20 ਲੀਟਰ ਡੀਜ਼ਲ ਨਾਲ 20 ਕਿੱਲੇ ਵਾਹ ਦਿੰਦਾ ਸੀ ਇਹ ਟ੍ਰੈਕਟਰ, ਜਾਣੋ ਬਾਕੀ ਵਿਸ਼ੇਸ਼ਤਾਵਾਂ

ਹਰ ਕਿਸਾਨ ਚਾਹੁੰਦਾ ਹੈ ਕਿ ਉਹ ਆਪਣਾ ਟ੍ਰੈਕਟਰ ਖਰੀਦ ਸਕੇ ਅਤੇ ਖੇਤੀ ਲਈ ਟ੍ਰੈਕਟਰ ਸਭਤੋਂ ਜਰੂਰੀ ਹੁੰਦਾ ਹੈ। ਟ੍ਰੈਕਟਰ ਤੋਂ ਬਿਨਾ ਅੱਜ ਦੇ ਸਮੇਂ ਵਿਚ ਖੇਤੀ ਬਹੁਤ ਮੁਸ਼ਕਿਲ ਹੈ। ਪਰ ਟ੍ਰੈਕਟਰ ਨਾਲ ਖੇਤੀ ਕਰਨ ਵਿੱਚ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ ਇਹ ਹੈ ਕਿ ਡੀਜ਼ਲ ਦਾ ਖਰਚਾ ਬਹੁਤ ਜਿਆਦਾ ਹੋ ਜਾਂਦਾ ਹੈ। ਕਿਉਂਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਕਿਸਾਨਾਂ ਦਾ ਮੁਨਾਫ਼ਾ ਘਟਦਾ ਜਾ ਰਿਹਾ ਹੈ।ਪਰ ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਟ੍ਰੈਕਟਰ ਦਿਖਾਉਣ ਜਾ ਰਹੇ ਹਾਂ ਜੋ ਕਿ ਸਿਰਫ 20 ਲੀਟਰ ਤੇਲ ਨਾਲ ਲਗਭਗ 20 ਕਿੱਲੇ ਜ਼ਮੀਨ ਵਾਹ ਦਿੰਦਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਬਹੁਤ ਹੀ ਪੁਰਾਣਾ ਟ੍ਰੈਕਟਰ ਹੈ ਪਰ ਅੱਜ ਵੀ ਇਸਦੇ ਮਾਲਿਕ ਕਿਸਾਨ ਵੱਲੋਂ ਇਸਨੂੰ ਬਹੁਤ ਵਧੀਆ ਤਰੀਕੇ ਨਾਲ ਰਖਿਆ ਹੋਇਆ ਹੈ ਅਤੇ ਇਹ ਹਾਲੇ ਤੱਕ ਵੀ ਚੱਲ ਰਿਹਾ ਹੈ।ਦੇਖਣ ਵਿੱਚ ਵੀ ਇਹ ਟ੍ਰੈਕਟਰ ਬਹੁਤ ਹੀ ਸ਼ਾਨਦਾਰ ਹੈ। ਤੁਹਾਨੂੰ ਦਸ ਦੇਈਏ ਕਿ ਇਸ ਟ੍ਰੈਕਟਰ ਦਾ ਨਾਮ David Brown ਹੈ ਅਤੇ ਇਹ ਇੰਗਲੈਂਡ ਦਾ ਬਣਿਆ ਹੋਇਆ ਹੈ। ਇਹ ਟ੍ਰੈਕਟਰ ਪਿੰਡ ਕਾਹਲਵਾਂ, ਬਟਾਲਾ ਦੇ ਇੱਕ ਕਿਸਾਨ ਦਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਇਹ ਟ੍ਰੈਕਟਰ 1968 ਮਾਡਲ ਹੈ ਅਤੇ ਉਸ ਸਮੇਂ ਉਨ੍ਹਾਂ ਨੇ ਸਿਰਫ 55000 ਰੁਪਏ ਦੀ ਕੀਮਤ ਵਿੱਚ ਇਸਨੂੰ ਲਿਆ ਸੀ।ਇਸਦੀ ਸਭਤੋਂ ਵੱਡੀ ਖਾਸੀਅਤ ਇਸਦੀ ਐਵਰੇਜ ਸੀ। ਇਸ ਕਿਸਾਨ ਦਾ ਕਹਿਣਾ ਹੈ ਕਿ ਇਸ ਟ੍ਰੈਕਟਰ ਵਿੱਚ ਹਾਲੇ ਤੱਕ ਕੋਈ ਵੀ ਦਿੱਕਤ ਨਹੀਂ ਆਈ। ਇਹ ਟ੍ਰੈਕਟਰ ਇੱਕ ਲੀਟਰ ਡੀਜ਼ਲ ਨਾਲ ਇੱਕ ਕਿੱਲਾ ਜ਼ਮੀਨ ਵਾਹ ਦਿੰਦਾ ਸੀ ਅਤੇ ਕਿਸਾਨਾਂ ਨੂੰ ਬਹੁਤ ਸਸਤਾ ਪੈਂਦਾ ਸੀ। ਇਸ ਟ੍ਰੈਕਟਰ ਦੀਆਂ ਬਾਕੀ ਖ਼ਾਸੀਅਤਾਂ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….