Punjab

13 13 ਦੇ ਚੱਕਰ ਵਿੱਚ ਲੋਕਾਂ ਨੇ ਤਾਂ ਨਵਾਂ ਹੀ ਇਤਿਹਾਸ ਬਣਾ ਦਿੱਤਾ

ਬਾਬੇ ਨਾਨਕ ਨੇ 13 13 ਨਹੀ ਤੋਲਿਆ ਜਾਣੋ ਕੀ ਹੈ ਅਸਲੀ ਅਰਥ- ਗੁਰੂ ਨਾਕ ਸਾਹਿਬ ਨੇ 13 13 ਨਹੀਂ ਤੋਲਿਆ ..ਅੰਕਾ ਵਿੱਚ 13 – 13 ਨਹੀਂ..ਬੱਲ ਕੇ ਬਾਬੇ ਨਾਨਕ ਨੇ ਤੇਰਾ ਹੀ ਸਭ ਤੇਰਾ ਕਹਿ ਕੇ ਤੋਲਿਆ .ਮਤਲਬ ਸਭ ਉਸ ਪ੍ਰਮਾਤਮਾ ਦਾ ਹੈ .. ਪਰ ਸੰਗਤ ਇਸ ਨੂੰ 13-13 ਅੰਕਾ ਵਾਲਾ ਸਮਝਦੀ ਹੈ..ਸੰਗਤ ਸਮਝਦੀ ਹੈ ਸ਼ਾਇਦ ਬਾਬੇ ਨੇ 13 ਕਿੱਲੋ ਤੋਲਿਆ .. ਗੁਰਦੁਆਰਾ ਹੱਟ ਸਾਹਿਬ : ਪੁਰਾਣੀ ਗੜ੍ਹੀ ਦੇ ਦੱਖਣ ਵੱਲ ਸਰਾਂ ਵਰਗੀ ਲਗਦੀ ਜਗ੍ਹਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦੀ ਹੈ |ਜਿਥੇ ਗੁਰੂ ਨਾਨਕ ਜੀ ਨੇ ਨਵਾਬ ਦੌਲਤ ਖ਼ਾਨ ਦੇ ਮੋਦੀਖਾਨੇ ਦੇ ਨਿਗਰਾਨ ਵਜੋਂ ਨੌਕਰੀ ਕੀਤੀ ਸੀ । ਇਸ ਇਮਾਰਤ ਵਿਚ ਇਕ ਹਾਲ ਹੈ ਅਤੇ ਵਿਚਾਲੇ ਚੌਰਸ ਪਵਿੱਤਰ ਪ੍ਰਕਾਸ਼ ਅਸਥਾਨ ਹੈ|Image result for baba nanak 13 13
ਪ੍ਰਕਾਸ਼ ਅਸਥਾਨ ਦੇ ਉਪਰ ਚੌਰਸ ਕਮਰਾ ਹੈ ਜਿਸ ਤੇ ਡਾਟਦਾਰ ਵਾਧਰਾ ਬਣਿਆ ਹੋਇਆ ਹੈ ਅਤੇ ਸਿਖਰ ਤੇ ਸੋਨੇ ਦੀ ਝਾਲ ਵਾਲਾ ਕਮਲ ਦੇ ਫੁੱਲ ਦੇ ਆਕਾਰ ਦਾ ਗੁੰਬਦ ਬਣਿਆ ਹੋਇਆ ਹੈ । ਵੱਖ-ਵੱਖ ਤੋਲ ਦੇ ਤੇਰ੍ਹਾਂ ( 13 ) ਚਮਕਦਾਰ ਪੱਥਰਾਂ ਨੂੰ ਜਿਨ੍ਹਾਂ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਜੀ ਦੁਆਰਾ ਤੋਲਣ ਵੇਲੇ ਇਸਤੇਮਾਲ ਕੀਤੇ ਜਾਂਦੇ ਸਨ , ਸ਼ੀਸ਼ੇ ਦੀ ਬਣੀ ਛੋਟੀ ਅਲਮਾਰੀ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ । ਗੁਰੂ ਨਾਨਕ ਆਪਣੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਆਪਣੀਆਂ ਉਦਾਸੀਆਂ ਤੇ ਜਾਣ ਤੋਂ ਪਹਿਲਾਂ ਕਈ ਸਾਲਾਂ ਤਕ ਰਹੇ ਸਨ । ਇਸ ਸ਼ਹਿਰ ਵਿਚ ਉਹਨਾਂ ਦੀ ਭੈਣ ਬੀਬੀ ਨਾਨਕੀ ਅਤੇ ਉਹਨਾਂ ਦੇ ਪਤੀ ਜੈ ਰਾਮ ਰਹਿੰਦੇ ਸਨ । ਉਹ ਸੋਲ੍ਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਲਾਹੌਰ ਰਾਜ ਦੇ ਗਵਰਨਰ ਬਣੇ ਜਗੀਰਦਾਰ ਨਵਾਬ ਦੌਲਤ ਖ਼ਾਨ ਲੋਧੀ ਦੇ ਮੁਲਾਜ਼ਮ ਸਨ ।ਜੈ ਰਾਮ ਦੇ ਸੁਝਾਅ ਤੇ ਗੁਰੂ ਨਾਨਕ ਜੀ ਨੇ ਨਵਾਬ ਦੇ ਅੰਨ-ਭੰਡਾਰ/ਮੋਦੀਖਾਨੇ ਵਿਚ ਨੌਕਰੀ ਕਰ ਲਈ ਸੀ ।Image result for baba nanak 13 13 ਉਸ ਸਮੇਂ ਦੌਰਾਨ ਉਥੇ ਇੰਨੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਕਿ ਭਾਈ ਗੁਰਦਾਸ ਆਪਣੀ ਵਾਰ ਵਿਚ ਸੁਲਾਤਾਨਪੁਰ ਲੋਧੀ ਬਾਰੇ ਲਿਖਦੇ ਹਨ ਕਿ – “ ਸੁਲਤਾਨ ਪੁਰਿ ਭਗਤਿ ਭੰਡਾਰਾ“ ਅਰਥਾਤ ਸੁਲਤਾਨਪੁਰ ਭਗਤੀ ਦਾ ਭੰਡਾਰ ਬਣ ਗਿਆ । ਸੁਲਤਾਨਪੁਰ ਲੋਧੀ ਵਿਚ ਕਈ ਗੁਰਦੁਆਰੇ ਹਨ ।

Related Articles

Back to top button