Latest

1 ਅਗਸਤ ਤੋਂ ਬਦਲਣ ਜਾ ਰਹੇ ਹਨ ਇਹ ਵੱਡੇ ਨਿਯਮ, ਆਮ ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ

ਅਗਸਤ ਦੇ ਮਹੀਨੇ ਤੋਂ ਪੂਰੇ ਦੇਸ਼ ਵਿੱਚ ਕੁਝ ਅਜਿਹੀ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੀ ਜਿਨ੍ਹਾਂ ਨਾਲ ਤੁਹਾਨੂੰ ਵੱਡਾ ਫਾਇਦਾ ਹੋ ਸਕਦਾ ਹੈ। ਜੇਕਰ ਤੁਸੀਂ ਕੋਈ ਨਵੀਂ ਕਾਰ ਜਾਂ ਬਾਈਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ 1 ਅਗਸਤ ਤੱਕ ਰੁਕ ਜਾਓ ਕਿਉਂਕਿ ਅਗਸਤ ਤੋਂ ਨਵਾਂ ਵਾਹਨ ਖਰੀਦਣਾ ਸਸਤਾ ਹੋ ਜਾਵੇਗਾ ਅਤੇ ਤੁਹਾਡੇ ਪੈਸੇ ਬਚ ਜਾਣਗੇ। ਜਾਣਕਾਰੀ ਅਨੁਸਾਰ ਵਾਹਨ ਇੰਸ਼ੋਰੈਂਸ ਨਿਯਮਾਂ ’ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ।Car of the Year: ExtremeTech's Best Cars for 2020 - ExtremeTechਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇੰਸ਼ੋਰੈਂਸ ਰੈਗੁਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ ਆਫ ਇੰਡੀਆ (IRDA) ਵੱਲੋਂ ਲਾਂਗ ਟਰਮ ਮੋਟਰ ਥਰਡ ਪਾਰਟੀ ਇੰਸ਼ੋਰੈਂਸ ਪੈਕੇਟ ਨੂੰ ਵਾਪਸ ਲੈ ਲਿਆ ਗਿਆ ਹੈ। ਯਾਨੀ ਕਿ ਹੁਣ ਨਵੀ ਗੱਡੀ ਖਰੀਦਣ ਤੇ ਕਾਰ ਲਈ 3 ਸਾਲ ਅਤੇ ਦੋ ਪਹੀਆ ਵਾਹਨ ਲਈ 5 ਸਾਲ ਦਾ ਕਵਰ ਲੈਣਾ ਲਾਜ਼ਮੀ ਨਹੀਂ ਹੋਵੇਗਾ। ਇਸ ਬਦਲਾਅ ਨੂੰ ਪੂਰੇ ਦੇਸ਼ ਵਿੱਚ 1 ਅਗਸਤ ਤੋਂ ਲਾਗੂ ਕਰ ਦਿੱਤਾ ਜਾਵੇਗਾ ਅਤੇ ਕਰੋੜਾਂ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ।IRDA ਦੇ ਅਨੁਸਾਰ ਹੁਣ ਤੱਕ ਲੋਕਾਂ ਨੂੰ ਲੰਬੀ ਮਿਆਦ ਵਾਲੀ ਪਾਲਿਸੀ ਕਾਰਨ ਨਵਾਂ ਵਾਹਨ ਖਰੀਦਣਾ ਮਹਿੰਗਾ ਪੈ ਰਿਹਾ ਹੈ। ਇਸੇ ਕਾਰਨ 3 ਅਤੇ 5 ਸਾਲ ਵਾਲੀ ਲੰਬੀ ਮਿਆਦ ਨੂੰ ਜ਼ਰੂਰੀ ਰੱਖਣਾ ਠੀਕ ਨਹੀਂ ਹੋਵੇਗਾ। Talking Cars #191: 2019 Autos Spotlight - Consumer Reportsਇਸ ਨਿਯਮ ਵਿੱਚ ਬਦਲਾਅ ਕਾਰਨ ਦਾ ਇੱਕ ਵੱਡਾ ਕਾਰਨ ਕੋਰੋਨਾ ਕਰਕੇ ਆਟੋ ਸੈਕਟਰ ਵਿੱਚ ਆਈ ਮੰਦੀ ਨੂੰ ਵੀ ਦੱਸਿਆ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਮੋਟਰ ਇੰਸ਼ੋਰੈਂਸ ਪਾਲਿਸੀ ਦੁਰਘਟਨਾ ਹੋਣ ਦੀ ਹਾਲਤ ਵਿੱਚ ਤੁਹਾਨੂੰ ਮੁੱਖ ਰੂਪ ਨਾਲ ਦੋ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਦੇ ਅਨੁਸਾਰ ਫੁਲ ਇੰਸ਼ੋਰੈਂਸ ’ਚ ਪਾਲਿਸੀ ਧਾਰਕ ਦਾ ਨੁਕਸਾਨ, ਜਿਸ ਨੂੰ (ਓਨ ਡੈਮੇਜ) ਕਹਿੰਦੇ ਹਨ, ਇਸ ਦਾ ਮੁਆਵਜ਼ਾ ਮਿਲਦਾ ਹੈ। ਅਤੇ ਦੂਜੀ ਥਰਡ ਪਾਰਟੀ ਇੰਸ਼ੋਰੈਂਸ ਯਾਨੀ ਕਿ ਜੇਕਰ ਕਿਸੇ ਦੂਜੇ ਵਿਅਕਤੀ ਦਾ ਨੁਕਸਾਨ ਇਸ ਦੁਰਘਟਨਾ ’ਚ ਹੋਇਆ ਹੋਵੇ, ਇਸ ਇੰਸ਼ੋਰੈਂਸ ਵਿੱਚ ਉਸ ਦਾ ਮੁਆਵਜ਼ਾ ਵੀ ਮਿਲਦਾ ਹੈ।

Related Articles

Back to top button