ਪੁੱਛੋਂ ਸਿਆਸਤਦਾਨਾਂ ਨੂੰ…ਸਾਡੇ ਕਈ Fatehveer ਤੁਰ ਗਏ…

ਫਤਿਹਵੀਰ ਤੁਰ ਗਿਆ…ਸਰਕਾਰਾਂ ਦੀ ਨਲਾਇਕੀ ਇੱਕ ਮਾਸੂਮ ਜਾਨ ਨੂੰ ਬਚਾ ਨਾ ਸਕੀ। ਅਸੀਂ ਸਭ ਸੜਕਾਂ ਤੇ ਆ ਗਏ ਹਾਂ ਫਤਿਹਵੀਰ ਲਈ ਇਨਸਾਫ ਲੈਣ ਲਈ….। ਲੀਡਰਾਂ ਖਿਲਾਫ ਨਾਹਰੇ ਮਾਰ ਰਹੇ ਹਾਂ,ਵਿਰੋਧ ਕਰ ਰਹੇ ਹਾਂ। ਗਈ ਹੋਈ ਮਾਸੂਮ ਜਾਨ ਦਾ ਸਭ ਨੂੰ ਦੁੱਖ ਹੈ। ਪਰ ਅੱਜ ਆਪਾਂ ਅਜਿਹੇ ਕਈ ਫਤਿਹਵੀਰ ਫੋਲਕੇ ਤੁਹਾਡੇ ਸਾਹਮਣੇ ਲਿਆਵਾਂਗੇ ਜੋ ਸਰਕਾਰੀ ਨਲਾਇਕੀ-ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋ ਕੇ ਸਾਥੋਂ ਵਿਛੜ ਗਏ। ਅਸੀਂ ਖੁਦ ਕੁਝ ਨਹੀਂ ਕਹਾਂਗੇ,ਖੁਦ ਤਸਵੀਰਾਂ ਦੱਸਣਗੀਆਂ ਆਪਣੇ ਨਾਲ ਹੋਈ ਨਾ-ਇਨਸਾਫੀ ਦਾ ਮੰਜ਼ਰ। ਅੱਜ ਗੱਲ ਅਸੀਂ ਪੰਜਾਬ ਦੀ ਧਰਤੀ ਵਜੋਂ ਕਰਾਂਗੇ।
ਤੁਸੀਂ ਇੱਕ ਫ਼ਤਿਹਵੀਰ ਮਰਦਾ ਦੇਖਿਆ ਹੈ ਜਿਹਨੂੰ ਸਾਰੀ ਉਮਰ ਨਹੀਂ ਭੁੱਲ ਸਕਦੇ ਤੇ ਮੈਂ ਧਰਤ ਪੰਜਾਬ ਦੀ ਨੇ ਆਪਣੇ ਡੇਢ ਲੱਖ ਨਿਰਦੋਸ਼ ਜੁਆਨ ਪੁੱਤ ਏਸੇ ਸਿਸਟਮ ਹੱਥੋਂ ਕਤਲ ਹੁੰਦੇ ਦੇਖੇ ਨੇ,ਮੈਂ ਆਪਣੇਂ ਪੁੱਤਾਂ ਦੀਆਂ ਗਲੀਆਂ ਸੜੀਆਂ ਰੁੜ੍ਹਦੀਆਂ ਜਾਂਦੀਆਂ ਲਾਸ਼ਾਂ ਦੇਖੀਆਂ ਨੇ,ਮੈਂ ਦੇਗਾਂ ਚ ਉੱਬਲੇ ਹੋਏ ਆਪਣੇਂ ਪੁੱਤ ਦੇਖੇ ਨੇ, ਬਿਨ੍ਹਾਂ ਨਹੁੰਆਂ ਅਤੇ ਪਾੜੀਆਂ ਹੋਈਆਂ ਲੱਤਾਂ ਚ ਲੂਣ ਭਰਿਆ ਦੇਖਿਆ,ਮੈਂ ਥਾਣਿਆਂ ਚ ਆਪਣੀਆਂ ਧੀਆਂ ਦੀਆਂ ਚੀਕਾਂ ਸੁਣੀਆਂ ਨੇ।Image result for fatehveer ਮੈਂ ਉਹ ਦੌਰ ਦੇਖਿਆ ਜਦੋਂ ਮੇਰੇ ਕਈ ਫਤਿਹਵੀਰ ਖੇਤਾਂ ਚ ਪਾਣੀ ਲਾਉਂਦੇ ਚੁੱਕ ਲਏ ਗਏ,ਕਈ ਕਾਲਜ ਜਾਂਦੇ ਚੁੱਕ ਲਏ,ਕਈ ਕੌਡੀਆਂ ਪਾਉਂਦੇ ਹੀ ਗਰਾਊਂਡਾਂ ਚੋਂ ਚੁੱਕ ਲਏ….ਜੇ ਇਹ ਫਤਿਹਵੀਰ ਨਹੀਂ ਮੁੜਿਆ,ਉਹ ਵੀ ਨਹੀਂ ਮੁੜੇ,ਅੱਜ ਤੱਕ ਨਹੀਂ ਮੁੜੇ….।ਇਹ ਦੋਸ਼ ਕਿਸਦਾ ?? ਕੌਣ ਹੈ ਜੋ ਮੇਰੇ ਤੋਂ ਮੇਰੀ ਔਲਾਦ ਖੋ ਰਿਹਾ ?? ਪਹਿਚਾਣ ਕਰਨੀ ਪਵੇਗੀ…ਪਰ ਉਹ ਪਹਿਚਾਣ ਤਾਂ ਹੋਵੇਗੀ ਜੇ ਅਸੀਂ ਖੁਦਗਰਜੀਆਂ ਨਾਲੋਂ,ਪਾਰਟੀਬਾਜੀ ਨਾਲੋਂ,70 80 ਰੁਪਏ ਦੀ ਸੰਤਰਾ-ਜੁਗਨੀ ਦੀ ਬੋਤਲ ਨਾਲੋਂ ਪਾਸੇ ਹੋ ਕੇ ਸੁਹਿਰਦਤਾ ਨਾਲ,ਫਰਜ਼ ਨੂੰ ਪਹਿਚਾਣਦੇ ਹੋਏ ਤੁਹਾਡੇ ਘਰਾਂ ਚ ਆਕੇ ਵੋਟਾਂ ਮੰਗਣ ਵਾਲਿਆਂ ਤੇ ਪੁੱਛਾਂਗੇ ਕਿ ਦੱਸੋ ਸਾਡੇ ਫਤਿਹਵੀਰ ਕਿਥੇ ਨੇ ?? ਕਿਉਂ ਸਾਡੀ ਔਲਾਦ ਨੂੰ ਮਾਰਿਆ ਜਾ ਰਿਹਾ ??ਖੈਰ ਜਾਂਦੇ ਜਾਂਦੇ ਅਸੀਂ ਇੱਕ ਵੀਡੀਓ ਤੁਹਾਡੇ ਨਜ਼ਰੀ ਕਰ ਜਾਂਦੇ ਹਾਂ,ਤੁਹਾਨੂੰ ਸਮਝ ਆ ਜਾਵੇਗੀ ਕਿ ਸਾਡੇ ਫਤਿਹਵੀਰ ਕਿਉਂ ਮਾਰੇ ?? ਕਿਉਂ ਸਾਡੀ ਔਲ਼ਾਦ ਦੀ ਇਹਨਾਂ ਸਿਆਸਤਦਾਨਾਂ ਨੂੰ ਪ੍ਰਵਾਹ ਨਹੀਂ ?? ਇਹ ਵੀਡੀਓ ਕਿਸੇ ਖਿਲਾਫ ਨਹੀਂ,ਸਿਰਫ ਨਾ-ਇਨਸਾਫੀ ਖਿਲਾਫ ਹੈ ਜੇ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਦਿਓ ਸਾਨੂੰ ਵੀ ਹੋਊ ਕਿ ਅਸੀਂ ਵੀਡੀਓ ਸਹੀ ਬਣਾਈ ਹੈ। ਆਪਣੇ ਵਿਚਾਰ ਥੱਲੇ ਜਰੂਰ ਦਿਓ,ਸਾਨੂੰ ਹੌਂਸਲਾ ਹੋਊ ਕਿ ਤੁਸੀਂ ਸਾਡੇ ਨਾਲ ਹੋ,ਇਸ ਬੇਇਨਸਾਫ਼ੀ ਖਿਲ਼ਾਫ….।

Leave a Reply

Your email address will not be published. Required fields are marked *