1 December ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਤਾਂ ਪਵੇਗਾ ਨਵਾਂ ਯੱਬ,ਦੇਖੋ ਪੂਰੀ ਖ਼ਬਰ

FASTag Car Toll Card ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ 1 ਦਸੰਬਰ, 2019 ਤੋਂ ਸਾਰੇ ਵਾਹਨਾਂ, ਨਿੱਜੀ ਤੇ ਵਪਾਰਕ ਲਈ FASTags ਲਾਜ਼ਮੀ ਹੋ ਜਾਵੇਗਾ। ਜਾਣਕਾਰੀ ਅਨੁਸਾਰ ਜਿਨ੍ਹਾਂ ਵਾਹਨਾਂ ‘ਚ ਫਾਸਟੈਗ ਨਹੀਂ ਲੱਗਿਆ ਹੋਵੇਗਾ ਉਨ੍ਹਾਂ ਨੂੰ ਟੋਲ ‘ਤੇ ਦੁੱਗਣਾ ਭੁਗਤਾਨ ਕਰਨਾ ਪਵੇਗਾ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਾਹਨ ਲਈ FASTags ਖ਼ਰੀਦ ਲਓ। ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਤੁਹਾਨੂੰ ਕਿੱਥੋਂ ਮਿਲੇਗਾ ਤੇ ਕਿਵੇਂ ਤੁਸੀਂ ਇਸ ਨੂੰ ਐਕਟੀਵੇਟ ਕਰ ਸਕਦੇ ਹੋ। ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਆਖ਼ਿਰ FASTags ਹੈ ਕੀ?ਫਾਸਟੈਗ ਇਕ ਛੋਟਾ ਜਿਹਾ ਇਲੈਕਟ੍ਰਾਨਿਕ ਉਪਕਰਨ ਹੈ। ਇਹ ਕ੍ਰੈਡਿਟ ਜਾਂ ਡੈਬਿਟ ਕਾਰਡ ਵਰਗਾ ਹੀ ਹੈ। ਹਾਲਾਂਕਿ ਇਹ ਅਕਾਰ ‘ਚ ਕ੍ਰੈਡਿਟ ਕਾਰਡ ਨਾਲੋਂ ਅੱਧਾ ਜਾਂ ਉਸ ਤੋਂ ਛੋਟਾ ਵੀ ਹੋ ਸਕਦਾ ਹੈ। ਕਾਰ ਦੇ ਅਗਲੇ ਸ਼ੀਸ਼ੇ ‘ਤੇ ਇਸ ਨੂੰ ਲਗਾਇਆ ਜਾਂਦਾ ਹੈ। ਇਸ ਵਿਚ ਇਕ ਚਿੱਪ ਲੱਗੀ ਹੁੰਦੀ ਹੈ ਜਿਸ ਦੇ ਅੰਦਰ ਤੁਹਾਡੇ ਵਾਹਨ ਨਾਲ ਸਬੰਧਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਜਿਉਂ ਹੀ ਤੁਸੀਂ ਟੋਲ ਪਲਾਜ਼ਾ ‘ਤੇ ਜਾਓਗੇ ਤੁਹਾਡੇ ਵਾਹਨ ਨਾਲ ਜੁੜੀ ਸਾਰੀ ਜਾਣਕਾਰੀ ਦਰਜ ਹੋ ਜਾਵੇਗੀ। ਟੋਲ ਪਲਾਜ਼ਾ ‘ਤੇ ਫਾਸਟੈਗ ਦੀ ਜਾਣਕਾਰੀ ਇਕੱਤਰ ਕਰਨ ਵਾਲੇ ਉਪਕਰਨ ਲੱਗੇ ਹੁੰਦੇ ਹਨ ਫਾਸਟੈਗ ਜਿਉਂ ਹੀ ਕੈਮਰੇ ਦੇ ਸਾਹਮਣੇ ਆਵੇਗਾ। ਸਾਰੀ ਜਾਣਕਾਰੀ ਇਕੱਤਰ ਹੋ ਜਾਵੇਗੀ।ਕਿਵੇਂ ਖਰੀਦੀਏ ਤੇ ਐਕਟੀਵੇਟ ਕਰੀਏ ਫਾਸਟੈਗਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ ‘ਤੇ 22 ਪ੍ਰਮਾਣਿਤ ਬੈਂਕਾਂ ਵੱਲੋਂ ਪੁਆਇੰਟ-ਆਫ-ਸੇਲ (ਪੀਓਐੱਸ) ਵਰਗੇ ਵੱਖ-ਵੱਖ ਮਾਧਿਅਮਾਂ ਜ਼ਰੀਏ FASTags ਜਾਰੀ ਕੀਤੇ ਜਾਂਦੇ ਹਨ। ਨਾਲ ਹੀ ਈ-ਕਾਮਰਸ ਪਲੇਟਫਾਰਮ ਜਿਵੇਂ ਐਮਾਜ਼ੋਨ ‘ਤੇ ਵੀ ਉਪਲਬਧ ਹਨ। ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤਕ ਇਹ ਕਿਸੇ ਵੀ ਐੱਨਐੱਚ ਦੇ ਟੋਲ ਪਲਾਜ਼ਾ ਤੋਂ ਮੁਫ਼ਤ ਲਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਇਸ ਨੂੰ ਆਨਲਾਈਨ ਆਰਡਰ ਕਰਦੇ ਹੋ ਤਾਂ ਤੁਹਾਨੂੰ ਡਲਿਵਰੀ ਚਾਰਜਿਜ਼ ਵੀ ਦੇਣੇ ਪੈਣਗੇ।
ਐਕਟੀਵੇਟ ਕਰਨ ਦੇ ਤਰੀਕੇ
ਸੈਲਫ ਐਕਟੀਵੇਸ਼ਨ : FASTags ‘ਬੈਂਕ-ਨਿਊਟ੍ਰਲ’ ਹੈ ਯਾਨੀ ਕਿ ਜਦੋਂ ਤੁਸੀਂ POS ਟਰਮੀਨਲ ਜਾਂ ਆਨਲਾਈਨ ਪਲੇਟਫਾਰਮ ਤੋਂ ਇਸ ਨੂੰ ਖਰੀਦਦੇ ਹੋ ਤਾਂ ਕੋਈ ਵੀ ਬੈਂਕ FASTag ਨੂੰ ਪ੍ਰੀ-ਅਸਾਈਨ ਨਹੀਂ ਕੀਤਾ ਜਾਂਦਾ। ਆਨਲਾਈਨ FASTag DIY (Do-it-Yourself) ‘ਤੇ ਆਧਾਰਿਤ ਹੈ ਜਿੱਥੇ ਤੁਸੀਂ ‘My Fastag’ ਮੋਬਾਈਲ ਐਪ ‘ਚ ਵਾਹਨ ਦਾ ਵੇਰਵਾ ਦਰਜ ਕਰ ਕੇ ਇਸ ਨੂੰ ਖ਼ੁਦ ਹੀ ਐਕਟੀਵੇਟ ਕਰ ਸਕਦੇ ਹੋ। ਐਂਡਰਾਇਡ ਸਮਾਰਟਫੋਨ ਯੂਜ਼ਰਜ਼ Google Play Store ‘ਤੇ My FASTag ਐਪ ਡਾਊਨਲੋਡ ਕਰ ਸਕਦੇ ਹੋ ਤੇ iPhone ਯੂਜ਼ਰਜ਼ Apple ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹੋ।
ਮੋਬਾਈਲ ਐਪ ਰਾਹੀਂ ਮਿਲੇਗੀ ਸਾਰੀ ਜਾਣਕਾਰੀਇਸ ਤੋਂ ਬਾਅਦ ਤੁਹਾਡੇ ਕੋਲ ਮਾਈ ਫਾਸਟੈਗ ਮੋਬਾਈਲ ਐਪ ਦੀ ਵਰਤੋਂ ਕਰ ਕੇ ਤੁਸੀਂ ਕਿਸੇ ਮੌਜੂਦਾ ਬੈਂਕ ਖਾਤੇ ਨਾਲ FASTag ਨੂੰ ਜੋੜਨ ਦੀ ਸਹੂਲਤ ਹੈ। NHAI (ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ) ਪ੍ਰੀਪੇਡ ਵਾਲੇਟ ਦੀ ਸਹੂਲਤ My FASTag ਮੋਬਾਈਲ ਐਪ ‘ਚ ਵੀ ਉਪਲਬਧ ਹੈ, ਜਿੱਥੇ ਤੁਸੀਂ ਪੈਸੇ ਪਾ ਸਕਦੇ ਹੋ ਤੇ ਆਪਣੀ ਟੋਲ ਫੀਸ ਸਿੱਧੀ ਬੈਂਕ ਖਾਤੇ ‘ਚੋਂ ਕਟਵਾਉਣ ਦੀ ਬਜਾਏ ਪ੍ਰੀਪੇਡ ਵਾਲੇਟ ਰਾਹੀਂ ਭੁਗਤਾਨ ਕਰ ਸਕਦੇ ਹੋ।ਪ੍ਰਮਾਣਿਤ ਬੈਂਕ ਬ੍ਰਾਂਚ ਜਾ ਕੇ ਕਰਵਾਓ ਐਕਟੀਵੇਟਤੁਸੀਂ ਹੇਠਾਂ ਦਿੱਤੀ ਗਈ ਸੂਚੀ ‘ਚ ਸ਼ਾਮਲ ਬੈਂਕ ਦੀ ਨੇੜਲੀ ਬ੍ਰਾਂਚ ਜਾ ਕੇ FASTag ਖਰੀਦ ਵੀ ਸਕਦੇ ਹੋ ਤੇ ਉਸ ਨੂੰ ਆਪਣੇ ਮੌਜੂਦਾ ਬੈਂਕ ਖਾਤੇ ਨਾਲ ਜੋੜ ਸਕਦੇ ਹੋ।ਐਕਟੀਵੇਸ਼ਨ ਸਮੇਂ ਦੇਣੇ ਪੈਣਗੇ ਇਹ ਦਸਤਾਵੇਜ਼ਐਕਟੀਵੇਸ਼ਨ ਵੇਲੇ ਤੁਹਾਨੂੰ ਬੈਂਕ ਦੀ ਕੇਵਾਈਸੀ ਪਾਲਿਸੀ ਅਨੁਸਾਰ ਕੇਵਾਈਸੀ (Know Your Customer) ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਪਵੇਗੀ। ਕੇਵਾਈਸੀ ਤੋਂ ਇਲਾਵਾ ਤੁਹਾਨੂੰ FASTag ਲਈ ਬਿਨੈ ਸਮੇਤ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਬੈਂਕ ‘ਚ ਜਮ੍ਹਾਂ ਕਰਨਾ ਪਵੇਗਾ।
ਕਿਵੇਂ ਰਿਚਾਰਜ ਕਰੀਏ ਫਾਸਟੈਗਜੇਕਰ FASTag ਤੁਹਾਡੇ ਬੈਂਕ ਖਾਤੇ ਨਾਲ ਪਹਿਲਾਂ ਹੀ ਜੁੜਿਆ ਹੋਇਆ ਹੈ ਤਾਂ ਪ੍ਰੀਪੇਡ ਵਾਲੇਟ ‘ਚ ਅਲੱਗ ਤੋਂ ਪੈਸੇ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਿਰਫ਼ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਟੌਲ ਭੁਗਤਾਨ ਲਈ ਤੁਹਾਡੇ FASTag ਨਾਲ ਜੁੜੇ ਬੈਂਕ ਖਾਤੇ ‘ਚ ਲੋੜੀਂਦਾ ਪੈਸਾ ਹੋਵੇ। ਹਾਲਾਂਕਿ ਜੇਕਰ ਤੁਸੀਂ FASTag ਨੂੰ ਪ੍ਰੀਪੇਡ ਵਾਲੇਟ (NHAI ਪ੍ਰੀਪੇਡ ਵਾਲੇਟ) ਨਾਲ ਲਿੰਕ ਕੀਤਾ ਹੈ ਤਾਂ ਇਸ ਨੂੰ ਵੱਖ-ਵੱਖ ਮਾਧਿਅਮਾਂ ਜਿਵੇਂ ਚੈੱਕ ਜ਼ਰੀਏ ਜਾਂ UPI, ਡੈਬਿਟ ਕਾਰਡ, ਕ੍ਰੈਡਿਟ ਕਾਰਡ, NEFT, ਨੈੱਟ ਬੈਂਕਿੰਗ ਜ਼ਰੀਏ ਰਿਚਾਰਜ ਕੀਤਾ ਜਾ ਸਕਦਾ ਹੈ। ਨਾਲ ਹੀ ਅਲੱਗ-ਅਲੱਗ ਮਾਧਿਅਮਾਂ ਰਾਹੀਂ FAStag ਖਾਤੇ ਨੂੰ ਰਿਚਾਰਜ ਕਰਦੇ ਸਮੇਂ ਵਾਧੂ ਫੀਸ ਲਗਾਈ ਜਾਵੇਗੀ।ਸੀਮਤ KYC FASTag ਖਾਤਾਧਾਰਕ ਲਈ : FASTag ਪ੍ਰੀਪੇਡ ਵਾਲੇਟ ‘ਚ 20,000 ਰੁਪਏ ਤੋਂ ਜ਼ਿਆਦਾ ਰੁਪਏ ਨਹੀਂ ਰੱਖ ਸਕਦੇ ਹਨ। ਮਹੀਨੇ ‘ਚ ਦੁਬਾਰਾ ਪੈਸੇ ਪਾਉਣ ਦੀ ਹੱਦ ਵੀ 20,000 ਰੁਪਏ ਰੱਖੀ ਗਈ ਹੈ।ਮੁਕੰਮਲ KYC FASTag ਖਾਤਾ ਧਾਰਕ ਲਈ : ਅਜਿਹੇ FASTag ਖਾਤੇ ‘ਚ ਉਨ੍ਹਾਂ ਦੇ FASTag ਪ੍ਰੀ-ਵਾਲੇਟ ‘ਚ 1 ਲੱਖ ਰੁਪਏ ਤੋਂ ਜ਼ਿਆਦਾ ਰੁਪਏ ਨਹੀਂ ਜਮ੍ਹਾਂ ਕਰ ਸਕਦੇ। ਭਾਰਤੀ ਰਾਜਮਾਰਗ ਪ੍ਰਬੰਧਨ ਕੰਪਨੀ ਲਿਮਟਿਡ (IHMCL) ਦੀ ਵੈੱਬਸਾਈਟ ਅਨੁਸਾਰ, ਇਸ ਖਾਤੇ ‘ਚ ਕੋਈ ਮਾਸਿਕ ਦੁਬਾਰਾ ਪੈਸੇ ਜਮ੍ਹਾਂ ਨਹੀਂ ਕਰ ਸਕਦੇ।ਫਾਸਟੈਗ ਲਈ ਦੇਣੇ ਹੋਣਗੇ ਕਿੰਨੇ ਪੈਸੇ
ਪ੍ਰਮਾਣਿਤ ਬੈਂਕ ਹਰੇਕ FASTag ਲਈ ਵੱਧ ਤੋਂ ਵੱਧ 100 ਰੁਪਏ ਫੀਸ ਲੈ ਸਕਦੇ ਹਨ ਜੋ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਵੱਲੋਂ ਤੈਅ ਕੀਤੀ ਗਈ ਹੈ। ਹਾਲਾਂਕਿ, ਜਾਰੀ ਕੀਤੇ ਜਾਣ ਵਾਲੇ ਅਸਲੀ ਟੈਗ ਬੈਂਕ ਵੱਲੋਂ ਤੈਅ ਕੀਤੇ ਗਏ ਹਨ ਤੇ ਵੱਖ-ਵੱਖ ਬੈਂਕਾਂ ‘ਚ ਇਸ ਦੇ ਚਾਰਜ ਅਲੱਗ-ਅਲੱਗ ਹੋ ਸਕਦੇ ਹਨ।ਐੱਚਡੀਐੱਫਸੀ ਬੈਂਕ 400 ਰੁਪਏ ‘ਚ ਫਾਸਟੈਗ ਦੇ ਰਿਹਾ ਹੈ ਜਿਸ ਵਿਚ 100 ਰੁਪਏ ਟੈਗ ਜਾਰੀ ਕਰਨ ਦੀ ਫੀਸ, 200 ਰੁਪਏ ਰਿਫੰਡੇਬਲ ਸਿਕਊਰਟੀ ਡਿਪੌਜ਼ਿਟ, 100 ਰੁਪਏ ਵਾਲੇਟ ਬਣਾਉਂਦੇ ਸਮੇਂ ਵਾਲੇਟ ‘ਚ ਪਹਿਲੀ ਰਿਚਾਰਜ ਰਾਸ਼ੀ ਦੇ ਤੌਰ ‘ਤੇ ਲੈ ਰਹੇ ਹਨ।ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਰਿਆਇਤ ਦਾ ਮਿਲੇਗਾ ਲਾਭ
ਤੁਸੀਂ ਦੋ ਜਾਂ ਦੋ ਤੋਂ ਜ਼ਿਆਦਾ ਵਾਹਨਾਂ ਦੇ ਨਾਲ ਇਕ FASTag ਦੀ ਵਰਤੋਂ ਨਹੀਂ ਕਰ ਸਕਦੇ, ਤੁਹਾਨੂੰ ਦੋ ਵਹਾਨਾਂ ਲਈ ਦੋ ਅਲੱਗ-ਅਲੱਗ FASTag ਖਰੀਦਣੇ ਪੈਣਗੇ।IHMCL ਵੈੱਬਸਾਈਟ ਅਨੁਸਾਰ, ਜੇਕਰ ਤੁਸੀਂ ਟੋਲ ਪਲਾਜ਼ਾ ਤੋਂ 10 ਕਿਲੋਮੀਟਰ ਦੀ ਹੱਦ ਅੰਦਰ ਰਹਿੰਦੇ ਹੋ ਤਾਂ ਤੁਸੀਂ ਆਪਣੇ FASTag ਜ਼ਰੀਏ ਭੁਗਤਾਨ ਕੀਤੇ ਜਾਣ ਵਾਲੇ ਟੋਲ ‘ਤੇ ਰਿਆਇਤ ਦਾ ਲਾਭ ਉਠਾ ਸਕਦੇ ਹਨ। ਅਜਿਹੇ ਵਿਚ, ਤੁਹਾਨੂੰ ਲੋੜੀਂਦੇ ਦਸਤਾਵੇਜ਼ਾਂ ਨੂੰ ਜਮ੍ਹਾਂ ਕਰਨਾ ਪਵੇਗਾ। ਜਿਉਂ ਹੀ ਤੁਸੀਂ ਰਿਹਾਇਸ਼, ਨੇੜਲੇ ਪੀਓਐੱਸ ਸਥਾਨ ਜੋ ਇਹ ਯਕੀਨੀ ਬਣਾਉਣ ਲਈ ਕਿ ਤੁਹਾਡਾ ਰਿਹਾਇਸ਼ੀ ਪਤਾ ਕਿਸੇ ਵਿਸ਼ੇਸ਼ ਟੋਲ ਪਲਾਜ਼ਾ ਦੇ 10 ਕਿਲੋਮੀਟਰ ਦੇ ਅੰਦਰ ਹੈ। ਇਕ ਵਾਰ ਪਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਤੁਸੀਂ ਆਪਣੇ ਵਾਹਨ ਨੂੰ ਸੌਂਪੇ ਗਏ ਫਾਸਟੈਗ ਜ਼ਰੀਏ ਭੁਗਤਾਨ ਕੀਤੇ ਗਏ ਟੋਲ ‘ਤੇ ਰਿਆਇਤ ਦਾ ਲਾਭ ਉਠਾ ਸਕਦੇ ਹੋ।