Latest

12ਵੀਂ ਸਦੀ ਦੀ ਬਾਬਾ ਫਰੀਦ ਸਾਹਿਬ ਦੀ ਯਾਦਗਾਰ | Historical Place Of Baba Farid Ji at ​Jerusalem

ਇਸ ਵੀਡੀਓ ਜ਼ਰੀਏ ਆਪ ਤੁਹਾਨੂੰ ਇਸਰਾਇਲ ਵਿਚਾਲੇ ਲੁਕੀ ਛਿਪੀ ਹੋਈ ਅਣਗੌਲੀ ਹੋਈ ਬਾਬਾ ਫਰੀਦ ਜੀ ਦੀ ਇਕ 800 ਸਾਲ ਤੋਂ ਵੀ ਵੱਧ ਪੁਰਾਣੀ ਇਤਹਾਸਿਕ ਜਗਾਹ ਤੋਂ ਜਾਣੂ ਕਰਾਵਾਂਗੇ ..
ਵੈਸੇ ਤਾਂ ਇਹ ਜਗਾਹ jerusalem ਸ਼ਹਿਰ ਵਿਚ ਪੈਂਦੀ ਹੈ .. ਜੋ ਕੇ ਇਸ ਵੇਲੇ ਇਸਰਾਇਲ ਤੇ ਫ਼ਲਸਤੀਨੀ ਵਿਚਾਲੇ ਵਿਵਾਦ ਦਾ ਇਕ ਕੇਂਦਰ ਬਣਿਆ ਹੋਇਆ ਹੈ .. ਪਿੱਛਲੇ ਕੁਝ ਦਿਨਾਂ ਵਿਚ jerusalem ਨੇ ਭਿਆਨਕ ਹਿੰਸਾਦਾ ਸਾਹਮਣਾ ਵੀ ਕੀਤਾ ਹੈ .. jerusalem ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਇਕ ਹੈ .. ਜਿਸਦਾ ਇਕ ਹਿੱਸਾ ਸਦੀਆਂ ਤੋਂ ਭਾਰਤ ਨਾਲ ਜੁੜਿਆ ਹੋਇਆ ਹੈ .. ਜਾਂ ਕਹਿਲੋ ਕਿ ਸਿਖਾਂ ਨਾਲ .. ਜਾਂ ਫਿਰ ਸ਼ੇਖ ਫਰੀਦ ਜੀ ਨੂੰ ਮਨਨ ਵਾਲੇ ਲੋਕਾਂ ਦੇ ਨਾਲ .. ਕਿਉਕਿ ਇਸ ਸ਼ਹਿਰ ਵਿਚ ਕਦੇ ਬਾਬਾ ਫ਼ਰੀਦ ਜੀ ਵੀ ਗਏ ਸਨ .. ਉਹਨਾਂ ਦੀ ਯਾਦਗਾਰ ਅੱਜ ਵੀ ਇਥੇ ਸਥਿਤ ਹੈ .. jerusalem ਦਾ ਦਿਲ ਕਹਿਲਾਉਂਦਾ ਹਿੱਸਾ , ਜਿਸਨੂੰ “ਮਿੰਨੀ ਇੰਡੀਆ “.. ਵੀ ਕਿਹਾ ਜਾਂਦਾ ਹੈ .. ਓਥੇ ਸਥਿਤ ਹੈ ਬਾਬਾ ਫਰੀਦ ਜੀ ਦੀ ਇਹ ਜਗਾਹ .. ਇਸ ਜਗਾਹ ਨੂੰ indian hospice ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ .. ਸਦੀਆਂ ਤੋਂ 2 ਧਿਰਾਂ ਵਿਚਾਲੇ ਚਲ ਰਹੇ ਟਕਰਾਅ ਦੇ ਮਾਹੌਲ ਵਿਚ ਭਾਰਤੀ ਤੇ ਪਾਕਿਸਤਾਨੀ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਜਗਾਹ ਆ ਕੇ ਸਕੂਨ ਮਿਲਦਾ ਹੈ .. Jerusalem's 800-year-old Indian hospice - BBC Newsਰੂਹ ਨੂੰ ਚੇਨ ਮਿਲਦੀ ਹੈ.. ਸ਼ਾਂਤੀ ਮਿਲਦੀ ਹੈ .. 800 ਸਾਲ ਪਹਿਲਾਂ 1200 ਦੇ ਏਡ ਗੇੜ ਸ਼ੇਖ ਫ਼ਰੀਦ ਜੀ ਸੱਚ ਦੀ ਭਾਲ ਵਿਚ ਇਥੇ ਵੀ ਆਏ ਸਨ .. ਕੁਝ ਸਮਾਂ ਇਥੇ ਰਹੇ .. ਉਹਨਾਂ ਨੇ ਇਬਾਦਤ ਵੀ ਕੀਤੀ .. ਇਸ ਜਗਾਹ ਤੇ ਚਰਨ ਪਾਉਣ ਤੋਂ ਬਾਅਦ ਹੀ ਬਾਬਾ ਫ਼ਰੀਦ ਫਿਰ ਪੰਜਾਬ ਦੀ ਧਰਤੀ ਵਾਲ ਗਏ ਸਨ .. ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਇਥੇ ਕੀਨੇ ਸਾਲ ਠਹਿਰੇ ਸਨ .. ਪਰ ਓਹਨਾ ਦੇ ਇਸ ਜਗਾਹ ਤੋਂ ਚਲੇ ਜਾਣ ਤੋਂ ਬਾਅਦ ਸਦੀਆਂ ਤਕ ਵੀ ਲੋਕ ਹਾਜੀ ਅਤੇ ਮੱਕਾ ਜਾਣ ਤੋਂ ਪਹਿਲਾਂ ਇਸੇ ਹੀ ਜਗਾਹ ਠਹਿਰਦੇ ਸਨ .. ਬਾਬਾ ਫ਼ਰੀਦ ਜੀ ਦੇ ਨਾਮ ਨਾਲ ਜਾਣੀ ਜਾਂਦੀ ਇਸ ਜਗਾਹ ਬਾਰੇ ਜੋ ਵੀਡੀਓ ਸਾਨੂ ਮਿਲੀ ਹੈ ਉਹ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ .. ਜਿਸ ਵਿਚ ਤੁਸੀ ਸਕਦੇ ਹੋ ਕਿ .. ਬਾਬਾ ਫ਼ਰੀਦ Pin by Tasnim Taqi on Falasteen/Home | Dome of the rock, Pictures, Jerusalemਜੀ ਦੇ ਨਾਮ ਤੇ ਬਣਿਆ ਇਹ ਕਮਰਾ ਜਿਸ ਨੂੰ ਚਿਲਾ ਬਾਬਾ ਫ਼ਰੀਦ ਜੀ ਵੀ ਕਿਹਾ ਜਾਂਦਾ ਹੈ .. ਬਾਬਾ ਫਰੀਦ ਜੀ ਇਥੋਂ ਦੀ ਅੰਦਰ ਜਾਂਦੇ ਸਨ .. ਅਤੇ ਫਿਰ ਥੱਲੇ ਉਤਰ ਕੇ ਇਕ ਤਹਿਖਾਨੇ ਵਿਚ ਜਾ ਕੇ ਇਬਾਦਤ ਕਰਦੇ ਸਨ .. ਇਕੋ ਵਾਰ ਵਿਚ 40 ਦਿਨ ਤਕ ਉਹ ਇਥੇ ਹੀ ਰੁਕ ਕੇ ਭਗਤੀ ਕਰਿਆ ਕਰਦੇ ਸਨ .. ਜਿਸ ਕਰਕੇ ਇਸਨੂੰ ਚਿੱਲਾ ਦੇ ਨਾਮ ਨਾਲ ਵੀ ਜਾਣਿਆ ਜਾਣ ਲਗਾ. . 1924 ਵਿਚ up ਦੇ ਸਹਾਰਨਪੁਰ ਤੋਂ ਸ਼ੇਖ ਨਜ਼ੀਰ ਹਸਨ ਅੰਸਾਰੀ ਨਾਮ ਦੇ ਬੰਦੇ ਨੇ ਜਾ ਕੇ ਇਸ ਜਗਾਹ ਦੀ ਦੇਖ ਰੇਖ ਤੇ ਸੰਭਾਲ ਕਰਨੀ ਸ਼ੁਰੂ ਕੀਤੀ ਸੀ .. ਫਿਰ 1952 ਤੋਂ ਉਸਦਾ ਪੁੱਤਰ ਸ਼ੇਖ ਮੁਹੰਮਦ ਮੁਨੀਰ ਅੰਸਾਰੀ ਅਤੇ ਉਹਨਾਂ ਦਾ ਪਰਿਵਾਰ ਦੇਖ ਰੇਖ ਕਰਨ ਲਗਾ .. ਇਸ ਅੰਸਾਰੀ ਪਰਿਵਾਰ ਨੇ ਬਾਬਾ ਫ਼ਰੀਦ ਜੀ ਨਾਲ ਸਬੰਧਤ ਕਈ ਦੁਰਲਭ ਚੀਜ਼ਾਂ ਨੂੰ ਸੰਭਾਲ ਕੇ ਅਜਾਇਬ ਘਰ ਵਿਚ ਰੱਖਿਆ ਹੋਇਆ ਹੈ .. ਇਹਨਾਂ ਚੀਜ਼ਾਂ ਅਤੇ ਇਸ ਇਤਿਹਾਸਿਕ ਜਗਾਹ ਨੂੰ ਦੇਖਣ ਲਈ ਅੱਜ ਵੀ ਕਈ ਮਨ ਪ੍ਰਮੰਨੇ ਨਾਮਿ ਲੋਕ ਹੀ ਇਥੇ ਜਾਂਦੇ ਹਨ .. ਇਕ ਲੰਬੇ ਅਰਸੇ ਤੋਂ ਨਫਰਤ , ਹਿੰਸਾ , ਅਨੇਕਾਂ ਲੜਾਈਆਂ ਵਿਚਾਲੇ ਵੀ ਓਹਨਾ ਵਲੋਂ ਇਸ ਜਗਾਹ ਨੂੰ ਸੰਭਾਲ ਕੇ ਰੱਖਿਆ ਗਿਆ ਹੈ ..

Related Articles

Back to top button