ਦੇਖੋ ਐਮਾਜਾਨ ਕੰਪਨੀ ਨੇ ਇਹ ਵੱਡਾ ਕਾਰਨਾਮਾ ਕਰਕੇ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ,ਦੇਖੋ ਵੀਡੀਓ ਤੇ ਦੱਬ ਕੇ ਸ਼ੇਅਰ ਕਰੋ

ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਅਦ ਹੁਣ ਆਨਲਾਈਨ ਮਾਰਕੀਟਿੰਗ ਵੈੱਬਸਾਈਟ ਐਮਾਜ਼ੌਨ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਹੈ ਦਰਅਸਲ ਐਮਾਜ਼ੌਨ ਵਲੋਂ ਹਿੰਦੂ ਦੇਵੀ–ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟਾਇਲਟ ਸੀਟ ਕਵਰ ਤੇ ਜੁੱਤਿਆਂ ਸਮੇਤ ਹੋਰ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ।ਜਿਸ ਤੋਂ ਬਾਅਦ ਐਮੇਜ਼ੌਨ ਨੂੰ ਭਾਰਤ ਵਿਚ ਟਵਿਟਰ ਤੇ ਫ਼ੇਸਬੁੱਕ ‘ਤੇ ਯੂਜ਼ਰਸ ਦੇ ਤਿੱਖੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਜ਼ਾਰਾਂ ਟਵਿੱਟਰ ਯੂਜ਼ਰਸ ਨੇ ਐਮੇਜ਼ੌਨ ਵਿਰੁੱਧ ਆਪੋ–ਆਪਣੇ ਟਵੀਟ ਵਿਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟੈਗ ਕਰਦਿਆਂ ਐਮੇਜ਼ੌਨ ਆੱਨਲਾਈਨ ਰੀਟੇਲਰ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਐਮੇਜ਼ੌਨ ਦੀ ਅਮਰੀਕੀ ਵੈੱਬਸਾਈਟ ‘ਤੇ ਟਾਇਲਟ ਸੀਟ ਕਵਰ, ਯੋਗਾ ਮੈਟ, ਸਨੀਕਰਜ਼ ਤੇ ਹਿੰਦੂ ਦੇਵੀ–ਦੇਵਤਿਆਂ ਜਾਂ ਪਵਿੱਤਰ ਹਿੰਦੂ ਪ੍ਰਤੀਕ ਦਰਸਾਉਣ ਵਾਲੀਆਂ ਕਈ ਵਸਤਾਂ ਨੂੰ ਸੂਚੀਬੱਧ ਕੀਤਾ ਗਿਆ ਹੈ।

ਐਮਾਜ਼ੌਨ ਵਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਇਹ ਆਨਲਾਈਨ ਸ਼ਾਪਿੰਗ ਕੰਪਨੀ ਸਿੱਖਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਕਰ ਚੁੱਕੀ ਹੈ, ਜਦੋਂ ਉਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੀ ਟਾਇਲਟ ਸੀਟ ਅਤੇ ਡੋਰ ਮੈਟ ਵੇਚਣ ਲਈ ਵੈਬਸਾਈਟ ‘ਤੇ ਪਾਏ ਗਏ ਸਨ।

ਇਸ ਤੋਂ ਇਲਾਵਾ ਕੁੱਝ ਹੋਰ ਆਨਲਾਈਨ ਸ਼ਾਪਿੰਗ ਵੈਬਸਾਈਟ ਵੀ ਹਨ ਜੋ ਇਸ ਤਰ੍ਹਾਂ ਦੀ ਕਾਰਵਾਈ ਕਰ ਚੁੱਕੀਆਂ ਹਨ ਹਾਲ ਹੀ ਵਿਚ ਰੈੱਡ ਬਬਲ ਨਾਂ ਦੀ ਆਨਲਾਈਨ ਸ਼ਾਪਿੰਗ ਵੈਬਸਾਈਟ ਨੇ ਗੁਰੂਆਂ, ਇਕ ਓਂਕਾਰ ਅਤੇ ਖੰਡੇ ਦੀਆਂ ਤਸਵੀਰਾਂ ਵਾਲੇ ਔਰਤਾਂ ਦੇ ਕੱਪੜਿਆਂ ਦੀ ਸੇਲ ਕੀਤੀ ਸੀ।ਇਸ ਤੋਂ ਇਲਾਵਾ 2017 ਵਿਚ ਇਕ ਕੈਨੇਡੀਅਨ ਆਨਲਾਈਨ ਮਾਰਕੀਟਿੰਗ ਵੈਬਸਾਈਟ ‘ਸੀਐਟਲ’ ਨੂੰ ਭਾਰਤੀ ਤਿਰੰਗੇ ਵਾਲੇ ਡੋਰ ਮੈਟਸ ਵੇਚਦੇ ਵੇਖਿਆ ਗਿਆ ਸੀ। ਐਮਾਜ਼ੌਨ ਵਲੋਂ ਇਹ ਹਰਕਤ ਕਈ ਵਾਰ ਕੀਤੀ ਜਾ ਚੁੱਕੀ ਹੈ। ਜਿਸ ਨੂੰ ਲੈ ਕੇ ਪਹਿਲਾਂ ਸਿੱਖਾਂ ਅਤੇ ਹੁਣ ਹਿੰਦੂਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *