News

100 ਫੁੱਟ ਡੂੰਘੇ ਬੋਰਵੈੱਲ ਚ’ ਡਿੱਗੇ ਮਾਸੂਮ ਜਵਾਕ ਬਾਰੇ ਆਈ ਤਾਜਾ ਵੱਡੀ ਖ਼ਬਰ,ਦੇਖੋ ਪੂਰੀ ਖ਼ਬਰ

ਤਾਮਿਲਨਾਡੂ ਦੇ ਤਿਰੁਚਿਰਾਪੱਲੀ ਜ਼ਿਲੇ ‘ਚ ਸਥਿਤ ਨਾਦੁਕੱਟੁਪੱਟੀ ‘ਚ ਸ਼ੁੱਕਰਵਾਰ (25 ਅਕਤੂਬਰ) ਨੂੰ ਬੋਰਵੈੱਲ ‘ਚ ਡਿੱਗੇ 2 ਸਾਲਾ ਦੇ ਮਾਸੂਮ ਬੱਚੇ ਸੁਜੀਤ ਵਿਲਸਨ ਨੂੰ ਬਾਹਰ ਕੱਢਣ ਲਈ ਰੈਸਕਿਊ ਆਪਰੇਸ਼ਨ ਅੱਜ ਭਾਵ ਐਤਵਾਰ ਵੀ ਜਾਰੀ ਹੈ। ਬਚਾਅ ਲਈ ਇਸ ਕੰਮ ‘ਚ ਅਧਿਕਾਰੀਆਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਬੱਚਾ ਅੰਦਰ ਫਸ ਗਿਆ।ਦੱਸ ਦੇਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਦੇ ਕੋਲ ਖੇਡਦਾ ਸਮੇਂ ਬੋਰਵੈੱਲ ‘ਚ ਡਿੱਗਿਆ ਸੁਜੀਤ ਵਿਲਸਨ ਸ਼ੁਰੂ ‘ਚ 35 ਫੁੱਟ ਦੀ ਡੂੰਘਾਈ ‘ਤੇ ਅਟਕਿਆ ਹੋਇਆ ਸੀ ਪਰ ਕੱਲ ਸ਼ਾਮ ਸ਼ੁਰੂ ਹੋਏ ਬਚਾਅ ਕਾਰਜ ਸਦਕਾ ਉਹ 70 ਫੁੱਟ ਤੋਂ ਜ਼ਿਆਦਾ ਹੇਠਾ ਚਲਾ ਗਿਆ। ਸ਼ਾਮ 5.30 ਵਜੇ ਉਹ ਫਸੇ ਲੜਕੇ ਨੂੰ ਲਗਾਤਾਰ ਆਕਸੀਜਨ ਦੀ ਪੂਰਤੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਫਤਿਹਵੀਰ ਨਾਂ ਦਾ ਬੱਚਾ  ਜੋ ਕਿ ਲੋਕਾਂ ਲਈ ਦਰਦਨਾਕ ਘਟਨਾਂ ਨਾਲ ਹਮੇਸ਼ਾਂ ਯਾਦ ਰਹੇਗਾ,ਉਹ ਵੀ ਸਾਡੇ ਸਿਸਟਮ ਅਤੇ ਸਰਕਾਰ ਦੀ ਅਣਗਹਿਲੀ ਜੋ ਕਿ ਲੋਕ ਹੁਣ ਤੱਕ ਇਸ ਸਿਸਟਮ ਨੂੰ ਕੋਸ ਰਹੇ ਹਨ ਦੀ ਭੇਟ ਚੜ੍ਹ ਗਿਆ ਉਸ ਮਾਸੂਮ ਨੂੰ ਬਚਾਉਣ ਲਈ ਏਨੀ ਟੈਕਨਾਲੌਜੀ ਹੋਣ ਦੇ ਬਾਵਜੂਦ ਵੀ ਉਸ ਦੀ ਜਾਨ ਨਹੀਂ ਬਚਾਈ  ਜਾ ਸਕੀ ਸੀ ਅਤੇ ਉਹ ਮਾਸੂਮ ਹਫਤੇ ਭਰ ਤੱਕ ਆਪਣੀ ਜਿੰਦਗੀ ਅਤੇ ਮੌਤ ਨਾਲ ਲੜਦਾ ਰਿਹਾ ਪਰ ਸਾਡੇ ਸਾਧਨ ਅਤੇ ਸਾਡਾ ਸਿਸਟਮ ਉਸ ਨੂੰ ਬਚਾ ਨਹੀਂ ਸਕਿਆ ।

Related Articles

Back to top button