Punjab

33 ਕਰੋੜ ਦੇਵੀ ਦੇਵਤੇ ਨੇ,ਪਰ ਨਾਮ 33 ਦਾ ਵੀ ਨਹੀਂ ਪਤਾ ! ! Katha Bhai Pargat Singh Timmowal

ਬ੍ਰਾਹਮਣ ਮੱਤ ਅਨੁਸਾਰ ਤੇਤੀ ਕਰੋੜ ਤੋਂ ਵੱਧ ਦੇਵੀਆਂ ਦੇਵਤੇ ਅਤੇ ਭਗਵਾਨ ਮਿੱਥੇ ਗਏ ਹਨ। ਇਸ ਤਰ੍ਹਾਂ ਬ੍ਰਾਹਮਣ ਮੱਤ ਅਨੁਸਾਰ ਜਿਤਨੇ ਵੀ ਦੇਵੀਆਂ ਦੇਵਤੇ ਮਿਥੇ ਗਏ ਹਨ। ਇਨ੍ਹਾਂ ਸਾਰੇ ਦੇਵੀਆਂ ਤੇ ਦੇਵਤਿਆਂ ਦੇ ਵਾਹਨ ਵੀ ਵੱਖੋ-ਵੱਖਰੇ ਦੱਸੇ ਗਏ ਹਨ। ਜਿਵੇਂ ਵਿਸ਼ਨੂੰ ਦਾ ਗਰੁੜ, ਬ੍ਰਹਮਾ ਦਾ ਹੰਸ, ਸ਼ਿਵਜੀ ਦਾ ਚਿੱਟਾ ਬਲਦ, ਭੈਰੋਂ ਦਾ ਕਾਲਾ ਕੁੱਤਾ, ਨਰਮਦਾ ਦਾ ਮਗਰਮੱਛ, ਦੁਰਗਾ ਦਾ ਸ਼ੇਰ, ਸੀਤਲਾ ਦਾ ਖੋਤਾ ਆਦਿ। ਇਸੇ ਤਰ੍ਹਾਂ ਸਭ ਦੀ ਪਸੰਦ ਵੀ ਵੱਖ-ਵੱਖ ਮਿਥੀ ਗਈ ਹੈ ਤੇ ਉਨ੍ਹਾਂ ਤੋਂ ਕਾਮਨਾ ਵੀ ਵੱਖੋ-ਵੱਖਰੀ ਹੀ ਹੁੰਦੀ ਹੈ। ਇਨਾਂ ਹੀ ਨਹੀਂ, ਉਨ੍ਹਾਂ ਦੀ ਪੂਜਾ ਤੇ ਮੰਨਤ ਦੇ ਦਿਨ ਤੇ ਢੰਗ ਵੀ ਵੱਖ ਵੱਖ ਹਨ। ਮਿਸਾਲ ਵਜੋਂ ਸ਼ਨੀ ਦੇਵਤੇ ਦੀ ਪੂਜਾ ਦਾ ਦਿਨ ਹੈ ਸਨੀਵਾਰ-ਉਸ ਦੀ ਭੇਟਾ ਮਾਂਹ, ਛੋਲੇ, ਸਰਸੋਂ ਦਾ ਤੇਲ ਤੇ ਲੋਹਾ-ਕਾਮਨਾ ਤਾਪ ਤੇ ਕਲੇਸ਼ ਹਰਣ ਦੀ। ਹਨੂਮਾਨ ਦੀ ਪੂਜਾ ਦਾ ਦਿਨ ਮੰਗਲ-ਚੜ੍ਹਾਵਾ ਬੂੰਦੀ ਬਰਫੀ ਅਤੇ ਕਾਮਨਾ ਬਲ ਪ੍ਰਾਪਤੀ। ਲੱਛਮੀ ਦੀ ਪੂਜਾ ਲਈ ਦਿਵਾਲੀ ਤੇ ਉਸ ਤੋਂ ਕਾਮਨਾ ਧਨ ਦੀ ਪ੍ਰਾਪਤੀ। ਏਸੇ ਤਰ੍ਹਾਂ ਕਰਤੇ ਦੀਆਂ ਅਨੇਕਾਂ ਦਾਤਾਂ ਤੇ ਸ਼ਕਤੀਆਂ ਨੂੰ ਹੀ, ਵੱਖੋ-ਵੱਖਰੇ ਦੇਵਤੇ ਮਿਥ ਲਿਆ ਗਿਆ। ਇਨ੍ਹਾਂ `ਚੋਂ ਹੀ ਕੁੱਝ ਵਿਸ਼ੇਸ਼ ਹਨ ਅਗਨੀ ਦੇਵਤਾ, ਪਾਣੀ ਭਾਵ ਵਰੁਣ ਦੇਵਤਾ ਅਤੇ ਵਾਯੂ, ਸੂਰਜ, ਚੰਦ੍ਰਮਾ ਦੇਵਤਾ ਆਦਿ। ਇਨ੍ਹਾਂ ਦੇਵੀ ਦੇਵਤਿਆਂ ਦੇ ਰੂਪ ਵੀ ਵੱਖ ਵੱਖ ਦੱਸੇ ਹਨ ਤੇ ਉਨ੍ਹਾਂ ਨੂੰ ਮੂਰਤੀਮਾਨ ਵੀ ਕੀਤਾ ਹੋਇਆ ਹੈ।Image result for 33 crore
“ਦੇਵੀ ਦੇਵਾ ਪੂਜਹਿ ਡੋਲਹਿ” – ਅਸਲ `ਚ ਦੇਵਤਾ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ ‘ਦੇਣ ਵਾਲਾ’ ਜਾਂ ਕੰਟ੍ਰੋਲਰ। ਇੱਕ ਕਰਤੇ ਪ੍ਰਭੂ ਬਾਰੇ ਨਾਸਮਝ ਮਨੁੱਖ, ਕਰਤੇ ਦੀਆਂ ਅਨੇਕਾਂ ਦਾਤਾਂ-ਹਵਾ, ਪਾਣੀ, ਅਗਨੀ, ਜੀਵਨ, ਮੌਤ, ਪਾਲਨਾ, ਰੰਗ, ਰੂਪ, ਤਾਕਤ ਆਦਿ ਦੇ ਅਨੇਕਾਂ ਹੀ ਦੇਵਤੇ ਅਥਵਾ ਕੰਟ੍ਰੋਲਰ ਮਿਥ ਬੈਠਾ। ਮਨੁੱਖ, ਇੱਕੋ ਇੱਕ ਪਰਮ ਪਿਤਾ-ਪ੍ਰਮਾਤਮਾ ਨੂੰ ਨਾ ਸਮਝ ਕੇ, ਅਨੇਕਾਂ ਦੀ ਪੂਜਾ-ਅਰਚਾ `ਚ ਉਲਝਦਾ ਗਿਆ। ਪੁਜਾਰੀ ਸ਼੍ਰੇਣੀ ਵੀ ਆਪਣਾ ਉਲੂ ਸਿੱਧਾ ਕਰਣ ਲਈ ਉਸ ਨੂੰ ਹੋਰ ਤੇ ਹੋਰ ਉਲਝਾਂਦੀ ਗਈ। ਉਨ੍ਹਾਂ ਦੇ ਅਜੀਬੋ-ਗਰੀਬ ਰੂਪ ਅਤੇ ਉਨ੍ਹਾਂ ਬਾਰੇ ਸਵੈ ਵਿਰੋਧੀ ਅਨੇਕਾਂ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ। ਪੁਰਸ਼ ਵਾਚਕ ਸ਼ਕਤੀਆਂ ਨੂੰ ਦੇਵਤੇ ਤੇ ਇਸਤ੍ਰੀ ਲਿੰਗ ਸ਼ਕਤੀਆਂ ਨੂੰ ‘ਦੇਵੀਆਂ’ ਦੇ ਨਾਮ ਦਿੱਤੇ ਗਏ। ਨਤੀਜਾ, ਜਿਸ ਮਨੁੱਖ ਨੇ ਪਰ-ਉਪਕਾਰੀ ਅਤੇ ਮਨੁੱਖੀ ਭਰਾਤ੍ਰੀਭਾਵ ਵਾਲਾ ਬਨਣਾ ਸੀ, ਉਹੀ ਮਨੁੱਖ ਨਿਹਿਤ ਆਪਣੀਆਂ ਹੀ ਕਾਮਨਾਵਾਂ-ਮੰਗਾਂ ਦਾ ਗੁਲਾਮ ਬਣਦਾ-ਬਣਦਾ ਨਿਪਟ ਸੁਆਰਥੀ ਬਣਦਾ ਗਿਆ। ਇਸ ਤਰ੍ਹਾਂ ਨਾ ਮਨੁੱਖ ਆਪਣੇ ਮਨੁਖੀ ਫ਼ਰਜ਼ਾਂ ਨੂੰ ਸਮਝ ਸਕਿਆ ਤੇ ਨਾ ਹੀ ਕਰਤੇ ਪ੍ਰਮੇਸ਼ਵਰ ਨੂੰ।
ਇਸੇ `ਤੇ ਗੁਰਬਾਣੀ `ਚ ਕਬੀਰ ਸਾਹਿਬ ਫ਼ੁਰਮਾਅ ਰਹੇ ਹਨ “ਦੇਵੀ ਦੇਵਾ ਪੂਜਹਿ ਡੋਲਹਿ, ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ, ਬਿਖਿਆ ਸਿਉ ਲਪਟਾਨਾ” (ਪੰ: ੩੩੨) ਅਰਥ ਹਨ ਕਿ ਐ ਭਾਈ! ਤੂੰ ਦੇਵੀ ਦੇਵਤਿਆਂ ਦੀ ਪੂਜਾ ਵੀ ਕਰਦਾ ਹੈ ਤੇ ਮਨ ਕਰਕੇ ਉਖੜਿਆ ਤੇ ਡੋਲਿਆ ਵੀ ਰਹਿੰਦਾ ਹੈਂ। ਇਸ ਸਾਰੇ ਦਾ ਕਾਰਨ ਇੱਕੋ ਹੀ ਹੈ ਕਿ ਤੈਨੂੰ ਉਸ ਦੇਣਹਾਰ ਅਜੂਨੀ ਤੇ ਸੈਭੰ ਪ੍ਰਭੁ ਦੀ ਸਮਝ ਹੀ ਨਹੀਂ ਆਈ। ਉਪ੍ਰੰਤ ਇਸੇ ਦਾ ਨਤੀਜਾ ਹੈ ਕਿ ਤੂੰ ਜੀਵਨ ਭਰ ਬਿਨਸਨਹਾਰ ਪਦਾਰਥਾਂ ਦੀ ਪੱਕੜ `ਚ ਰਹਿ ਕੇ ਆਸਾ, ਮਨਸਾ, ਕਾਮਨਾ, ਤ੍ਰਿਸ਼ਨਾ ਆਦਿ ਦਾ ਸ਼ਿਕਾਰ ਹੋਇਆ ਰਹਿੰਦਾ ਹੈਂ।Image result for 33 crore
ਇਸੇ ਦੇਵੀ ਦੇਵਤਾ ਵਾਦ ਦਾ ਹੀ ਨਤੀਜਾ ਹੈ, ਮਨੁੱਖ ਦਾ ਪਰ-ਉਪਕਾਰੀ ਬਨਣਾ ਤਾਂ ਦੂਰ, ਸੁਆਰਥ ਦੀ ਇਤਨੀ ਗਹਿਰੀ ਖੱਡ `ਚ ਜਾ ਡਿੱਗਾ ਕਿ ਪੜੋਸੀ ਦੇ ਬੱਚੇ ਦੀ ਭਾਵੇਂ ਬਲੀ ਹੀ ਕਿਉਂ ਨਾ ਦੇਣੀ ਪਵੇ, ਬਦਲੇ `ਚ ਆਪਣੇ ਘਰ ਬੱਚਾ ਜਰੂਰ ਪੈਦਾ ਹੋਵੇ। ਪੜੋਸੀ ਭਾਵੇਂ ਕੰਗਲਾ ਹੋ ਜਾਵੇ ਪਰ ਉਸ ਦੀ ਕੀਮਤ `ਤੇ ਦੌਲਤ ਮੇਰੇ ਘਰ ਆ ਜਾਵੇ। ਅਨੇਕਾਂ ਸ਼ਾਪ-ਕ੍ਰੋਪੀਆਂ, ਮੰਤ੍ਰ ਜਾਪ, ਟੂਣੇ-ਤਵੀਤ, ਜੰਤ੍ਰ-ਤੰਤ੍ਰ, ਸਗਨ-ਅਪਸਗਨ, ਵਹਿਮ-ਭਰਮ, ਸੁੱਚਾਂ-ਭਿਟਾਂ, ਸਵੇਰ-ਸ਼ਾਮ, ਮੰਗਲ-ਸਨੀਚਰ, ਰਾਹੂ-ਕੇਤੂ ਦੇ ਡਰ, ਸ਼ਰਾਧ-ਨਰਾਤੇ, ਸੰਗ੍ਰਾਂਦਾਂ-ਮਸਿਆਵਾਂ-ਪੂਰਨਮਾਸ਼ੀਆਂ ਆਦਿ, ਸਭ ਇਸੇ ਦੇਵੀ ਦੇਵਤਾਵਾਦ ਦੀ ਹੀ ਉਪਜ ਹਨ। ਇਹ ਸਾਰੇ ਵਿਸ਼ਵਾਸ ਤਾਂ “ਦੇਵੀ ਦੇਵਾ ਮੂਲੁ ਹੈ ਮਾਇਆ” ਅਨੁਸਾਰ ਮਨੁੱਖ ਦੀ ਕਲਪਣਾ ਤੇ ਨਾਸਮਝੀ ਤੋਂ ਹੀ ਪੈਦਾ ਹੋਏ ਦੇਵੀ-ਦੇਵਤਿਆਂ ਦੀ ਪੈਦਾਵਾਰ ਸਨ। ਇੱਕ ਕਰਤੇ ਨੂੰ ਭੁੱਲ ਚੁੱਕਾ ਮਨੁੱਖ ਅਨੇਕਾਂ ਦੀ ਪੂਜਾ ਦਾ ਗ਼ੁਲਾਮ ਹੁੰਦਾ ਗਿਆ ਜਦਕਿ ਇਨ੍ਹਾਂ ਵਿਚੋਂ ਕਰਤਾ ਇੱਕ ਵੀ ਨਹੀਂ ਸੀ।
-ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

Related Articles

Back to top button