Punjab

ਹੋਰ ਰਾਸ਼ਨ ਨਾ ਭੇਜੋ | ਦੇਖੋ ਲੋਕ ਕਰਿਆਨੇ ਦੀਆਂ ਦੁਕਾਨਾਂ ਤੇ ਵੇਚੀ ਜਾਂਦੇ | Panjab Floods

ਇਹ ਵੀਡੀਓ ਹੜ ਪੀੜਿਤ ਪਰਿਵਾਰਾਂ ਵਲੋਂ ਹੈ-ਗੁਰੂ ਨਾਨਕ ਨਾਮ ਲੇਵਾ ਅਤੇ ਸਮੂਹ ਪੰਜਾਬੀਆਂ ਨੇ ਜਿਹੜੀ ਸੇਵਾ ਸੁਲਤਾਨਪੁਰ ਲੋਧੀ ਅਤੇ ਲੋਹੀਆਂ ਖਾਸ ਜਿਲਾ ਜਲੰਧਰ ਦੇ ਹੜ੍ਹ ਪੀੜਤਾ ਦੀ ਕੀਤੀ ਹੈ ਉਸ ਕੀਤੀ ਸੇਵਾ ਲਈ ਸਭ ਦਾ ਧੰਨਵਾਦ ਹੈ ਪਰ ਨਾਲ ਹੀ ਅਸੀਂ ਪਹਿਲਾਂ ਵੀ ਸਮੇਂ ਸਮੇਂ ਤੇ ਬੇਨਤੀਆਂ ਕੀਤੀਆਂ ਸੀ ਅਤੇ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਹੁਣ ਆਪ ਵੱਲੋਂ ਦਿੱਤੇ ਸਮਾਨ ਦੀ ਬੇ-ਕਦਰੀ ਹੋ ਰਹੀ ਹੈ ਇੱਥੋਂ ਤੱਕ ਕਿ ਇਹ ਸਮਾਨ ਕਰਿਆਨੇ ਦੀਆਂ ਦੁਕਾਨਾ ਤੇ ਵਿਕਣ ਲੱਗ ਪਿਆ ਹੈ। ਇਸ ਏਰੀਏ ਨੂੰ ਖਾਣ ਪੀਣ ਵਾਲੇ ਰਾਸ਼ਣ ਦੀ ਬਿਲਕੁਲ ਵੀ ਲੋੜ ਨਹੀ ਹੈ। ਸਿਰਫ ਪਸ਼ੂਆਂ ਵਾਸਤੇ ਹਰੇ ਚਾਰੇ ਦੀ ਲੋੜ ਹੈ। ਹੁਣ ਆਪ ਜੀ ਨੂੰ ਪਤਾ ਹੈ ਕਿ ਆਉਣ ਵਾਲੇ ਸਮੇ ਵਿੱਚ ਕਣਕ ਦੀ ਬਿਜਾਈ ਹੋਣ ਵਾਲੀ ਹੈ। ਆਪਾ ਸਾਰੇ ਨੇ ਰਲ ਕਿ ਉਪਰਾਲਾ ਕਰੀਏ ਹਰੇਕ ਕਿਸਾਨ ਨੂੰ ਕਿੱਲੇ ਦੇ ਹਿਸਾਬ ਨਾਲ ਚਾਲੀ ਕਿੱਲੋ ਕਣਕ ਦਾ ਬੀਜ ,ਇੱਕ ਬੋਰਾ ਡਾਇਆ ਖਾਦ,ਦੱਸ ਲੀਟਰ ਡੀਜਲ ਤੇਲ ਕਿੱਲੇ ਦੇ ਹਿਸਾਬ ਨਾਲ ਦੋ ਕਿੱਲਿਆਂ ਤੱਕ ਵਾਲੇ ਹਰ ਇੱਕ ਕਿਸਾਨ ਨੂੰ ਦੇਣ ਦਾ ਫੈਸਲਾ ਕੀਤਾ ਹੈ ਅਤੇ ਸੋ ਬੇਨਤੀ ਹੈ ਕਿ ਰਾਸ਼ਨ ਹੁਣ ਨਾ ਭੇਜਿਆ ਜਾਵੇ ਦੇਖੋ ਇਹ ਬੀਬੀਆਂ ਕਿਵੇਂ ਰਾਸ਼ਨ ਨੂੰ ਘਰਾਂ ਨੂੰ ਲਿਜਾ ਰਹੀਆਂ ਹਨ ਜਦਕਿ ਇਹਨਾਂ ਦੇ ਘਰ ਹੜਾਂ ਕਾਰਨ ਨੁਕਸਾਨੇ ਨਹੀਂ ਗਏ ਤੇ ਨਾ ਹੀ ਇਹਨਾਂ ਦਾ ਕੋਈ ਹੋਰ ਨੁਕਸਾਨ ਹੋਇਆ ਹੈ। ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਰਾਸ਼ਨ ਬੰਦ ਕੀਤਾ ਜਾਵੇ ਪਰ ਕਿਸਾਨਾਂ ਦੀ ਮਦਦ ਲਈ ਅਗਲੇਰੀ ਫਸਲ ਕਣਕ ਦੀ ਬਿਜਾਈ ਦਾ ਪ੍ਰਬੰਧ ਕੀਤਾ ਜਾਵੇ।

Related Articles

Back to top button