨ੍ਹਾਂ ਕੋਲ ਮੈਸੀ 245 ਟ੍ਰੈਕਟਰ ਸੀ ਅਤੇ ਉਹ ਇਸੇ ਨਾਲ ਖੇਤੀ ਕਰਦੇ ਸਨ।ਉਸ ਤੋਂ ਬਾਅਦ ਉਹ 2005 ਤੋਂ 2010 ਤੱਕ ਵਿਦੇਸ਼ ਵਿਚ ਚਲੇ ਗਏ। ਉਥੋਂ ਮੁੜਨ ਤੋਂ ਬਾਅਦ ਇਨ੍ਹਾਂ ਨੇ ਉਸੇ ਪੁਰਾਣੇ ਟ੍ਰੈਕਟਰ ਨੂੰ ਰਿਸਟੋਰ ਕਰਵਾਇਆ ਅਤੇ ਬਹੁਤ ਸ਼ਾਨਦਾਰ ਬਣਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਦੋ ਟ੍ਰੈਕਟਰ ਹੋਰ ਖਰੀਦਣ ਬਾਰੇ ਸੋਚਿਆ ਅਤੇ ਇਸੇ ਤਰਾਂ ਹੀ ਹੌਲੀ ਹੌਲੀ ਉਹ ਟ੍ਰੈਕਟਰ ਖਰੀਦ ਦੇ ਗਏ ਅਤੇ ਅੱਜ ਉਨ੍ਹਾਂ ਕੋਲ 34 ਟ੍ਰੈਕਟਰ ਹਨ।ਇਨ੍ਹਾਂ ਦੀ ਖਾਸ ਗੱਲ ਇਹ ਹੈ ਇਹ ਪੁਰਾਣੇ ਮਾਡਲ ਦੇ ਟ੍ਰੈਕਟਰ ਖਰੀਦਕੇ ਉਨ੍ਹਾਂ ਨੂੰ ਬੜੇ ਵਧੀਆਂ ਤਰੀਕੇ ਨਾਲ ਰਿਸਟੋਰ ਕਵਾਉਂਦੇ ਹਨ ਅਤੇ ਬਿਲਕੁਲ ਨਵੇਂ ਵਾਂਗ ਬਣਾ ਕੇ ਰੱਖਦੇ ਹਨ। ਅਵਤਾਰ ਸਿੰਘ ਸੰਧੂ ਜੀ ਦੇ ਇਸ ਅਨੋਖੇ ਸ਼ੌਂਕ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….