Sikh News

200 ਸਾਲ ਪੁਰਾਣੀ ਮਸਜਿਦ | Maharaja Ranjit Singh ਨੇ ਬਣਵਾਈ ਇਹ ਮਸਜਿਦ

ਸਮੂਹ ਸੰਗਤ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ 200 ਸਾਲ ਪੁਰਾਣੀ ਮਸਜਿਦ ਜੋ Maharaja Ranjit Singh ਨੇ ਬਣਵਾਈ ਸੀ, ਇਹ ਮਸਜਿਦ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਹੈ ਪੰਜਾਬ ਦੇ ਇਸ ਮਹਾਨ ਨਾਇਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ, 1780 ਈ: ਵਿਚ ਗੁਜਰਾਂਵਾਲਾ ਵਿਖੇ ਸੁਕਰਚੱਕੀਆ ਮਿਸਲ ਦੇ ਸਰਦਾਰ ਸ. ਮਹਾਂ ਸਿੰਘ ਦੇ ਘਰ ਹੋਇਆ। ਮਹਾਰਾਜਾ ਰਣਜੀਤ ਸਿੰਘ ਬਚਪਨ ਤੋਂ ਘੋੜ ਸਵਾਰੀ, ਤਲਵਾਰਬਾਜੀ, ਤੈਰਾਕੀ ਆਦਿ ਬੀਰ ਰੁਚੀਆਂ ਦਾ ਸ਼ੌਕੀਨ ਸੀ। ਵਿਰਸੇ ਵਿਚ ਮਿਲੇ ਸਿੱਖ ਧਰਮ ਦੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਭੈਤਾ, ਨਿਰਵੈਰਤਾ, ਸ਼ਹਿਣਸ਼ੀਲਤਾ ਤੇ ਉਦਾਰਤਾ ਵਰਗੇ ਦੈਵੀ ਗੁਣਾਂ ਦਾ ਧਾਰਨੀ ਬਣ ਗਿਆ। ਮਹਾਰਾਜੇ ਵਿਚਲੀ ਸਾਹਸ, ਬਹਾਦਰੀ, ਦਲੇਰੀ ਨੇ ਉਨ੍ਹਾਂ ਨੂੰ ਚੜ੍ਹਦੀ ਜਵਾਨੀ ਵਿਚ ਹੀ ਸਿੱਖ ਰਾਜ ਨੂੰ ਸੰਗਠਿਤ ਕਰਨ ਵੱਲ ਪ੍ਰੇਰਿਆ। 1799 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ’ਤੇ ਕਬਜ਼ਾ ਕਰਕੇ ਪੰਜਾਬ ਵਿਚ ਖ਼ਾਲਸਾ ਰਾਜ ਸਥਾਪਿਤ ਕਰ ਲਿਆ। ਸਥਾਪਿਤ ਕੀਤੇ ਰਾਜ ਨੂੰ ਆਪਣੇ ਪਰਿਵਾਰ ਜਾਂ ਮਿਸਲ ਦੇ ਨਾਮ ਹੇਠ ਨਾ ਜੋੜ ਕੇ ਇਸਨੂੰ ਸਰਕਾਰ-ਏ-ਖ਼ਾਲਸਾ ਦੀ ਉਪਾਧੀ ਦਿੱਤੀ। ਰਾਜ ਦੀ ਮੋਹਰ ਉਤੇ ਸ੍ਰੀ ਅਕਾਲ ਜੀ ਸਹਾਇ ਅਤੇ ਸਿੱਕਿਆਂ ਉਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਉਕਰਿਆ ਹੁੰਦਾ ਸੀ। ਮਹਾਰਾਜਾ ਆਪਣੇ ਦਿਨ ਦੇ ਕੰਮਾਂਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ, ਹੁਕਮਨਾਮਾ ਸੁਣਨ ਉਪਰੰਤ ਕਰਦੇ ਸਨ।Image result for maharaja ranjit singhਉਹ ਹਰ ਮੁਹਿੰਮ ਤੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਅਤੇ ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਸ਼ਬਦ ਗੁਰੂ ਸਾਹਮਣੇ ਨਤਮਸਤਕ ਹੁੰਦੇ। ਉਨ੍ਹਾਂ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਿਚ ਸਿੱਖਾਂ ਦੀ ਗਿਣਤੀ ਸਿਰਫ 8 ਪ੍ਰਤੀਸ਼ਤ ਸੀ। ਬਾਕੀ 92 ਪ੍ਰਤੀਸ਼ਤ ਜਨਤਾ ਹਿੰਦੂ ਜਾਂ ਇਸਲਾਮ ਧਰਮ ਨਾਲ ਸੰਬੰਧਿਤ ਸੀ। ਉਨ੍ਹਾਂ ਦੇ ਰਾਜ ਵਿਚ ਹਰੇਕ ਧਰਮ ਵਾਲਾ ਅਜ਼ਾਦਾਨਾ ਮਹੌਲ ਦਾ ਆਨੰਦ ਮਾਣਦਾ ਸੀ। ਕੱਟੜਵਾਦ, ਤੰਗਦਿਲੀ ਤੋਂ ਮਹਾਰਾਜਾ ਕੋਹਾਂ ਦੂਰ ਸੀ। ਉਨ੍ਹਾਂ ਦੇ ਮਨ ਅੰਦਰ ਸਾਰੇ ਧਰਮਾਂ ਦਾ ਸਤਿਕਾਰ ਸੀ। ਇਸ ਉਦਾਰਨਿਤੀ ਕਰਕੇ ਹੀ ਉਨ੍ਹਾਂ ਨੇ ਨਾ ਕੇਵਲ ਸਿੱਖ ਗੁਰਦੁਆਰਿਆਂ ਦੇ ਨਾਮ ਵੱਡੀਆਂ ਜਗੀਰਾਂ ਲਗਵਾਈਆਂ ਬਲਕਿ ਹਿੰਦੂ ਮੰਦਰਾਂ, ਮਸਜਿਦਾਂ ਦੇ ਨਿਰਮਾਣ ਵਾਸਤੇ ਵੀ ਭਾਰੀ ਖਜ਼ਾਨੇ ਦਿੱਤੇ।
ਬੇਸ਼ੱਕ 1809 ਈ: ਵਿਚ ਅੰਗਰੇਜ਼ਾਂ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜੇ ਦੀ ਸਮੁੱਚੇ ਸਿੱਖ ਖੇਤਰ ਨੂੰ ਸਰਕਾਰੇ-ਏ-ਖ਼ਾਲਸਾ ਦਾ ਹਿੱਸਾ ਬਣਾਉਣ ਦੀ ਅਭਿਲਾਸ਼ਾ ਪੂਰੀ ਨਾ ਹੋਣ ਦਿੱਤੀ ਪਰ ਫਿਰ ਉਨ੍ਹਾਂ ਦੇ ਰਾਜ ਦੀਆਂ ਹੱਦਾਂ ਚੀਨ, ਦੱਰਾ ਖੈਬਰ ਤੇ ਅਫ਼ਗਾਨਿਸਤਾਨ ਨਾਲ ਜਾ ਲਗਦੀਆਂ ਸਨ। ਮਹਾਰਾਜੇ ਦੀ ਦੂਰ ਦ੍ਰਿਸ਼ਟੀ, ਤਾਕਤ, ਖ਼ਾਲਸਾ ਫ਼ੌਜ ਤੋਂ ਤਾਂ ਅੰਗਰੇਜ਼ ਵੀ ਥਰ-ਥਰ ਕੰਬਦੇ ਸਨ। ਇਸੇ ਲਈ ਤਾਂ ਮਹਾਰਾਜੇ ਦੇ ਜੀਉਂਦੇ ਜੀਅ ਸਿੱਖ ਰਾਜ ਨੂੰ ਹਥਿਆਉਣ ਦੀ ਸੋਚ ਵੀ ਨਾ ਸਕੇ। ਜਿੱਥੇ ਮਹਾਰਾਜਾ ਆਪ ਇਕ ਮਹਾਨ ਜਰਨੈਲ ਸੀ, ਉੱਥੇ ਉਹ ਬਹਾਦਰ ਜਰਨੈਲਾਂ ਦਾ ਕਦਰਦਾਨ ਵੀ ਸੀ। ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਪ੍ਰਤੀ ਮਹਾਰਾਜੇ ਦਾ ਸਤਿਕਾਰ ਇਸ ਤੱਥ ਦੀ ਪ੍ਰੋੜਤਾ ਕਰਦਾ ਹੈ।ਇਸ ਦੇ ਨਾਲ-ਨਾਲ ਮਹਾਰਾਜਾ ਲਿਖਾਰੀਆਂ ਤੇ ਵਿਦਵਾਨਾਂ ਦਾ ਵੀ ਬਹੁਤ ਕਦਰਦਾਨ ਸੀ। ਮੁਨਸ਼ੀ ਸੋਹਣ ਲਾਲ, ਦੀਵਾਨ ਅਮਰ ਨਾਥ, ਗਨੇਸ਼ ਦਾਸ, ਕਾਦਰਯਾਰ ਤੇ ਹਾਸ਼ਮ ਸ਼ਾਹ ਮਹਾਰਾਜੇ ਦੇ ਸਤਿਕਾਰ ਤੇ ਪਿਆਰ ਦੇ ਪਾਤਰ ਸਨ।Image result for maharaja ranjit singh
ਮਹਾਰਾਜਾ ਕੁਦਰਤ ਦਾ ਵੀ ਬਹੁਤ ਕਦਰਦਾਨ ਸੀ। ਉਹ ਬਾਗ-ਬਗੀਚੇ ਲਗਾਉਣ ਵਿਚ ਖਾਸ ਦਿਲਚਸਪੀ ਰੱਖਦੇ ਸਨ। ਉਹ ਆਪਣੇ ਦਰਬਾਰੀਆਂ ਤੇ ਸਰਦਾਰਾਂ ਨੂੰ ਵੀ ਬਾਗ ਬਗੀਚੇ ਲਗਾਉਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਕਈ ਬਾਗ ਨਵੇਂ ਆਬਾਦ ਕਰਵਾਏ ਤੇ ਕਈ ਉਜੜਿਆਂ ਬਾਗਾਂ ਨੂੰ ਪੁਨਰ ਅਬਾਦ ਕਰਵਾਇਆ। ਦੀਨਾਨਾਥ ਦਾ ਬਗੀਚਾ, ਲਾਹੌਰ ਦਾ ਬਦਾਮੀ ਬਾਗ, ਦੀਵਾਨ ਰਤਨ ਚੰਦ ਦੜ੍ਹੀਵਾਲ ਦਾ ਬਾਗ, ਰਾਮ ਬਾਗ, ਅੰਮ੍ਰਿਤਸਰ, ਸ਼ਾਹ ਆਲਮ ਗੇਟ, ਲਾਹੌਰ ਦੇ ਹਜ਼ੂਰੀ ਬਾਗ ਉਨ੍ਹਾਂ ਦੇ ਸਮੇਂ ਦੇ ਪ੍ਰਸਿੱਧ ਬਾਗ਼ ਸਨ। ਇਸ ਤੋਂ ਇਲਾਵਾ ਦੀਨਾਨਗਰ, ਬਟਾਲੇ, ਮੁਲਤਾਨ ਅਤੇ ਕਈ ਹੋਰ ਥਾਵਾਂ ’ਤੇ ਵੀ ਉਨ੍ਹਾਂ ਨੇ ਪ੍ਰਸਿੱਧ ਬਾਗ ਬਣਵਾਏ।ਮਹਾਰਾਜਾ ਗਰਮੀ ਦੇ ਮਹੀਨੇ ਦੀਨਾਨਗਰ ਅਤੇ ਬਟਾਲੇ ਵਿਚ ਬਣੇ ਆਪਣੇ ਮਹੱਲਾਂ ਵਿਚ ਗੁਜਾਰਦੇ ਸਨ। ਦੋ ਮੰਜ਼ਲਾਂ ਮਕਾਨ ਉਨ੍ਹਾਂ ਨੇ ਪਹੀਆਂ ਉੱਪਰ ਵੀ ਬਣਾਇਆ ਹੁੰਦਾ ਸੀ। ਜਿਸ ਨੂੰ ਉਹ ਅਕਸਰ ਦੀਨਾਨਗਰ ਲੈ ਜਾਂਦੇ ਸਨ। ਦੀਨਾਨਗਰ ਵਿਖੇ ਅੱਜ ਵੀ ਮਹਾਰਾਜੇ ਦੇ ਮਹੱਲ ਦੇ ਮੱਧਮ ਨਿਸ਼ਾਨ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਵਾਉਂਦੇ ਹਨ।

Related Articles

Back to top button