ਇੱਕ ਪਾਸੇ ਤਾਂ ਸਰਕਾਰ ਐਚਆਈਵੀ ਫੈਲਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਦੂਜੇ ਪਾਸੇ ਡਾਕਟਰਾਂ ਦੀ ਅਣਗਹਿਲੀ ਕਰਕੇ ਜੇ ਹਜ਼ਾਰ ਤੋਂ ਵੱਧ ਲੋਕਾਂ ਨੂੰ ਇਹ ਬਿਮਾਰੀ ਚਿੰਬੜ ਜਾਏ ਤਾਂ ਕੀ ਕਿਹਾ ਜਾ ਸਕਦਾ ਹੈ।
ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਤਰੀਕੇ ਅਪਣਾ ਰਹੀ ਹੈ ਪਰ ਡਾਕਟਰਾਂ ਤੇ ਹਸਪਤਾਲ ਮੁਲਾਜ਼ਮਾਂ ਦੀ ਵਜ੍ਹਾ ਕਰਕੇ ਕਈ ਲੋਕ ਇਸ ਲਾਇਲਾਜ ਬਿਮਾਰੀ ਦਾ ਸ਼ਿਕਾਰ ਹੋ ਗਏ। ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਆਰਟੀਆਈ ਵਿੱਚ ਖ਼ੁਲਾਸਾ ਹੋਇਆ ਹੈ

ਕਿ ਦੇਸ਼ ਭਰ ਵਿੱਚ ਕਰੀਬ 1,342 ਲੋਕਾਂ ਨੂੰ HIV ਵਾਇਰਸ ਨਾਲ ਪ੍ਰਭਾਵਿਤ ਖ਼ੂਨ ਚੜ੍ਹਾ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਮੋਹਰੀ ਹੈ। ਇਕੱਲੇ ਯੂਪੀ ਵਿੱਚ 241 ਮਾਮਲੇ ਸਾਹਮਣੇ ਆਏ ਹਨ। ਪੱਛਮ ਬੰਗਾਲ ਵਿੱਚ 176 ਤੇ ਦਿੱਲੀ ਵਿੱਚ 172 ਲੋਕਾਂ ਨੂੰ ਪ੍ਰਭਾਵਿਤ ਖ਼ੂਨ ਚੜ੍ਹਾਇਆ ਗਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਖ਼ੂਨ ਜ਼ਰੀਏ ਫੈਲਣ ਵਾਲੇ ਐਚਆਈਵੀ ਦਾ ਮਾਮਲੇ ਨੂੰ ਸਾਬਤ ਕਰਨਾ ਥੋੜ੍ਹਾ ਮੁਸ਼ਕਲ ਹੈ। ਜੋ ਕੋਈ ਵਿਅਕਤੀ HIV ਪਾਜ਼ੇਟਿਵ ਹੁੰਦਾ ਹੈ ਤਾਂ ਕਾਊਂਸਲਿੰਗ ਦੌਰਾਨ ਉਸ ਨੂੰ ਸਵਾਲ ਪੁੱਛੇ ਜਾਂਦੇ ਹਨ।

ਅਜਿਹੇ ਵਿੱਚ ਪੀੜਤ ਵਿਅਕਤੀ ਬਲੱਡ ਟ੍ਰਾਂਸਫਿਊਜ਼ਨ ਨੂੰ ਚੁਣਦਾ ਹੈ। ਪਿਛਲੇ ਪੰਜ ਸਾਲਾਂ ਵਿੱਚ 85 ਹਜ਼ਾਰ ਤੋਂ ਲੈ ਕੇ ਇੱਕ ਲੱਖ ਲੋਕ ਸਾਲਾਨਾ HIV ਨਾਲ ਪ੍ਰਭਾਵਿਤ ਹੁੰਦੇ ਹਨ। ਜੇ ਮਹਾਂਰਾਸ਼ਟਰ ਦੀ ਗੱਲ ਕੀਤੀ ਜਾਏ ਤਾਂ ਇੱਥੇ ਹਰ ਸਾਲ 21 ਹਜ਼ਾਰ ਲੋਕ HIV ਨਾਲ ਪ੍ਰਭਾਵਿਤ ਹੁੰਦੇ ਹਨ।

Leave a comment

Your email address will not be published. Required fields are marked *