Sikh News

1 June 1984 Sikh History, Know What Happens in Amritsar

ਜਦੋਂ ਕਦੇ ਅਣਖਾਂ ਨਾਲ ਜਿਊਣ ਵਾਲੀਆਂ ਕੌਮਾਂ ਉੱਤੇ ਮਨੁੱਖੀ ਲਹੂ ਦੀਆਂ ਭੁੱਖੀਆਂ ਕਾਂਗਾਂ ਚੜ੍ਹਦੀਆਂ ਹਨ ਤਾਂ ਉਨ੍ਹਾਂ ਕੌਮਾਂ ਵਿਚੋਂ ਹੀ ਕੁਝ ਮਰਦਾਂ ਵਾਂਗ ਜਿਊਣ ਦੇ ਚਾਹਵਾਨ ਸੂਰਬੀਰ ਯੋਧੇ ਹੱਥਾਂ ਵਿਚ ਹਥਿਆਰ ਫੜ ਕੇ ਇਨ੍ਹਾਂ ਭੂਸਰੀਆਂ ਕਾਂਗਾਂ ਨੂੰ ਠੱਲ੍ਹਣ ਲਈ ਉੱਠ ਖੜੋਂਦੇ ਹਨ। ਅਜਿਹੀ ਹੀ ਸਿੱਖੀ ਦੇ ਖੁਨ ਦੀ ਪਿਆਸੀ ਇਕ ਕਾਂਗ ਨਰਕਧਾਰੀ ਲਹਿਰ ਦੇ ਰੂਪ ਵਿਚ 13 ਅਪ੍ਰੈਲ਼ 1978 ਦੀ ਪਵਿੱਤਰ ਧਰਤੀ ਉੱਪਰ ਧੂਤਕੜਾ ਪਾਉਣ ਲਈ ਆਣ ਧਮਕੀ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖੀ ਦੇ ਬਾਗ ਵਿਚੋਂ ਦੋ ਟਹਿਕਦੇ ਫੁੱਲਾਂ ਵਰਗੀਆਂ ਜੁਝਾਰੂ ਜਥੇਬੰਦੀਆਂ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਵਿਚੋਂ ਉੱਠੇ 13 ਸੂਰਬੀਰਾਂ ਨੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੀ ਲਲਕਾਰ ਅਤੇ ਭਾਈ ਫ਼ੌਜਾ ਸਿੰਘ ਦੀ ਅਗਵਾਈ ਹੇਠ ਨਰਕਧਾਰੀਆਂ ਦੀ ਮੰਡਲੀ ਦੀ ਕੁਫ਼ਰ ਦੀ ਦੁਕਾਨ ਬੰਦ ਕਰਾਉਂਦਿਆ ਹੋਇਆ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਮਾਂ ਆਪਣੀ ਚਾਲੇ ਚੱਲਦਾ ਰਿਹਾ 1978 ਤੋਂ 1984 ਨੇ ਆਣ ਦਸਤਕ ਦਿੱਤੀ। ਸਾਰੇ ਪੰਜਾਬ ਨੂੰ ਚੜ੍ਹਦੇ ਜੂਨ ਹੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ। 1 ਜੂਨ 1984 ਦਾ ਸੂਰਜ ਪੰਜਾਂ ਦਰਿਆਵਾਂ ਦੀ ਧਰਤੀ ਉੱਤੇ ਸ਼ਹਾਦਤਾਂ ਦਾ ਪੈਗਾਮ ਲੈ ਕੇ ਚੜ੍ਹਿਆ। ਸਵੇਰੇ ਵੱਡੇ ਤੜਕੇ ਹੀ ਬਾਬਾ ਅਟੱਲ ਰਾਏ ਗੁਰਦੁਆਰੇ ਦੀ ਇਮਾਰਤ ‘ਤੇ ਸੀ.ਆਰ.ਪੀ. ਤੇ ਬੀ.ਐਸ.ਐਫ. ਨੇ ਬੱਬਰਾਂ ਦੇ ਮੋਰਚਿਆਂ ਉੱਪਰ ਫਾਇਰਿੰਗ ਕਰ ਕੇ ਸਿੱਧੀ ਲੜਾਈ ਦੀ ਸਿੰਗਣੀ ਛੇੜ ਦਿੱਤੀ। ਬਾਬਾ ਅਟੱਲ ਦੀ ਇਮਾਰਤ ਵਿਚੋਂ ਬੱਬਰਾਂ ਦੀਆਂ ਰਾਈਫਲਾਂ ਨੇ ਵੀ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਸਾਰਾ ਦਿਨ ਭਿਆਨਕ ਗੋਲੀਬਾਰੀ ਹੁੰਦੀ ਰਹੀ।10 facts to know about Operation Blue Star | India TV News | India ... ਇਸ ਪਹਿਲੇ ਦਿਨ ਦੀ ਫਾਇਰਿੰਗ ਵਿਚ ਬੱਬਰਾਂ ਦਾ ਇਕ ਸਿਰਮੌਰ ਯੋਧਾ ਸ਼ਹੀਦ ਹੋ ਗਿਆ। ਜਿਸ ਨੂੰ ਇਤਿਹਾਸ ਨੇ ਸਾਕਾ ਨੀਲਾ ਤਾਰਾ ਦਾ ਪਹਿਲਾ ਸ਼ਹੀਦ ਹੋਣ ਦਾ ਮਾਣ ਬਖ਼ਸ਼ ਕੇ ਸਦਾ ਲਈ ਅਮਰ ਕਰ ਦਿੱਤਾ। ਇਸ ਸੂਰਬੀਰ ਦਾ ਨਾਂਅ ਭਾਈ ਮਹਿੰਗਾ ਸਿੰਘ ਬੱਬਰ ਕਰ ਕੇ ਸਿੱਖ ਸਿੱਖ ਸਫ਼ਾਂ ਵਿਚ ਮਸ਼ਹੂਰ ਹੈ। ਭਾਈ ਮਹਿੰਗਾ ਸਿੰਘ ਦਾ ਅਸਲੀ ਨਾਂਅ ਭਾਈ ਕੁਲਵੰਤ ਸਿੰਘ ਸੀ। ਪਰ ਗੁਪਤ ਵਿਚਰਦਾ ਹੋਣ ਕਰਕੇ ਜਥੇਬੰਦਕ ਨਾਂਅ ਮਹਿੰਗਾ ਸਿੰਘ ਰੱਖਿਆ ਗਿਆ ਸੀ। ਇੱਕ ਸਨਾਈਪਰ ਨੇ ਭਾਈ ਸਾਹਿਬ ਉੱਤੇ ਗੋਲੀ ਦਾਗੀ ਜੋ ਕਿ ਉਹਨਾਂ ਦੇ ਮੱਥੇ ਉੱਤੇ ਲੱਗੀ। ਭਾਈ ਸਾਹਿਬ ਜੀ ਜ਼ਮੀਨ ਉੱਤੇ ਡਿਗ ਪਏ। ਨੇੜੇ ਹੀ ਇੱਕ ਸਿੰਘ ਨੇ ਪੁੱਛਿਆ,”ਮਹਿੰਗਾ ਸਿੰਘ ਜੀ ਕੀ ਹਾਲ ਹੈ ? ਭਾਈ ਮਹਿੰਗਾ ਸਿੰਘ ਦਾ ਜਵਾਬ ਸੀ ‘ਚੜ੍ਹਦੀ ਕਲਾ’!!! ਭਾਈ ਮਹਿੰਗਾ ਸਿੰਘ ਬੱਬਰ ਦੀ ਮ੍ਰਿਤਕ ਦੇਹ ਨੂੰ ਭਾਈ ਮਨਮੋਹਨ ਸਿੰਘ ਫ਼ੌਜੀ ਵਰ੍ਹਦੀਆਂ ਗੋਲੀਆਂ ਵਿਚੋਂ ਸਿਰ ‘ਤੇ ਚੁੱਕ ਕੇ ਗੁਰੂ ਨਾਨਕ ਨਿਵਾਸ ਵਿਚ ਲੈ ਕੇ ਆਏ। ਸ਼ਹੀਦ ਹੋਣ ਤੋਂ ਪਹਿਲਾਂ ਯੋਧੇ ਦਾ ਵਾਹਿਗੁਰੂ ਸਿਮਰਨ ਦਾ ਅਭਿਆਸ ਅੱਧਾ ਘੰਟਾ ਚੱਲਦਾ ਰਿਹਾ, ਫਿਰ ਸਰੀਰ ਠੰਢਾ ਹੋ ਗਿਆ। ਭਾਈ ਮਹਿੰਗਾ ਸਿੰਘ ਬੱਬਰ ਦਾ ਸਸਕਾਰ ਮੰਜੀ ਸਾਹਿਬ ਦੇ ਹਾਲ ਦੇ ਸਾਹਮਣੇ ਕੀਤਾ ਗਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਤੋਂ ਉਚੇਚਾ ਚੱਲ ਕੇ ਆਪਣੇ ਸਿੰਘਾਂ ਸਮੇਤ ਸ਼ਹੀਦ ਦੇ ਅੰਤਿਮ ਸਸਕਾਰ ‘ਤੇ ਪਹੁੰਚੇ ਅਤੇ ਇਕ ਦੁਸ਼ਾਲਾ ਸ਼ਹੀਦ ਦੇ ਸਰੀਰ ‘ਤੇ ਆਪਣੀ ਹੱਥੀਂ ਪਾਇਆ। ਸਾਰੇ ਦਾ ਸਾਰਾ ਪੰਥ ਢੱਕੋ-ਢੱਕੀ ਉਸ ਦੇ ਅੰਤਿਮ ਸਸਕਾਰ ‘ਤੇ ਜੁੜ ਗਿਆ। ਸ਼ਹੀਦ ਦੀ ਅੰਤਿਮ ਅਰਦਾਸ ਵਿਚ ਸ਼੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਾਮਲ ਹੋਈਆਂ। Pin on 1984 - The Massacre1 ਜੂਨ ਤੋਂ ਬਾਅਦ ਭਾਵੇਂ ਕਿ ਭਾਰਤੀ ਫੋਰਸਾਂ ਵੱਲੋਂ ਗਾਹੇ-ਬਗਾਹੇ ਸੰਗਤ ਉੱਤੇ ਗੋਲੀਬਾਰੀ ਹੁੰਦੀ ਰਹੀ ਪਰ ਜਰਨਲ ਸੁਬੇਗ ਸਿੰਘ ਦੇ ਆਰਡਰ ‘ਤੇ ਸਿੰਘਾਂ ਨੇ ਫਾਇਰਿੰਗ ਨਹੀਂ ਕੀਤੀ। ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹੀਦੀ ਸਾਕਾ ਨੀਲਾ ਤਾਰਾ ਦੀ ਸ਼ੁਰੂਆਤ ਸੀ। ਇਹ ਸੀ ਅੱਜ ਦਾ ਯਾਨੀ 1 ਜੂਨ 1984 ਦਾ ਇਤਿਹਾਸ। ਕੱਲ ਨੂੰ 2 ਜੂਨ 1984 ਦਾ ਇਤਿਹਾਸ ਪਾਇਆ ਜਾਵੇਗਾ ਤੇ ਇਸ ਪੂਰੇ ਸ਼ਹੀਦੀ ਹਫਤੇ ਦਾ ਇਤਿਹਾਸ ਵੀ ਪਾਇਆ ਜਾਵੇਗਾ। ਸੋ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਇਹ ਇਤਿਹਾਸਿਕ ਜਾਣਕਾਰੀ ਤੁਸੀਂ ਮਿਸ ਨਾ ਕਰੋ।

Related Articles

Back to top button