News

15 ਅਗਸਤ ਨੂੰ ਮੋਦੀ ਸਰਕਾਰ ਦੇਸ਼ਵਾਸੀਆਂ ਨੂੰ ਦੇਵੇਗੀ ਇਹ ਵੱਡਾ ਤੋਹਫ਼ਾ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ 15 ਅਗਸਤ ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਇੱਕ ਵੱਡਾ ਤੋਹਫਾ ਦੇ ਸਕਦੇ ਹਨ ਜਿਸ ਨਾਮ ਦੇਸ਼ਵਾਸੀਆਂ ਨੂੰ ਵੱਡਾ ਫਾਇਦਾ ਮਿਲੇਗਾ। ਜਾਣਕਾਰੀ ਦੇ ਅਨੁਸਾਰ 15 ਅਗਸਤ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (NDHM) ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਇਸ ਮਿਸ਼ਨ ਦੇ ਤਹਿਤ ਦੇਸ਼ ਦੇ ਹਰੇਕ ਨਾਗਰਿਕ ਲਈ ਇੱਕ ਨਿੱਜੀ ਸਿਹਤ ਆਈਡੀ ਬਣਾਈ ਜਾਵੇਗੀ। ਨਾਲ ਹੀ ਇਸ ਵਿਚ ਡਾਕਟਰਾਂ ਦੀ ਰਜਿਸਟਰੀ ਅਤੇ ਸਿਹਤ ਸਹੂਲਤ ਵੀ ਹੋਵੇਗੀ।Blessings from India's 'nari shakti' give me great strength': PM ...ਜਾਣਕਾਰੀ ਦੇ ਅਨੁਸਾਰ ਇਸ ਯੋਜਨਾ ਨੂੰ ਚਾਰ ਵਿਸ਼ੇਸ਼ਤਾਵਾਂ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਜਿਸ ਵਿਚ ਸਿਹਤ ID, ਨਿੱਜੀ ਸਿਹਤ ਦੇ ਰਿਕਾਰਡ ਡਿਜੀ ਡਾਕਟਰ, ਸਿਹਤ ਸਹੂਲਤ ਰਜਿਸਟਰੀ ਸ਼ਾਮਿਲ ਹਨ। ਨਾਲ ਹੀ ਈ-ਫਾਰਮੇਸੀ ਅਤੇ ਟੈਲੀਮੇਡੀਸਾਈਨ ਸੇਵਾਵਾਂ ਨੂੰ ਵੀ ਇਸ ਯੋਜਨਾ ਵਿਚ ਸ਼ਾਮਲ ਕੀਤਾ ਜਾਵੇਗਾ। ਸਭਤੋਂ ਖਾਸ ਗੱਲ ਇਹ ਹੈ ਕਿ ਇਸ ਯੋਜਨਾ ਵਿਚ ਦੇਸ਼ ਦਾ ਕੋਈ ਵੀ ਨਾਗਰਿਕ ਸ਼ਾਮਲ ਹੋ ਸਕਦਾ ਹੈ, ਕਿਸੇ ‘ਤੇ ਵੀ ਦਬਾਅ ਨਹੀਂ ਪਾਇਆ ਜਾਵੇਗਾ।ਮਨਜ਼ੂਰੀ ਤੋਂ ਬਾਅਦ ਹੀ ਕਿਸੇ ਦੇ ਸਿਹਤ ਦੇ ਰਿਕਾਰਡ ਸਾਂਝੇ ਕੀਤੇ ਜਾਣਗੇ। ਹਸਪਤਾਲਾਂ ਅਤੇ ਡਾਕਟਰਾਂ ਕੋਲ ਵੀ ਇਹ ਵਿਕਲਪ ਹੋਵੇਗਾ ਕਿ ਉਹ ਇਸ ਇਸ ਐਪ ਲਈ ਵੇਰਵੇ ਪ੍ਰਦਾਨ ਕਰਨਾ ਚਾਹੁੰਦੇ ਹਨ ਜਾਂ ਫਿਰ ਨਹੀਂ।Coronavirus pandemic | PM Modi to join brain-storming session with ... ਦੱਸ ਦੀਏ ਕਿ ਨੈਸ਼ਨਲ ਹੈਲਥ ਅਥਾਰਟੀ ਦੇ ਮੁੱਖ ਕਾਰਜਕਾਰੀ ਇੰਦੂ ਭੂਸ਼ਣ ਦਾ ਕਹਿਣਾ ਹੈ ਕਿ ਕਿਹਾ ਕਿ NDHM ਦੇ ਲਾਗੂ ਹੋਣ ਨਾਲ ਸਿਹਤ ਸੇਵਾਵਾਂ ਵਿਚ ਸਮਰੱਥਾ ਅਤੇ ਪਾਰਦਰਸ਼ਤਾ ਵਧੇਗੀ। ਭਾਰਤ ਨੂੰ ਇਸ ਯੋਜਨਾ ਦੇ ਨਾਲ ਸੰਯੁਕਤ ਰਾਸ਼ਟਰ ਗਲੋਬਲ ਹੈਲਥ ਕਵਰੇਜ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਤੇਜੀ ਮਿਲੇਗੀ।ਇਸ ਯੋਜਨਾ ਦੇ ਮੁੱਖ ਟੀਚਿਆਂ ਵਿਚ ਇਕ ਡਿਜੀਟਲ ਹੈਲਥ ਸਿਸਟਮ ਬਣਾਉਣਾ ਅਤੇ ਹੈਲਥ ਡੈਟਾ ਦਾ ਪ੍ਰਬੰਧਨ ਕਰਨਾ, ਸਿਹਤ ਡਾਟਾ ਇਕੱਤਰ ਕਰਨ ਦੀ ਗੁਣਵੱਤਾ ਅਤੇ ਪ੍ਰਸਾਰ ਨੂੰ ਵਧਾਉਣਾ, ਸਿਹਤ ਸੰਭਾਲ ਡੇਟਾ ਦੀ ਆਪਸੀ ਉਪਲਬਧਤਾ ਲਈ ਇੱਕ ਪਲੇਟਫਾਰਮ ਬਣਾਉਣਾ ਅਤੇ ਸਾਰੇ ਦੇਸ਼ ਲਈ ਤੁਰੰਤ ਅਤੇ ਸਹੀ ਸਿਹਤ ਰਜਿਸਟਰੀ ਬਣਾਉਣਾ ਵੀ ਸ਼ਾਮਿਲ ਹੈ।ਜਾਣਕਾਰੀ ਦੇ ਅਨੁਸਾਰ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਨੂੰ ਲਾਗੂ ਕਰਨ ਵਾਲੀ NHA ਵੱਲੋਂ ਐਪ ਅਤੇ ਵੈੱਬਸਾਈਟ ਨੂੰ ਵੀ ਤਿਆਰ ਕਰ ਲਿਆ ਗਿਆ ਹੈ। ਇਸ ਯੋਜਨਾ ਨੂੰ ਸਿਹਤ ਸੰਭਾਲ ਖੇਤਰ ਵਿਚ ਆਯੁਸ਼ਮਾਨ ਭਰਤ ਤੋਂ ਬਾਅਦ ਇਸ ਨੂੰ ਇਕ ਵੱਡੀ ਸਕੀਮ ਦੇ ਰੂਪ ਵਿਚ ਵੇਖੀਆ ਜਾ ਰਿਹਾ ਹੈ।

Related Articles

Back to top button