News

ਹੁਣ Nepal ਨੇ ਭਾਰਤ ਦੇ ਧਾਰਮਿਕ ਮਸਲੇ ਨੂੰ ਚੁੱਕਿਆ | “ਅਖੇ ਸ੍ਰੀ ਰਾਮ ਭਾਰਤ ਦੇ ਨਹੀਂ,ਨੇਪਾਲੀ ਸਨ”

ਭਾਰਤ ਚੀਨ ਵਿਵਾਦ ਵਿਚ ਭਾਰਤ ਨੂੰ ਚੁਣੌਤੀ ਦੇਣ ਵਾਲੇ ਨੇਪਾਲ ਵਲੋਂ ਪਹਿਲਾਂ ਜਿਥੇ ਭਾਰਤ ਦੇ ਇਲਾਕੇ ਨੂੰ ਨੇਪਾਲ ਦਾ ਇਲਾਕੇ ਦੱਸਕੇ ਨਵਾਂ ਨਕਸ਼ਾ ਪਾਸ ਕੀਤਾ ਸੀ,ਇਸਤੋਂ ਬਾਅਦ ਭਾਰਤ ਦੇ ਚੈਨਲਾਂ ਨੂੰ ਨੇਪਾਲ ਵਿਚ ਬੰਦ ਕੀਤਾ ਗਿਆ ਤੇ ਹੁਣ ਨੇਪਾਲੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵਲੋਂ ਭਾਰਤ ਦੇ ਸਨਾਤਨੀ ਧਾਰਮਿਕ ਮਸਲੇ ਨੂੰ ਨੂੰ ਚੁਣੌਤੀ ਦਿੱਤੀ ਹੈ। ਓਲੀ ਨੇ ਵਿਵਾਦਤ ਦਾਅਵਾ ਕੀਤਾ ਹੈ ਕਿ ਹਿੰਦੂ ਧਰਮ ਦੇ ਭਗਵਾਨ ਰਾਮ ਦਾ ਜਨਮ ਸਥਾਨ ਅਯੁੱਧਿਆ ਨੇਪਾਲ ਵਿਚ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵਾਨ ਰਾਮ ਨੇਪਾਲੀ ਸਨ।ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਭਗਵਾਨ ਰਾਮ ਅਸਲ ਵਿੱਚ ਨੇਪਾਲੀ ਸਨ ਤੇ ਉਨਾਂ ਦਾ ਜਨਮ ਨੇਪਾਲ ਵਿੱਚ ਹੋਇਆ ਸੀ ਤੇ ਅਸਲ ਅਯੁੱਧਿਆ ਨੇਪਾਲ ਵਿੱਚ ਸੀ। ਉਨਾਂ ਭਾਰਤ ਉਪਰ ਦੁਨੀਆਂ ਅੱਗੇ ਝੂਠ ਬੋਲ ਕੇ ਇਸ ਧਾਰਮਿਕ ਵਿਰਾਸਤ ਨੂੰ ਹੜੱਪਣ ਦਾ ਦੋਸ਼ ਲਾਇਆ ਹੈ ਤੇ ਕਿਹਾ ਹੈ ਕਿ ਭਾਰਤ ਨੇ ਨਕਲੀ ਅਯੁੱਧਿਆ ਦੁਨੀਆਂ ਅੱਗੇ ਪੇਸ਼ ਕੀਤੀ ਹੈ। ਰਾਜਨੀਤਕ ਰਿਸ਼ਤਿਆਂ ਵਿੱਚ ਆਈ ਕੜਵਾਹਟ ਦਾ ਅਸਰ ਹੁਣ ਧਾਰਮਿਕ ਰਿਸ਼ਤਿਆਂ ਵਿੱਚ ਵੀ ਨਜ਼ਰ ਆ ਰਿਹਾ ਹੈ। ਕਾਠਮੰਡੂ ‘ਚ ਪੀਐੱਮ ਰਿਹਾਇਸ਼ ‘ਚ ਸੋਮਵਾਰ ਨੂੰ ਕਰਵਾਏ ਇਕ ਪ੍ਰਰੋਗਰਾਮ ‘ਚ ਓਲੀ ਨੇ ਕਿਹਾ, ‘ਅਯੁੱਧਿਆ ਅਸਲ ‘ਚ ਨੇਪਾਲ ਦੇ ਬੀਰਭੂਮੀ ਜ਼ਿਲ੍ਹੇ ਦੇ ਪੱਛਮ ‘ਚ ਸਥਿਤ ਥੋਰੀ ਸ਼ਹਿਰ ‘ਚ ਹੈ। ਭਾਰਤ ਦਾਅਵਾ ਕਰਦਾ ਹੈ ਕਿ ਭਗਵਾਨ ਰਾਮ ਦਾ ਜਨਮ ਉਥੇ ਹੋਇਆ ਸੀ। ਉਸ ਦੇ ਇਸੇ ਲਗਾਤਾਰ ਦਾਅਵੇ ਕਾਰਨ ਅਸੀਂ ਮੰਨਣ ਲੱਗੇ ਹਾਂ ਕਿ ਦੇਵੀ ਸੀਤਾ ਦਾ ਵਿਆਹ ਭਾਰਤ ਦੇ ਰਾਜ ਕੁਮਾਰ ਰਾਮ ਨਾਲ ਹੋਇਆ ਸੀ। Fall 2020: Nepal: Development, Gender, and Social Change in the ...ਜਦਕਿ ਅਸਲੀਅਤ ‘ਚ ਅਯੁੱਧਿਆ ਬੀਰਭੂਮੀ ਨੇੜੇ ਸਥਿਤ ਇਕ ਪਿੰਡ ਹੈ।’ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਭਾਰਤ ‘ਤੇ ਸੱਭਿਆਚਾਰਕ ਕਬਜ਼ੇ ਦਾ ਦੋਸ਼ ਲਾਉਂਦਿਆਂ ਕਿਹਾ, ‘ਭਾਰਤ ਨੇ ਇਕ ਨਕਲੀ ਅਯੁੱਧਿਆ ਦਾ ਨਿਰਮਾਣ ਕੀਤਾ ਹੈ।’ ਉਨ੍ਹਾਂ ਨੇ ਦਾਅਵਾ ਕੀਤਾ ਕਿ ਵਾਲਮੀਕਿ ਆਸ਼ਰਮ ਨੇਪਾਲ ‘ਚ ਹੈ ਤੇ ਉਹ ਪਵਿੱਤਰ ਸਥਾਨ ਜਿਥੇ ਰਾਜਾ ਦਸ਼ਰਥ ਨੇ ਪੁੱਤਰ ਦੇ ਜਨਮ ਲਈ ਯੱਗ ਕੀਤਾ ਸੀ ਉਹ ਰਿਧੀ ਹੈ। ਉਨ੍ਹਾਂ ਨੇ ਕਿਹਾ ਕਿ ਦਸ਼ਰਥ ਪੁੱਤਰ ਰਾਮ ਭਾਰਤੀ ਨਹੀਂ ਸਨ ਤੇ ਅਯੁੱਧਿਆ ਵੀ ਨੇਪਾਲ ‘ਚ ਹੈ। ਓਲੀ ਨੇ ਆਪਣੇ ਦਾਅਵਿਆਂ ‘ਤੇ ਦਲੀਲ ਦਿੰਦਿਆਂ ਕਿਹਾ ਕਿ ਜਦੋਂ ਸੰਚਾਰ ਦਾ ਕੋਈ ਤਰੀਕਾ ਨਹੀਂ ਸੀ ਤਾਂ ਭਗਵਾਨ ਰਾਮ ਸੀਤਾ ਨਾਲ ਵਿਆਹ ਕਰਨ ਜਨਕਪੁਰ ਕਿਵੇਂ ਆਏ? ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵਾਨ ਰਾਮ ਲਈ ਉਦੋਂ ਇਹ ਅਸੰਭਵ ਸੀ ਕਿ ਉਹ ਭਾਰਤ ਸਥਿਤ ਮੌਜੂਦ ਅਯੁੱਧਿਆ ਤੋਂ ਜਨਕਪੁਰ ਤਕ ਆਉਂਦੇ। ਓਲੀ ਨੇ ਕਿਹਾ, ‘ਜਨਕਪੁਰ ਇਥੇ, ਅਯੁੱਧਿਆ ਉਥੇ ਹੈ ਅਤੇ ਅਸੀਂ ਵਿਆਹ ਦੀ ਗੱਲ ਕਰ ਰਹੇ ਹਾਂ। ਉਦੋਂ ਨਾ ਮੋਬਾਈਲ ਫੋਨ ਸੀ ਤੇ ਨਾ ਹੀ ਟੈਲੀਫੋਨ ਤਾਂ ਉਨ੍ਹਾਂ ਨੂੰ ਜਨਕਪੁਰ ਬਾਰੇ ਕਿਵੇਂ ਪਤਾ ਲੱਗਾ।’ ਯਾਦ ਰਹੇ ਹਾਲ ਹੀ ਦੇ ਦਿਨਾਂ ਵਿੱਚ ਨੇਪਾਲ ਨੇ ਭਾਰਤ ਦੇ ਨਿਊਜ਼ ਚੈਨਲਾਂ ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਭਾਰਤ ਵਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਵਿਚ ਨੇਪਾਲ ਚੀਨ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ,ਜਿਸਦਾ ਕਰਕੇ ਨੇਪਾਲ ਭਾਰਤ ਨੂੰ ਅੱਖਾਂ ਵਿਖਾ ਰਿਹਾ।

Related Articles

Back to top button