Sikh News

ਹੁਣ Bhai Baldev Singh Vadala ਡਟ ਗਏ | SGPC ਨੂੰ ਫਿਰ ਪਿਆ ਵਕ਼ਤ | Surkhab Tv

ਕਾਲ ਬੁੰਗਾ ਸਾਹਿਬ ਸੁਭਾਨਾ ਅਤੇ ਸਿੱਖ ਸਦਭਾਵਨਾ ਦਲ ਜਥੇਬੰਦੀਆਂ ਨੇ ਅੰਮ੍ਰਿਤਸਰ ਵਿੱਚ ਲਾਇਆ ਪੰਥਕ ਹੋਕਾ।ਸ਼੍ਰੋਮਣੀ ਕਮੇਟੀ ਦੱਸੇ 328 ਸਰੂਪ ਕਿੱਥੇ ਹਨ :- ਭਾਈ ਵਡਾਲਾ।ਬਾਬਾ ਫੌਜਾ ਸਿੰਘ ਜੀ ਨੇ ਕੀਤੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ।ਅੰਮ੍ਰਿਤਸਰ ਸਾਹਿਬ 4 ਨਵੰਬਰ ( ਮਨਮੋਹਨ ਸਿੰਘ ਚੀਮਾ ) ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ ਵੱਡੀ ਗ਼ਲਤੀ ਨੂੰ ਲੁਕਾਉਣ ਲਈ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਗ਼ਾਇਬ ਹੋਏ ਹਨ ਤੇ ਇਸ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਚਾਉਣ ਦਾ ਇਰਾਦਾ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਪਰੋਕਤ ਵਿਚਾਰ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈBhai Baldev Singh Vadala by Nirbaan Kirtan on SoundCloud - Hear the world's  sounds ਬਲਦੇਵ ਸਿੰਘ ਵਡਾਲਾ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੁਭਾਨਾ ਦੇ ਮੁੱਖ ਸੇਵਾਦਾਰ ਬਾਬਾ ਫੌਜਾ ਸਿੰਘ ਜੀ ਸੁਭਾਨੇ ਵਾਲਿਆਂ ਨੇ ਸਾਂਝੇ ਰੂਪ ਵਿੱਚ ਕਹੇ। ਸ਼੍ਰੋਮਣੀ ਕਮੇਟੀ ਦੱਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਚਲੇ ਗਏ। ਏਸ ਵਿਸ਼ੇ ਨੂੰ ਲੈਕੇ ਅੱਜ ਮਹਾਰਾਜਾ ਰਣਜੀਤ ਸਿੰਘ ਚੌਂਕ ਅੰਮ੍ਰਿਤਸਰ ਵਿੱਚ ਗੁਰੂ ਕੀਆਂ ਸੰਗਤਾਂ ਆਸਨ ਲਾਕੇ ਬੈਠ ਗੲੀਆਂ ਹਨ। ਚੌਂਕ ਦੇ ਵਿੱਚ ਬਣੇ ਇਕ ਥੜੇ ਤੇ ਟੈਂਟ ਲਾਕੇ ਬੈਠੀਆਂ ਸੰਗਤਾਂ ਅਤੇ ਆਗੂਆਂ ਦਾ ਕਹਿਣਾ ਹੈ ਕਿ ਇੰਨਸਾਫ ਮਿਲਣ ਤੱਕ ਅਸੀਂ ਘਰ ਨਹੀਂ ਜਾਵਾਂਗੇ।ਸਭ ਤੋਂ ਪਹਿਲਾਂ ਸ੍ਰੀ ਆਕਾਲ ਤਖਤ ਸਾਹਿਬ ਦੇ ਸਨਮੁੱਖ ਬੈਠਕੇ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਬਾਬਾ ਫੌਜਾ ਸਿੰਘ ਜੀ ਨੇ ਕਿਸਾਨਾਂ ਦੀ ਫ਼ਤਹਿਯਾਬੀ,ਕਰੋਨਾ ਦੇ ਖਾਤਮੇ ਅਤੇ ਪੰਥਕ ਹੋਕੇ ਦੀ ਸਫਲਤਾ ਲਈ ਅਰਦਾਸ ਕੀਤੀ। ਏਸ ਮੌਕੇ੍ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ

Related Articles

Back to top button