Agriculture

2500 ਰੁਪਏ ਪ੍ਰਤੀ ਏਕੜ ਜੇਕਰ ਬੋਨਸ ਲੈਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਇਸ ਤਰਾਂ ਕਰੋ ਅਪਲਾਈ,ਦੇਖੋ ਪੂਰੀ ਵੀਡੀਓ

ਪਰਾਲੀ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਵੱਡਾ ਕਦਮ ਪੁੱਟਿਆ ਹੈ। ਸਰਕਾਰ ਨੇ ਵੱਡਾ ਐਲਾਨ ਕਰਦਿਆਂ ਪਰਾਨੀ ਨਾ ਸਾੜਣ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਹ ਪੈਸੇ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਆਉਣਗੇ। ਹਾਲਾਕਿ ਜੇਕਰ ਕਿਸਾਨਾਂ ਨੇ ਮੁਆਵਜ਼ੇ ਦਾ ਲਾਹਾ ਲੈਣਾ ਹੈ ਤਾਂ ਸਰਕਾਰ ਵੱਲੋਂ 2 ਸ਼ਰਤਾਂ ਵੀ ਲਗਾਈਆਂ ਗਈਆਂ।ਪਹਿਲੀ ਸ਼ਰਤ- ਮੁਆਵਜ਼ੇ ਦਾ ਹੱਕਦਾਰ ਉਹ ਕਿਸਾਨ ਹੋਵੇਗਾ, ਜਿਸਦੇ ਕੋਲ ਆਪਣੇ ਨਾਮ ਤੇ ਪਤਨੀ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਮ ਤੇ ਕੁਲ 5 ਏਕੜ ਜ਼ਮੀਨ ਹੋਵੇਗੀਦੂਜੀ ਸ਼ਰਤ- ਇਹ ਹੈ ਕਿ ਉਸੇ ਕਿਸਾਨ ਨੂੰ ਮੁਆਵਜ਼ਮਾ ਮਿਲੇਗਾ ਜੋ ਉਸ ਜ਼ਮੀਨ ਤੇ ਉਸਦੇ ਕਿਸੇ ਹਿੱਸੇ ਚ ਗੈਰ ਬਾਸਮਤੀ ਝੋਨੇ ਦੀ ਖੇਤੀ ਕਰਦਾ ਹੋਵੇ ਤੇ ਉਸ ਖੇਤ ਵਿੱਚ ਕਿਸੇ ਵੀ ਹਿੱਸੇ ਚ ਅੱਗ ਨਾ ਲਗਾਈ ਹੋਵੇ।ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ (Supreme Court) ਨੇ ਆਦੇਸ਼ ਦਿੱਤਾ ਸੀ ਕਿ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇੰਸੈਂਟਿਵ (Incentive) ਜਾਂ ਉਤਸ਼ਾਹਿਤ ਰਾਸ਼ੀ ਦਿੱਤੀ ਜਾਵੇ। ਇਹ ਅਦਾਇਗੀ ਤਿੰਨ ਰਾਜਾਂ ਦੇ ਕਿਸਾਨਾਂ ਨੂੰ ਪਰਾਲੀ (Stubble) ਦੇ ਨਿਪਟਾਰੇ ਲਈ ਕੀਤੀ ਜਾਵੇਗੀ। ਇਸ ਆਦੇਸ਼ ਅਨੁਸਾਰ ਪੰਜਾਬ, ਹਰਿਆਣਾ ਅਤੇ ਯੂਪੀ ਤਿੰਨ ਰਾਜਾਂ ਦੇ ਕਿਸਾਨ ਆਉਣਗੇ। ਇਹ ਫੈਸਲਾ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਇਹ ਹੁਕਮ ਬਾਸਮਤੀ ਚੋਲ ਦੀ ਖੇਤੀ ਨਾਲ ਪੈਦਾ ਹੋਣ ਵਾਲੀ ਪਰਾਲੀ ਉਤੇ ਲਾਗੂ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਰਾਜ ਅਤੇ ਕੇਂਦਰ ਸਰਕਾਰ ਨੂੰ ਛੋਟੇ ਅਤੇ ਦਰਮਿਆਨੇ (Marginal) ਕਿਸਾਨਾਂ ਨੂੰ ਬਿਨਾਂ ਕੋਈ ਫੀਸ ਲਏ ਪਰਾਲੀ ਦੇ ਨਿਕਾਸ ਲਈ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਸੀ।

Related Articles

Back to top button