News

ਹੋਰ ਬੁਰੀ ਖਬਰ, ਅਮਰੀਕਾ ਵਿੱਚ ਸੰਦੀਪ ਸਿੰਘ ਤੋਂ ਬਾਅਦ ਇੱਕ ਹੋਰ ਸਿੱਖ ਨੌਜਵਾਨ ਦੀ ਹੋਈ ਮੌਤ

ਸੰਦੀਪ ਸਿੰਘ ਧਾਲੀਵਾਲ ਤੋਂ ਬਾਅਦ ਅਮਰੀਕਾ ਚ ਇਕ ਹੋਰ ਕੌਮ ਦਾ ਹੀਰਾਂ ਦੁਨੀਆ ਨੂੰ ਅਲਵਿਦਾ ਕਹਿ ਗਿਆ “ਸੰਦੀਪ ਸਿੰਘ ਧਾਲੀਵਾਲ ਹੁਣਾ ਦੇ ਅਕਾਲ ਚਲਾਣੇ ਦੀ ਖਬਰ ਅਜੇ ਠੰਢੀ ਨਹੀ ਸੀ ਹੋਈ ਤੇ ਇਕ ਹੋਰ ਕੌਮ ਦਾ ਹੀਰਾ ਹਰਜੋਤ ਸਿੰਘ ਠੀਕਰੀਵਾਲ ਸੜਕ ਅਣਹੋਣੀ ਵਿੱਚ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ।ਉਹ ਅਮਰੀਕ ਸਿੰਘ ਠੀਕਰੀਵਾਲ ਜੀ ਹੁਣਾ ਦਾ ਫਰਜੰਦ ਹੈ। ਠੀਕਰੀਵਾਲ ਸਾਹਿਬ ਗੁਰਦਾਸਪੁਰ ਜਿਲ੍ਹੇ ਦੇ ਠੀਕਰੀਵਾਲ ਪਿੰਡ ਤੋ ਉੱਠ ਕੇ ਮੁੰਬਈ ਵਿੱਚ ਆਪਣੇ ਕਾਰੋਬਾਰ ਵਿੱਚ ਨਾਮ ਕਮਾਉਣ ਤੋ ਬਾਅਦ ਅੱਜਕਲ ਅਮਰੀਕਾ ਵਿੱਚ ਹਰਜੋਤ ਸਿੰਘ ਹੁਣਾ ਕੋਲ ਗਏ ਸਨ।ਕੌਮੀ ਤੇ ਸਮਾਜਿਕ ਕਾਰਜਾਂ ਵਿੱਚ ਇਹ ਪਰਿਵਾਰ ਵੱਧ ਚੜ ਕੇ ਹਿੱਸਾ ਲੈਂਦਾ ਹੈ। ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਸਮੂੰਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਕਿਉਕਿ ਇਹੋ ਜਿਹੀਆਂ ਸੱਟਾਂ ਪਰਿਵਾਰ ਨੂੰ ਬਹੁੱਤ ਪ੍ਰਭਾਵਿਤ ਕਰਦੀਆਂ ਹਨ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹੋ ਜਿਹੇ ਦਿਨ ਨਾ ਦਿਖਾਉਣ। ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਸੰਦੀਪ ਸਿੰਘ ਧਾਲੀਵਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਅੰਤਮ ਸੰਸਕਾਰ ਹੋ ਗਿਆ ਹੈ ਹਿਊਸਟਨ ਸ਼ਹਿਰ ਦੇ ਬੈਰੀ ਸੈਂਟਰ ‘ਚ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਅੰਤਮ ਸੰਸ ਕਾਰ ਤੋਂ ਪਹਿਲਾਂ ਆਖਰੀ ਦਰਸ਼ਨ ਕਰਨ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪਹੁੰਚੇ ਸਨ । ਆਖਰੀ ਦਰਸ਼ਨ ਤੋਂ ਪਹਿਲਾਂ ਲੋਕਾਂ ਦੀਆਂ ਅੱਖਾਂ ‘ਚ ਹੰਝੂ ਝਲਕ ਪਏ।ਦੱਸਣਯੋਗ ਹੈ ਕਿ ਇਸ ਮੌਕੇ ਤੇ ਸਭ ਦੀਆਂ ਅੱਖਾਂ ਚ ਅੰਥਰੂ ਆ ਰਹੇ ਸਨ।ਬੈਰੀ ਸੈਂਟਰ ‘ਚ ਹਿਊਸਟਨ ਦੇ ਮੇਅਰ ਅਤੇ ਪੁਲਸ ਫੋਰਸ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਰਹੇ। ਬੈਰੀ ਸੈਂਟਰ ਦੇ ਬਾਹਰ ਲਹਿਰੇ ਰਹੇ ਸਵੇਰ ਤੋਂ ਅਮਰੀਕੀ ਝੰਡੇ ਨੂੰ ਸੋਕ ਦੌਰਾਨ ਝੁੱਕਾ ਦਿੱਤਾ ਗਿਆ। ਦੱਸ ਦਈਏ ਕਿ ਆਖਰੀ ਦਰਸ਼ਨਾਂ ‘ਚ ਸ਼ਾਮਲ ਹੋਏ ਲੋਕਾਂ ਨੇ ਨੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ।

Related Articles

Back to top button