ਰੱਬ ਹੈ ਜਾਂ ਨਹੀਂ ?? Gurchet Chitarkar ਨੂੰ ਲਾ ਲਈ ਕਾਲ

ਕਈ ਲੋਕ ਸੋਚਦੇ ਹਨ ਕਿ ਇਸ ਸਵਾਲ ਦਾ ਜਵਾਬ ਨਹੀਂ ਹੈ ਕਿ ਰੱਬ ਹੈ ਜਾਂ ਨਹੀਂ। ਕਈ ਲੋਕਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਫਰਾਂਸ ਦਾ ਰਹਿਣ ਵਾਲਾ ਐਰਵੇ ਕਹਿੰਦਾ ਹੈ: “ਮੈਂ ਇਹ ਨਹੀਂ ਕਹਿੰਦਾ ਕਿ ਰੱਬ ਨਹੀਂ ਹੈ ਜਾਂ ਮੈਨੂੰ ਰੱਬ ਦੀ ਹੋਂਦ ਬਾਰੇ ਕੋਈ ਸ਼ੱਕ ਹੈ, ਪਰ ਮੈਂ ਕਿਸੇ ਵਿਚ ਸ਼ਰਧਾ ਨਹੀਂ ਰੱਖਦਾ। ਮੈਂ ਸੋਚਦਾ ਹਾਂ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਤੁਹਾਨੂੰ ਆਪਣੀ ਅਕਲ ਇਸਤੇਮਾਲ ਕਰਨੀ ਚਾਹੀਦੀ ਹੈ। ਇਸ ਲਈ ਤੁਹਾਨੂੰ ਕਿਸੇ ਰੱਬ ਵਿਚ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ।”

ਕਈਆਂ ਦੀ ਸੋਚ ਅਮਰੀਕਾ ਦੇ ਰਹਿਣ ਵਾਲੇ ਜੌਨ ਵਰਗੀ ਹੈ। ਉਸ ਨੇ ਕਿਹਾ: “ਮੇਰੇ ਮਾਪੇ ਰੱਬ ਵਿਚ ਵਿਸ਼ਵਾਸ ਨਹੀਂ ਕਰਦੇ ਸਨ। ਇਸ ਲਈ ਵੱਡਾ ਹੋਣ ’ਤੇ ਮੇਰੀ ਕੋਈ ਪੱਕੀ ਰਾਇ ਨਹੀਂ ਸੀ ਕਿ ਰੱਬ ਹੈ ਜਾਂ ਨਹੀਂ, ਪਰ ਫਿਰ ਵੀ ਕਈ ਵਾਰ ਮੈਂ ਇਸ ਬਾਰੇ ਸੋਚਦਾ ਹੁੰਦਾ ਸੀ।”
Image result for ਰੱਬ ਹੈ ਜਾਂ ਨਹੀਂ ??
ਕੀ ਤੁਸੀਂ ਕਦੀ ਸੋਚਿਆ ਹੈ ਕਿ ਰੱਬ ਹੈ? ਜੇ ਉਹ ਹੈ, ਤਾਂ ਜ਼ਿੰਦਗੀ ਦਾ ਅਸਲੀ ਮਕਸਦ ਕੀ ਹੈ? ਤੁਸੀਂ ਸ਼ਾਇਦ ਅਜਿਹੀਆਂ ਕਈ ਗੱਲਾਂ ਬਾਰੇ ਸੋਚਦੇ ਹੋਣੇ ਜਿਨ੍ਹਾਂ ਨੂੰ ਰੱਬ ਦੀ ਹੋਂਦ ਤੋਂ ਬਿਨਾਂ ਸਮਝਾਉਣਾ ਔਖਾ ਹੈ। ਮਿਸਾਲ ਲਈ, ਸਾਇੰਸ ਦੀ ਜਾਣਕਾਰੀ ਤੋਂ ਵੀ ਪਤਾ ਲੱਗਦਾ ਹੈ ਕਿ ਕੁਦਰਤ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਜਿਸ ਕਰਕੇ ਧਰਤੀ ’ਤੇ ਜੀਉਣਾ ਮੁਮਕਿਨ ਹੈ।
ਫਿਰ ਰੱਬ ਨੂੰ ਨਾ ਮੰਨਣ ਵਾਲਾ ਇਨਸਾਨ ਕਿਵੇਂ ਸਮਝਾਵੇਗਾ ਕਿ ਇੰਨੀਆਂ ਵਧੀਆਂ ਕੁਦਰਤੀ ਚੀਜ਼ਾਂ ਕਿਵੇਂ ਬਣ ਗਈਆਂ। ਨਾਲੇ ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲੇ ਇਨਸਾਨ ਕੋਲ ਇਸ ਗੱਲ ਦਾ ਕੀ ਸਬੂਤ ਹੈ ਕਿ ਜ਼ਿੰਦਗੀ ਕਿਸੇ ਬੇਜਾਨ ਚੀਜ਼ ਤੋਂ ਸ਼ੁਰੂ ਹੋਈ ਸੀ।—“ ਸਬੂਤਾਂ ਦੀ ਜਾਂਚ ਕਰੋ” ਨਾਂ ਦੀ ਡੱਬੀ ਦੇਖੋ।

Leave a Reply

Your email address will not be published. Required fields are marked *