Sikh News

ਹੁਣ SGPC ਖਿਲਾਫ ਭਾਈ ਵਡਾਲਾ ਨੇ ਵਿਰਾਸਤੀ ਰਾਹ ਉੱਤੇ ਲਾਇਆ ਮੋਰਚਾ | Baldev Singh Vadala

ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਇਹਨਾਂ ਦਿਨਾਂ ਵਿਚ SGPC ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਸ ਸਬੰਧੀ ਸਿੱਖ ਜੱਥੇਬੰਦੀਆਂ ਅਤੇ ਸਤਿਕਾਰ ਕਮੇਟੀ ਵਲੋਂ ਸ਼੍ਰੀ ਦਰਬਾਰ ਸਾਹਿਬ SGPC ਦੇ ਦਫਤਰ ਦੇ ਬਾਹਰ ਮੋਰਚਾ ਲਗਾਇਆ ਹੋਇਆ ਸੀ ਪਰ ਕੁਝ ਦਿਨ ਪਹਿਲਾਂ SGPC ਦੀ ਟਾਸਕਫੋਰਸ ਅਤੇ ਸਿੱਖ ਜਥੇਬੰਦੀਆਂ ਦੇ ਵਿੱਚ ਟਕਰਾ ਹੋਣ ਦੇ ਬਾਅਦ ਮੋਰਚਾ ਖਤਮ ਕਰ ਦਿੱਤਾ ਗਿਆ। ਹੁਣ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਸ਼੍ਰੀ ਅਕਾਲ ਤਖਤ ਉੱਤੇ ਅਰਦਾਸ ਕਰਣ ਦੇ ਬਾਅਦ ਵਿਰਾਸਤੀ ਰਾਹ ਉੱਤੇ ਫਿਰ ਮੋਰਚਾ ਲਗਾ ਦਿੱਤਾ ਗਿਆ। Hazoori Ragi Bhai Baldev Singh Wadala Launches Political War Against SGPC –  Sikh24.comਭਾਈ ਵਡਾਲਾ ਨੇ ਦੱਸਿਆ ਕਿ ਜਦੋਂ ਤੱਕ SGPC 328 ਸਰੂਪਾਂ ਦਾ ਹਿਸਾਬ ਨਹੀਂ ਦਿੰਦੀ ਤੱਦ ਤੱਕ ਇਹ ਮੋਰਚਾ ਇੱਥੇ ਲਗਾਤਾਰ ਜਾਰੀ ਰਹੇਗਾ।SGPC ਇੱਕ ਪਾਸਿਓਂ ਵਿਹਲੀ ਹੋਈ ਤੇ ਹੁਣ ਭਾਈ ਵਡਾਲਾ ਵਲੋਂ SGPC ਨੂੰ ਘੇਰਾ ਪਾ ਲਿਆ ਗਿਆ ਹੈ। ਅਜੇ 7 ਤਰੀਕ ਨੂੰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ SGPC ਨੂੰ ਘੇਰਨ ਦੀ ਤਿਆਰੀ ਵਿਚ ਹਨ। ਅਜਿਹੇ ਵਿਚ SGPC ਕਿ ਰੁੱਖ ਕਰਦੀ ਹੈ,ਇਹ ਵੇਖਣ ਵਾਲੀ ਗੱਲ ਹੋਵੇਗੀ। ਪਰ ਇਹ ਜਰੂਰ ਹੈ ਸਰੂਪਾਂ ਦਾ ਹਿਸਾਬ ਦਿੱਤੇ ਬਿਨਾਂ ਸ਼੍ਰੋਮਣੀ ਕਮੇਟੀ ਦਾ ਛੁਟਕਾਰਾ ਨਹੀਂ ਲੱਗ ਰਿਹਾ।

Related Articles

Back to top button