ਇਹ Fatehveer ਦੀਆਂ ਤਸਵੀਰਾਂ ਨਹੀਂ, ਇਹ ਤਾਂ ਚੰਡੀਗੜ੍ਹ ਦਾ ਬੱਚਾ ਹੈ, ਸੱਚ ਸ਼ੇਅਰ ਕਰੋ

#fatehveervideo #fatehveerphotos #fatehveernews ..
ਸੋਸ਼ਲ ਮੀਡੀਆ ‘ਤੇ ਫਤਿਹਵੀਰ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਅਸਲ ਸੱਚਾਈ ਸਾਹਮਣੇ ਆਈ ਹੈ। ਇਥੇ ਪਾਠਕਾਂ ਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤ ਵੀਡੀਓ ਅਸਲ ‘ਚ ਬੋਰਵੈੱਲ ‘ਚ ਡਿੱਗ ਕੇ ਮੌਤ ਦੇ ਮੂੰਹ ‘ਚ ਜਾਣ ਵਾਲੇ ਫਤਿਹਵੀਰ ਦੀਆਂ ਨਹੀਂ ਹਨ। ਇਹ ਤਸਵੀਰਾਂ ਜੋ ਵਾਇਰਲ ਹੋ ਰਹੀਆਂ ਹਨ, ਇਹ ਚੰਡੀਗੜ੍ਹ ਦੇ ਵਸਨੀਕ ਦਲਬੀਰ ਸਿੰਘ ਪਾਲ ਦੇ ਪੁੱਤਰ ਫਤਿਹਵੀਰ ਸਿੰਘ ਪਾਲ ਦੀਆਂ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਤੇ ਵੀਡੀਓ ਦਲਬੀਰ ਦੇ ਪਰਿਵਾਰ ਲਈ ਬੇਹੱਦ ਪਰੇਸ਼ਾਨੀ ਦਾ ਸਬਬ ਬਣ ਰਹੀਆਂ ਹਨ। ਲੋਹੜੀ ਸਬੰਧੀ ਇਸ ਵੀਡੀਓ ਵਿਚ ਜੋ ਬੱਚਾ ਹੈ ਉਹ ਅਸਲ ਵਿਚ ਫਤਿਹਵੀਰ ਸਿੰਘ ਪਾਲ ਹੈ ਨਾ ਕਿ ਬੋਰਵੈਲ ਵਿਚ ਡਿੱਗਣ ਵਾਲਾ ਫਤਿਹਵੀਰ। ਉਥੇ ਹੀ ਦਲਬੀਰ ਸਿੰਘ ਪਾਲ ਦਾ ਕਹਿਣਾ ਹੈ ਕਿ ਸਾਨੂੰ ਬੋਰਵੈੱਲ ‘ਚ ਡਿੱਗ ਕੇ ਮੌਤ ਦੇ ਮੂੰਹ ‘ਚ ਗਏ ਫਤਿਹਵੀਰ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ।Image result for fatehveer ਪਰ ਇਸ ਤਰਾਂ ਉਹਨਾਂ ਦੇ ਪੁੱਤਰ ਦੀਆਂ ਵੀਡੀਓ ਵਾਇਰਲ ਹੋਣ ਨਾਲ ਉਹਨਾਂ ਨੂੰ ਮਾਨਸਿਕ ਸੰਤਾਪ ਭਗਣਾ ਪੈ ਰਿਹਾ ਹੈ। ਅਸੀਂ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਲੋਹੜੀ ਵਾਲੀ ਵੀਡੀਓ ਨੂੰ ਫਤਿਹਵੀਰ ਦੀ ਵੀਡੀਓ ਕਹਿਕੇ ਸ਼ੇਅਰ ਨਾ ਕੀਤਾ ਜਾਵੇ।

Leave a Reply

Your email address will not be published. Required fields are marked *