Sikh News

12’o Clock Joke | ਸ਼ੁਕਰ ਕਰੋ ਕਿ 12 ਵੱਜੇ ਸੀ….!! Real Meaning of ’12 ਵੱਜ ਗਏ’

ਤੁਸੀਂ ਕਦੇ ਕਿਸੇ ਸਿੱਖ ਨੂੰ ’12 ਵੱਜ ਗਏ’ ਕਹਿਕੇ ਤਾਂ ਨਹੀਂ ਛੇੜਿਆ ?? ਸ਼ੁਕਰ ਕਰੋ,ਕਿ ਸਿੱਖਾਂ ਦੇ 12 ਵੱਜ ਗਏ ਸੀ ਸੰਨ 1738 ਵਿਚ ਅਫਗਾਨਿਸਤਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੰਨ 1739 ਵਿਚ ਉਸਨੇ ਹਿੰਦੁਸਤਾਨ ਵਿਚ ਲੁੱਟ ਮਚਾਈ,70 ਕਰੋੜ ਦੇ ਹੀਰੇ-ਜਵਾਹਰਾਤ,ਇਥੋਂ ਤੱਕ ਕਿ ਕੋਹੇਨੂਰ ਤੇ ਦਰਿਆਨੂਰ ਵਰਗੇ ਬੇਸ਼ਕੀਮਤੀ ਹੀਰੇ ਵੀ ਲੁੱਟ ਲਏ ਉਸਨੇ ਦਿੱਲੀ ਤਬਾਹ ਕਰ ਦਿੱਤੀ ਤੇ ਹਾਥੀ-ਘੋੜੇ-ਊਠ ਸਮੇਤ 18000 ਹਿੰਦੂ ਜਵਾਨ ਕੁੜੀਆਂ ਨੂੰ ਆਪਣੇ ਨਾਲ ਲੈ ਤੁਰਿਆਨਾਦਰ ਸ਼ਾਹ ਵਲੋਂ ਮਚਾਈ ਲੁੱਟ ਦੀ ਖਬਰ ਜੰਗਲ ਦੀ ਅੱਗ ਵਾਂਗ ਫੇਲ ਗਈ ਤੇ ਲੋਕਾਂ ਨੇ ਸਿੱਖਾਂ ਨੂੰ ਜਾ ਕੇ ਮਦਦ ਦੀ ਗੁਹਾਰ ਲਗਾਈ ਸਿੱਖ May 26th ~ 12 o'clock (this is midnight after a concert) | Clock wallpaper,  Clock, San juniperoਜਰਨੈਲਾਂ ਨੇ ਹਿੰਦੁਸਤਾਨ ਦੀ ਇੱਜ਼ਤ ਨੂੰ ਬਚਾਉਣ ਦਾ ਫੈਸਲਾ ਕੀਤਾ ਨਾਦਰ ਸ਼ਾਹ ਦੇ ਕਾਫਲਿਆਂ ਤੇ ਸਿੰਘ ਹਰ ਰਾਤ ਨੂੰ 12 ਵਜੇ ਗੁਰੀਲਾ ਨੀਤੀ ਰਾਹੀਂ ਹਮਲਾ ਕਰਦੇ ਤੇ ਸਾਰੀਆਂ ਹਿੰਦੂ ਕੁੜੀਆਂ ਨੂੰ ਆਜ਼ਾਦ ਕਰਵਾਕੇ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਵਾਪਸ ਤੋਰਿਆ ਜਦੋਂ ਵੀ ਬਾਅਦ ਵਿਚ ਦਕੇ ਅਬਦਾਲੀ ਨੇ ਜਾਂ ਦੁਰਾਨੀ ਤੇ ਹਿੰਦੁਸਤਾਨ ਤੇ ਹਮਲੇ ਕਰਕੇ ਹਿੰਦੂ ਕੁੜੀਆਂ ਨੂੰ ਨਾਲ ਲਿਜਾਣ ਦੀ ਸੋਚੀ ਤਾਂ ਸਿੰਘਾਂ ਨੇ ਹਮੇਸ਼ਾ ਹੀ ਇਹਨਾਂ ਕੁੜੀਆਂ ਦੀ ਰਾਖੀ ਕੀਤੀ ਇਸਤੋਂ ਬਾਅਦ ਜਦੋਂ ਵੀ ਕੀਤੇ ਭੀੜ ਪੈਂਦੀ ਤਾਂ ਲੋਕ ਸਿੰਘਾਂ ਦੇ ਕੋਲ ਮਦਦ ਲਈ ਆਉਂਦੇ ਤੇ ਸਿੰਘ ਅੱਧੀ ਰਾਤ ਨੂੰ 12 ਵਜੇ ਦੁਸ਼ਮਣ ਤੇ ਹਮਲਾ ਕਰਦੇ ਸਿੰਘਾਂ ਦੀ ਇਹ ਅੱਧੀ ਰਾਤ ਨੂੰ 12 ਵਜੇ ਨੀਤੀ ਇਹਨੀਂ ਮਸ਼ਹੂਰ ਹੋ ਗਈ ਕਿ ਜਦੋਂ ਵੀ ਮੁਗ਼ਲਾਂ ਨੂੰ ਰਾਤ ਨੂੰ ਕੋਈ ਆਵਾਜ਼ ਸੁਣਾਈ ਦਿੰਦੀ ਤਾਂ ਉਹ ਤ੍ਰਭਕੇ ਉਠਦੇ ਤੇ ਕਹਿੰਦੇ “ਦੇਖਿਓ 12 ਵੱਜ ਗਏ,ਕੀਤੇ ਸਿੱਖ ਤਾਂ ਨਹੀਂ ਆ ਗਏ ?”

Related Articles

Back to top button