Health

ਹੱਥ ਪੈਰ ਸੁੰਨ ਕਿਉ ਹੁੰਦੇ ਹਨ ? ਹੱਥਾਂ ਪੈਰਾਂ ਵਿੱਚ ਸੂਈਆਂ ਕਿਉ ਚੁਬਦੀਂਆ ਹਨ ? Numbness in Hands and Feet

ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਜ਼ਿਆਦਾ ਦੇਰ ਤੱਕ ਬੈਠਣ ਨਾਲ ਹੱਥਾਂ ਅਤੇ ਪੈਰਾਂ ‘ਚ ਹਲਚਲ ਮਹਿਸੂਸ ਹੋਣ ਲੱਗਦੀ ਹੈ। ਅਜਿਹਾ ਹੋਣ ਨਾਲ ਪੈਰ ਹਿਲਾਉਂਦੇ ਹੋਏ ਬਹੁਤ ਹੀ ਪਰੇਸ਼ਾਨੀ ਮਹਿਸੂਸ ਹੁੰਦੀ ਹੈ। ਡਾਕਟਰਾਂ ਮੁਤਾਬਕ ਇਸ ਸਮੱਸਿਆ ਨੂੰ ‘ਪੈਰੇਸਥੇਸੀਆ’ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਆਓ, ਜਾਣਦੇ ਹਾਂ ਪੈਰ ਸੌਣ ਦੇ ਪਿੱਛੇ ਦਾ ਅਸਲੀ ਕਾਰਨ।ਜਦੋਂ ਵੀ ਸਾਡਾ ਪੈਰ ਸੌ ਜਾਣਦਾ ਹੈ ਤਾਂ ਪੈਰਾਂ ‘ਚ ਭਾਰੀਪਨ, ਝੁਣਝੁਣਾਹਟ ਅਤੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਕਿਸੀ ਨੇ ਪੈਰ ‘ਚ ਕੋਈ ਸੂਈ ਮਾਰ ਦਿੱਤੀ ਹੋਵੇ ਪਰ ਇਸਦਾ ਅਸਲੀ ਕਾਰਨ ਪੈਰਾਂ ‘ਚ ਖੂਨ ਦਾ ਦੌਰਾ ਨਾ ਹੋਣਾ ਹੈ। ਜ਼ਿਆਦਾ ਦੇਰ ਤੱਕ ਪੈਰ ‘ਤੇ ਪੈਰ ਰੱਖ ਕੇ ਬੈਠਣ ਨਾਲ ਪੈਰ ‘ਤੇ ਭਾਰ ਪੈ ਜਾਂਦਾ ਹੈ,ਇੰਨਾ ਕਾਰਨ ਕਰਕੇ ਹੁੰਦੇ ਹੱਥ-ਪੈਰ ਸੁੰਨ ਉਦੋਂ ਨਾੜੀਆਂ ‘ਤੇ ਦਬਾਅ ਪੈਂਦਾ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਪੈਰਾਂ ‘ਚ ਹੀ ਇਸ ਤਰ੍ਹਾਂ ਮਹਿਸੂਸ ਹੋਵੇ। ਸਰੀਰ ਦੇ ਕਿਸੇ ਵੀ ਹਿੱਸੇ ‘ਚ ਇਸ ਤਰ੍ਹਾਂ ਦਾ ਦਬਾਅ ਹੋ ਸਕਦਾ ਹੈ। ਕਦੀ-ਕਦੀ ਹੱਥਾਂ ਅਤੇ ਬਾਹਾਂ ‘ਚ ਅਜਿਹਾ ਹੁੰਦਾ ਹੈ।ਹਰ ਵਿਅਕਤੀ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਥੋੜੀ ਦੇਰ ਤਕ ਤਕਲੀਫ਼ ਜ਼ਰੂਰ ਹੁੰਦੀ ਹੈ। ਜਦੋਂ ਦਿਮਾਗ ਅਤੇ ਦੱਬੇ ਹੋਏ ਅੰਗ ‘ਚ ਆਕਸੀਜਨ ਨਹੀਂ ਪੁੱਜਦੀ ਤਾਂ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਪਰ ਜਿਸ ਤਰ੍ਹਾਂ ਹੀ ਆਕਸੀਜਨ ਮਿਲਦੀ ਹੈ ਤਾਂ ਇਹ ਅੰਗ ਮੁੜ ਠੀਕ ਹੋ ਜਾਂਦੇ ਹਨ।

Related Articles

Back to top button