Agriculture

2020-21 ਲਈ ਸਰਕਾਰ ਨੇ ਏਨੇ ਰੁਪਏ ਵਧਾਈ ਇਸ ਫ਼ਸਲ ਦੀ ਕੀਮਤ!

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿਤੀ ਗਈ ਹੈ ਜਿਸ ਨਾਲ ਕਿਸਾਨਾਂ ਦਾ ਮੁਆਫ਼ ਵੱਧ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਵਿੱਚ ਸਾਲ 2020-21 ਲਈ ਗੰਨੇ ਦੀ ਖਰੀਦ ਕੀਮਤ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।Punjab Vigilance to monitor paddy procurement in anaj mandisਮਿਲੀ ਜਾਣਕਾਰੀ ਦੇ ਅਨੁਸਾਰ ਸਰਕਾਰ ਨੇ ਗੰਨੇ ਦੇ ਖਰੀਦ ਮੁੱਲ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਹੈ। ਯਾਨੀ ਕਿ ਇਸ ਵਾਧੇ ਤੋਂ ਬਾਅਦ ਹੁਣ ਗੰਨੇ ਦਾ ਖਰੀਦ ਮੁੱਲ 285 ਰੁਪਏ ਪ੍ਰਤੀ ਕੁਇੰਟਲ ਹੇ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 2018-19 ਦੇ ਮੁਕਾਬਲੇ 2019-20 ਵਿਚ ਖਰੀਦ ਮੁੱਲ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।ਗੰਨੇ ਦੀ ਖਰੀਦ ਕੀਮਤ ਨੂੰ Fair & Remunerative Price (ਐਫਆਰਪੀ) ਵਜੋਂ ਐਲਾਨਿਆ ਗਿਆ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਗੰਨਾ ਕਿਸਾਨਾਂ ਨੂੰ ਪ੍ਰਤੀ ਕੁਇੰਟਲ 10 ਰੁਪਏ ਦਾ ਫਾਇਦਾ ਹੋਵੇਗਾ ਅਤੇ ਮੁਆਫ਼ ਵੀ ਵਧੇਗਾ। ਹਰ ਸਾਲ ਇੱਕ ਅਕਤੂਬਰ ਤੋਂ ਚੀਨੀ ਸਾਲ ਸ਼ੁਰੂ ਹੁੰਦਾ ਹੈ ਤੇ ਅਗਲੇ ਸਾਲ 30 ਸਤੰਬਰ ਤੱਕ ਚਲਦਾ ਹੈ।Demonetisation has left India's food markets frozen – and the future looks  tenseਪਿਛਲੇ ਸਾਲ ਖਰੀਦ ਮੁੱਲ ਵਿੱਚ ਵਾਧੇ ਖਿਲਾਫ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਐਫਆਰਪੀ ਉਹ ਮੁੱਲ ਹੈ ਜਿਸ ‘ਤੇ ਖੰਡ ਮਿੱਲਾਂ ਕਿਸਾਨਾਂ ਤੋਂ ਗੰਨਾ ਖਰੀਦਦੀਆਂ ਹਨ। ਫਿਲਹਾਲ ਇਸ ਬੈਠਕ ਵਿੱਚ ਗੰਨੇ ਤੋਂ ਬਿਨਾਂ ਹੋਰ ਕਿਸੇ ਫਸਲ ਦੇ ਖਰੀਦ ਮੁੱਲ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਹਾਲਾਂਕਿ ਇਸ ਵਾਰ ਕਿਸਾਨਾਂ ਨੂੰ ਉਮੀਦ ਹੈ ਕਿ ਝੋਨੇ ਦੇ ਸਮਰਥਨ ਮੁੱਲ ਵਿੱਚ ਵੀ ਸਰਕਾਰ ਚੰਗਾ ਵਾਧਾ ਕਰੇਗੀ।

Related Articles

Back to top button