Latest

ਹੁਣ 11 ਅੰਕਾਂ ਦਾ ਹੋਵੇਗਾ ਤੁਹਾਡਾ ਮੋਬਾਈਲ ਨੰਬਰ, ਜਾਣੋ ਕੀ ਹੈ TRAI ਦੀ ਯੋਜਨਾ…

ਨਵੀਂ ਦਿੱਲੀ : 11-Digit Mobile Number : ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਵੱਲੋਂ ਸ਼ੁੱਕਰਵਾਰ ਨੂੰ ਦਿੱਤੀਆਂ ਗਈਆਂ ਨਵੀਆਂ ਸਿਫ਼ਾਰਸ਼ਾਂ ਅਨੁਸਾਰ ਹੁਣ ਤੁਹਾਡਾ ਮੋਬਾਈਲ ਨੰਬਰ 10 ਦੀ ਬਜਾਏ 11 ਅੰਕਾਂ ਦਾ ਹੋ ਸਕਦਾ ਹੈ। TRAI ਅਨੁਸਾਰ ਮੋਬਾਈਲ ਨੰਬਰ ਨੂੰ 10 ਦੀ ਬਜਾਏ 11 ਅੰਕਾਂ ਦਾ ਕਰਨ ਨਾਲ ਦੇਸ਼ ਵਿਚ ਜ਼ਿਆਦਾ ਨੰਬਰ ਮੁਹੱਈਆ ਕਰਵਾਏ ਜਾ ਸਕਣਗੇ। ਇਨ੍ਹਾਂ ਸਿਫ਼ਾਰਸ਼ਾਂ ਅਨੁਸਾਰ ਲੈਂਡਲਾਈਨ ਤੋਂ ਮੋਬਾਈਲ ਨੰਬਰ ‘ਤੇ ਫੋਨ ਕਰਨ ਤੋਂ ਪਹਿਲਾਂ ‘0’ ਲਾਉਣਾ ਲਾਜ਼ਮੀ ਹੋਵੇਗਾ।

ਦੇਸ਼ ਵਿਚ ਮੋਬਾਈਲ ਨੰਬਰਾਂ ਦੀ ਸਮਰੱਥਾ ਹੁਣ 10 ਅਰਬ ਹੋ ਜਾਵੇਗੀ :

  • TRAI ਨੇ ਆਪਣੇ ਪ੍ਰਸਤਾਵ ‘ਚ ਕਿਹਾ ਕਿ ਮੋਬਾਈਲ ਨੰਬਰ ਦਾ ਪਹਿਲਾ ਅੰਕ ਜੇਕਰ 9 ਰੱਖਿਆ ਜਾਵੇ ਤਾਂ 10 ਤੋਂ 11 ਅੰਕਾਂ ਦੇ ਮੋਬਾਈਲ ਨੰਬਰ ‘ਤੇ ਸਵਿੱਚ ਹੋਣ ਨਾਲ ਦੇਸ਼ ਵਿਚ ਕੁੱਲ 10 ਅਰਬ (1000 ਕਰੋੜ) ਨੰਬਰਾਂ ਦੀ ਸਮਰੱਥਾ ਹੋਵੇਗੀ।
  • ਟਰਾਈ ਨੇ ਲੈਂਡਲਾਈਨ ਤੋਂ ਮੋਬਾਈਲ ‘ਤੇ ਕਾਲ ਕਰਦੇ ਸਮੇਂ ਮੋਬਾਈਲ ਨੰਬਰ ਅੱਗੇ ‘0’ ਲਾਉਣ ਦਾ ਸੁਝਾਅ ਦਿੱਤਾ। ਮੌਜੂਦਾ ਸਮੇਂ ਲੈਂਡਲਾਈਨ ਤੋਂ ਇੰਟਰ-ਸਰਵਿਸ ਏਰੀਆ ਮੋਬਾਈਲ ਕਾਲਜ਼ ਲਈ ਨੰਬਰ ਦੇ ਸ਼ੁਰੂ ‘ਚ ਜ਼ੀਰੋ ਲਾਉਣ ਦੀ ਜ਼ਰੂਰਤ ਪੈਂਦੀ ਹੈ।
  • ਟਰਾਈ ਨੇ ਡੋਂਗਲਸ ਲਈ ਪ੍ਰੋਵਾਈਡ ਕਰਵਾਏ ਮੋਬਾਈਲ ਨੰਬਰ ਨੂੰ 10 ਤੋਂ ਵਧਾ ਕੇ 13 ਅੰਕਾਂ ਦਾ ਕਰਨ ਦਾ ਸੁਝਾਅ ਦਿੱਤਾ।
  • ਲੈਂਡਲਾਈਨ ਨੰਬਰਾਂ ਨੂੰ 2 ਜਾਂ 4 ਦੇ ਸਬ-ਲੈਵਲ ‘ਤੇ ਲਿਜਾਇਆ ਜਾਵੇ। ਕੁਝ ਦਿਨ ਪਹਿਲਾਂ ਆਪਰੇਟਰਜ਼ ਨੇ 3, 5 ਤੇ 6 ਤੋਂ ਸ਼ੁਰੂ ਹੋਣ ਵਾਲੇ ਨੰਬਰਾਂ ਤੋਂ ਲੈਂਡਲਾਈਨ ਕੁਨੈਕਸ਼ਨ ਜਾਰੀ ਕੀਤੇ ਸਨ ਪਰ ਇਹ ਨੰਬਰ ਹੁਣ ਸੇਵਾ ‘ਚ ਨਹੀਂ ਹਨ।


ਟਰਾਈ ਨੇ ਨਵੇਂ ਨੈਸ਼ਨਲ ਨੰਬਰਿੰਗ ਪਲਾਨ ਦਾ ਵੀ ਸੁਝਾਅ ਦਿੱਤਾ, ਜਿਸ ਨੂੰ ਜਲਦ ਮੁਹੱਈਆ ਕਰਵਾਉਣਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਮੋਬਾਈਲ ਫੋਨ ਗਾਹਕਾਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਟਰਾਈ ਪਿਛਲੇ ਕਈ ਸਾਲਾਂ ਤੋਂ ਮੋਬਾਈਲ ਨੰਬਰ ਨੂੰ 10 ਦੀ ਬਜਾਏ 11 ਅੰਕਾਂ ਦਾ ਕਰਨ ਦਾ ਯਤਨ ਕਰ ਰਿਹਾ ਹੈ। ਇਸ ਵਾਰ ਇਸ ਪ੍ਰਸਤਾਵ ਨੂੰ ਮਨਜ਼ੂਰ ਕੀਤੇ ਜਾਣ ਦੀ ਆਸ ਪ੍ਰਗਟਾਈ ਜਾ ਰਹੀ ਹੈ।

Related Articles

Back to top button