Sikh News

2 ਸਾਲ ਦੇ ਇਸ ਬੱਚੇ ਦੇ ਕਰਤਬ ਦੇਖਕੇ ਦੰਗ ਰਹਿ ਗਈ ਦੁਨੀਆ | Gatka Stunts of 2 Year Old Child

World ਦਾ ਪਹਿਲਾ 2 ਸਾਲ ਦਾ ਸਿੱਖ ਬੱਚਾ ਜਿਸ ਨੂੰ ਮਿਲਿਆ ਹੈ ‘Gaurav Award’। ਅੱਖਾਂ ਵਿੱਚ ਲੂਣ ਪਾ ਕੇ ਕਰਤਬ ਕਰ ਲੈਂਦਾ,ਤਲਵਾਰ ਫਰਾਈ,ਕਾਮੇ ਜੰਗ,ਕਿਲਾ ਜੰਗ,5 ਬੰਦਿਆ ਨੂੰ ਮੂੰਹ ਨਾਲ ਰੋਕ ਲੈਦਾਂ ਹੈ ਇਹ 2 ਸਾਲ ਦਾ ਸਿੱਖ ਬੱਚਾ,ਨਾਮ ਪੰਥਪ੍ਰੀਤ ਸਿੰਘ ਜੋ ਕਿ ਨਿਸ਼ਾਨੇ-ਖਾਲਸਾ ਗਤਕਾ ਗਰੁੱਪ ਦਾ ਮੈਂਬਰ ਹੈ।ਦੇਖੋ ਇਸ ਬੱਚੇ ਦੇ ਅੱਖਾਂ ਵਿਚ ਲੂਣ ਪਾ ਕੇ ਕੀਤੇ ਕਰਤਬ ਦਾ ਵੀਡੀਓ।
ਗਤਕਾ ਸਿਖਾਂ ਦੀ ਵਿਰਾਸਤੀ ਖੇਡ ਹੈ ਜੋ ਧਰਮ ਯੁਧ ਵਿਚ ਲੜਨ ਦੀ ਕਲਾ ਹੈ ਤੇ ਨਾਲ ਹੀ ਨਾਲ ਸਿਖਾਂ ਦੇ ਇਤਿਹਾਸਿਕ ਤੇ ਖੁਸ਼ੀ ਦਿਆਂ ਦਿਹਾੜਿਆ ਵਿਚ ਮੰਨੋਰੰਜਨ ਦਾ ਸਾਧਨ ਵੀ ਬਣਦੀ ਹੈ। ਗਤਕੇ ਦਾ ਆਰੰਭ ਸਿਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗਦੀ ਸਮੇਂ ਪਹਿਨੀਆ ‘ਮੀਰੀ-ਪੀਰੀ’ ਦੀਆਂ ਦੋ ਕ੍ਰਿਪਾਨਾ ਨਾਲ ਹੁੰਦਾ ਹੈ।। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਹ ਕਲਾ ਬਾਬਾ ਬੁਢਾ ਜੀ ਦੇ ਸਹਿਯੋਗ ਨਾਲ ਸਿਖ ਜਗਤ ਦੀ ਝੋਲੀ ਵਿਚ ਪਾਈ। ਗਤਕਾ ਦੇ ਜੰਗੀ ਵਾਰਾਂ ਦਾ ਪ੍ਰਦਰਸ਼ਨ ਗੁਰੂ ਸਾਹਿਬ ਦੇ ਸਮੇਂ ਵਿਚ ਹੀ ਅਖਾੜੇ ਸਜਾ ਕੇ ਕੀਤਾ ਜਾਣ ਲਗਾ, ਜਿਸ ਨਾਲ ਹਰ ਸਿਖ ਦੀ ਮੁਹਾਰਤ ਪਰਖ ਕੇ ਉਸ ਨੂੰ ਹੋਰ ਬਰੀਕੀਆਂ ਤੇ ਤਕਨੀਕਾਂ ਸਿਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। Image result for ਗਤਕਾਗਤਕਾ ਸਿਖਣ ਤੇ ਖੇਡਣ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਕੀਤੀ ਹਦਾਇਤ ਦੀ ਪਾਲਣਾ ਕਰਨਾ ਵੀ ਅਤਿ ਜਰੂਰੀ ਸੀ ਜਿਸ ਵਿਚ ਉਹਨਾਂ ਨਿਹਥੇ, ਬਜ਼ੁਰਗ, ਬਚੇ, ਔਰਤ, ਭਜੇ ਜਾਂਦੇ ਅਤੇ ਬਿਮਾਰ ਵਿਅਕਤੀ ‘ਤੇ ਵਾਰ ਕਰਨ ਤੋਂ ਵਰਜਿਆ ਹੈ।। ਗੁਰੂ ਜੀ ਨੇ ਇਹ ਵੀ ਸਖਤ ਹੁਕਮ ਕੀਤੇ ਹਨ ਕਿ ਜੰਗ ਦੇ ਮੈਦਾਨ ਵਿਚ ਸਿਖ ਨੇ ਪਹਿਲਾ ਵਾਰ ਨਹੀਂ ਕਰਨਾ ਅਗਰ ਦੁਸ਼ਮਣ ਪਹਿਲਾ ਵਾਰ ਕਰਦਾ ਹੈ ਤਾਂ ਉਸ ਨੂੰ ਰੋਕ ਕੇ ਫਿਰ ਵਾਰ ਕਰਨਾ ਹੈ ਜਿਸ ਨਾਲ ਗਤਕੇ ਦਾ ਮੁਖ ਸਿਧਾਂਤ ਹੀ ਇਹ ਪ੍ਰਚਲਿਤ ਹੋਇਆ ਹੈ ਕਿ ਪਹਿਲਾ ਰੋਕੋ ਤੇ ਫਿਰ ਠੋਕੋ। ਖਾਲਸਾ ਰਾਜ ਤਕ ਗਤਕੇ ਦੀ ਕਲਾ ਨੂੰ ਭਰਪੂਰ ਪਿਆਰ ਮਿਲਿਆ ਤੇ ਫਿਰ ਬਾਅਦ ਵਿਚ ਅੰਗਰੇਜ਼ੀ ਯੁਗ ਦੇ ਆਰੰਭ ਹੋਣ ਨਾਲ ਆਮ ਸਿਖਾਂ ਕੋਲੋ ਗਤਕੇ ਦੀ ਕਲਾ ਵਿਸਰਨ ਲਗ ਪਈ। ਅਜ ਦੀ ਗਲ ਕਰੀਏ ਤਾਂ ਨਿਹੰਗ ਸਿੰਘਾਂ ਦੀ ਬਚਾਈ ਹੋਈ ਗਤਕਾ ਖੇਡ ਫਿਰ ਪ੍ਰਫੁਲਿਤ ਹੋਣ ਲਗੀ ਹੈ। ਅਜ ਦੇ ਸਮੇਂ ਗਤਕੇ ਦੇ ਦੋ ਰੂਪ ਸਾਹਮਣੇ ਆਉਂਦੇ ਹਨ ਇਕ ਖੇਡਾਂ ਦੇ ਰੂਪ ਵਿਚ ਤੇ ਦੂਸਰਾ ਪ੍ਰਦਰਸ਼ਨ ਦੇ ਰੂਪ ਵਿਚ। ਇਹ ਦੋਨੋਂ ਰੂਪ ਹੀ ਆਪਣੀ ਮੂਲ ਹੋਂਦ ਗੁਆ ਚੁਕੇ ਹਨ।Image result for ਗਤਕਾ ਖੇਡ ਦੇ ਰੂਪ ਵਿਚ ਸਾਹਮਣੇ ਆਈ ਗਤਕੇ ਦੀ ਕਲਾ ਜਿਥੇ ਇਕ ਨਿਵੇਕਲੀ ਪਹਿਚਾਣ ਨਾਲ ਵਿਦਿਅਕ ਅਦਾਰਿਆ ਵਿਚ ਪਹੁੰਚ ਕੇ ਨੌਜਵਾਨੀ ਤਕ ਪਹੁੰਚੀ ਹੈ।। ਉਥੇ ਇਸ ਵਿਚ ਭਾਗ ਲੈਣ ਵਾਲੇ ਗਤਕੇ ਦੇ ਖਿਡਾਰੀ ਕੋਲ ਨਾ ਬਾਣੀ ਹੈ ਤੇ ਨਾ ਬਾਣਾ। ਗਤਕਾ ਖੇਡ ਵਿਚ ਹਿਸਾ ਲੈਣ ਵਾਲੇ ਖਿਡਾਰੀ ਹੁਣ ਗੈਰ ਸਿਖ ਵੀ ਸਾਹਮਣੇ ਆ ਰਹੇ ਹਨ। ਦੂਸਰਾ ਪ੍ਰਦਰਸ਼ਨ ਦੇ ਤੌਰ ‘ਤੇ ਸਾਹਮਣੇ ਆਉਣ ਵਾਲੀ ਗਤਕੇ ਦੀ ਕਲਾ ਦਾ ਮੂਲ ਰੂਪ ਕਿਤੇ ਹੀ ਦੇਖਣ ਵਿਚ ਆਉਂਦਾ ਹੈ, ਜਿਆਦਾਤਰ ਤਾਂ ਕੁਝ ਅਲਗ ਕਰਨ ਦੀ ਸੋਚ ਨਾਲ ਨੌਜਵਾਨ ਗਤਕੇ ਤੋ ਕੋਹਾਂ ਦੂਰ ਨਿਕਲ ਜਾਂਦੇ ਹਨ ਤੇ ਗਤਕੇ ਦੇ 14 ਮੁਖ ਸ਼ਸ਼ਤਰਾਂ ਦੀ ਕਲਾ ਨੂੰ ਛਡ ਕੇ ਸਟੰਟ ਕਰਨ ਵਿਚ ਆਪਣਾ ਹੁਨਰ ਸਮਝਣ ਲਗਦੇ ਹਨ। ਗਤਕੇ ਦੇ ਰੂਪ ਵਿਚ ਦਿਖਾਏ ਜਾਣ ਵਾਲੇ ਸਟੰਟ ਇਤਿਹਾਸਿਕ ਦਿਹਾੜਿਆ ਵਿਚ ਆਮ ਦੇਖੇ ਜਾ ਸਕਦੇ ਹਨ। ਜਿਨ੍ਹਾਂ ਦਾ ਸਿਖ ਵਿਰਾਸਤੀ ਖੇਡ ਗਤਕਾ ਨਾਲ ਕੋਈ ਸੰਬੰਧ ਨਹੀਂ ਹੈ। ਇਹਨਾਂ ਸਟੰਟਾਂ ਦੇ ਕਾਰਨ ਬਹੁਤ ਵਾਰ ਅਣਹੋਣੀਆ ਦੁਰਘਟਨਾਵਾਂ ਵੀ ਵਰਤ ਜਾਂਦੀਆ ਹਨ ਤੇ ਉਹ ਨੌਜਵਾਨ ਅਪਾਹਜ ਹੋ ਕੇ ਰਹਿ ਜਾਂਦੇ ਹਨ ਤੇ ਕਿਤੇ ਕਿਤੇ ਜਾਨ ਗਵਾ ਬੈਠਦੇ ਹਨ। ਅਜ ਲੋੜ ਹੈ ਗਤਕੇ ਦੀਆਂ ਪ੍ਰਮੁਖ ਕੰਮ ਕਰ ਰਹੀਆਂ ਫੈਡਰੇਸ਼ਨਾਂ ਵਲੋਂ ਨੌਜਵਾਨੀ ਨੂੰ ਪ੍ਰੇਰਿਤ ਕਰਕੇ ਚਲ ਰਹੇ ਭਿਆਨਿਕ ਸਟੰਟਾਂ ਦੇ ਦੌਰ ਤੋ ਹਟਾ ਕੇ ਗਤਕੇ ਦੀ ਮੂਲ ਸਿਖ ਵਿਰਾਸਤੀ ਖੇਡ ਨਾਲ ਜੋੜਿਆ ਜਾਵੇ।

Related Articles

Back to top button