Sikh News

ਹੁਣ ਰੋਜ਼ ਬਚੇਗਾ ਹਜ਼ਾਰਾਂ ਲੀਟਰ ਪਾਣੀ “ਸ੍ਰੀ ਦਰਬਾਰ ਸਾਹਿਬ ਵਿਖ਼ੇ ਵੱਡਾ ਉਪਰਾਲਾ (ਸ਼ੇਅਰ ਕਰੋ ਜੀ)

ਪਵਨ ਗੁਰੂ, ਪਾਣੀ ਪਿਤਾ , ਮਾਤਾ ਧਰਤ ਮਹੁਤ ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਹਵਾ ਪਾਣੀ ਤੇ ਧਰਤੀ ਹੀ ਇਸ ਸੰਸਾਰ ਦੀ ਹੋਂਦ ਦਾ ਕਾਰਨ ਹਨ। ਇਨ੍ਹਾਂ ਦੇ ਬਗੈਰ ਜੀਵ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਕਈ ਦੇਸ਼ਾਂ ‘ਚ ਜਲਸੰਕਟ ਪੈਂਦਾ ਹੋ ਰਿਹਾ ਹੈ। ਭਾਰਤ ਦੇ ਕਈ ਸੂਬੇ ਰੈੱਡ ਜ਼ੋਨ ‘ਚ ਪਹੁੰਚ ਗਏ ਹਨ।ਇਸ ਨੂੰ ਦੇਖਦੇ ਹੋਏ ਅੰਮ੍ਰਿਤਸਰ ‘ਚ ਸਥਿਤ ਸ਼੍ਰੀ ਦਰਬਾਰ ਸਾਹਿਬ ‘ਚ ਪਾਣੀ ਦੀ ਸੰਭਾਲ ਲਈ ਪ੍ਰਬੰਧਕਾਂ ਵਲੋਂ ਇਕ ਅਨੌਖਾ ਯਤਨ ਸ਼ੁਰੂ ਕੀਤਾ ਗਿਆ ਹੈ । ਗੁਰਦੁਆਰਾ ਸਾਹਿਬ ਦੀ ਸਫਾਈ ਲਈ ਹੁਣ ਬਾਲਟੀਆਂ ਭਰ-ਭਰ ਡੋਲ੍ਹਣ ਦੀ ਬਜਾਏ ਹੁਣ ‘ਲੀਰ’ ਭਾਵ ਗਿੱਲੇ ਕੱਪੜੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।ਸ੍ਰੀ ਦਰਬਾਰ ਸਾਹਿਬ ਵਿਖ਼ੇ ਪਾਣੀ ਨੂੰ ਬਚਾਉਣ ਲਈ ਪਰਿਕਰਮਾ ਦੀ ਸੇਵਾ ਪੋਚਿਆ ਨਾਲ ਸ਼ੁਰੂ ਹੋਈ ਜੋ ਕਿ ਬਹੁਤ ਹੀ ਚੰਗੀ ਗੱਲ ਹੈ | ਈਕੋਸਿੱਖ ਦੀ ਕਈ ਸਾਲਾਂ ਤੋਂ ਮੰਗ ਰਹੀ ਹੈ ਕਿ ਸਾਡੇ ਸਰੋਵਰਾਂ ਦੇ ਪਾਣੀ ਨੂੰ ਨਾਲੀਆਂ ਚ ਰੋੜਣ ਦੇ ਬਜਾਏ ਦੁਬਾਰਾ ਸਾਫ਼ ਕਰਕੇ ਵਰਤੋਂ ਚ ਲਿਆਂਦਾ ਜਾਵੇ।Image result for darbar sahib ਕਈ ਹੋਰ ਇਤਿਹਾਸਕ ਗੁਰਦੁਆਰਿਆਂ ਚ ਅਜਿਹੇ ਕਦਮ ਚੁੱਕਣ ਦੀ ਲੋੜ ਹੈ। ਖ਼ਾਸ ਕਰਕੇ ਤਰਨ ਤਾਰਨ ਸਾਹਿਬ ਦਾ ਸਭਤੋਂ ਵੱਡਾ ਸਰੋਵਰ ਹੈ ਤੇ ਕਿੰਨੇ ਹੀ ਹਜ਼ਾਰਾ ਲੀਟਰ ਪਾਣੀ ਨਾਲੀਆਂ ਚ ਰੋੜ ਦਿੱਤਾ ਜਾਂਦਾ ਹੈ। ਛੇਤੀ ਹੀ ਇਸ ਪਾਣੀ ਨੂੰ ਬਚਾ ਕੇ ਮੁੜ ਵਰਤੋਂ ਚ ਲਿਆਉਣਾ ਵੀ ਸੇਵਾ ਹੋਵੇਗੀ।ਦਰਅਸਲ, ਦਰਬਾਰ ਸਾਹਿਬ ਦੀ ਪਰਿਕਰਮਾ ਦੀ ਰੋਜ਼ਾਨਾ ਸਫਾਈ ਕੀਤੀ ਜਾਂਦੀ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਗੁਰਦੁਆਰਾ ਸਾਹਿਬ ‘ਚ ਬਣੇ ਸਰੋਵਰ ‘ਚੋਂ ਬਾਲਟੀਆਂ ਭਰ-ਭਰ ਕੇ ਪਰਿਕਰਮਾ ਦੀ ਸਫਾਈ ਕਰਦੇ ਹਨ। ਰੋਜ਼ਾਨਾ ਕਰੀਬ ਹਜਾਰਾਂ ਦੀ ਗਿਣਤੀ ਚ ਬਾਲਟੀਆਂ ਪਾਣੀ ਦਾ ਪ੍ਰਾਯੋਗ ਸਫਾਈ ਲਈ ਹੁੰਦਾ ਸੀ। ਗੁਰੂ ਘਰ ਦੀ ਪਵਿੱਤਰਾ ਬਣਾਈ ਰੱਖਣ ਲਈ ਰੋਜ਼ਾਨਾ ਸਫਾਈ ਜ਼ਰੂਰੀ ਹੈ ਪਰ SGPC ਨੇ ਹਾਲ ਹੀ ‘ਚ ਨਵੀਂ ਯੋਜਨਾ ਲਾਗੂ ਕੀਤੀ ਹੈ। ਇਸ ਦੇ ਤਹਿਤ ਹੁਣ ਸਾਰੇ ਸ਼ਰਧਾਲੂ ਗਿੱਲੇ ਕੱਪੜੇ ਨਾਲ ਗੁਰੂ ਘਰ ਦੀ ਸਫਾਈ ਕਰ ਰਹੇ ਹਨ। ਇਸ ਨਾਲ ਰੋਜ਼ਾਨਾ ਹਜ਼ਾਰਾਂ ਲੀਟਰ ਬਹੁ-ਕੀਮਤੀ ਪਾਣੀ ਬਚਾਇਆ ਜਾ ਰਿਹਾ ਹੈ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਪਾਣੀ ਤੋਂ ਬਗੈਰ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ‘ਪਵਨ ਗੁਰੂ ਪਾਣੀ ਪਿਤਾ’, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਪਾਣੀ ਨੂੰ ਬਚਾਇਆ ਜਾਵੇ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਨੇਕ ਕਾਰਜ ਦੀ ਸ਼ੁਰੂਆਤ ਗੁਰੂਦਵਾਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਚ ਕੀਤੀ ਗਈ ਹੈ। ਗੁਰੂ ਨਗਰੀ’ਚ ਧਰਤੀ ਹੇਠਲੇ ਪਾਣੀ ਦਾ ਪੱਧਰ 500 ਫੁੱਟ ਦੀ ਡੂੰਘਾਈ ‘ਤੇ ਪਹੁੰਚ ਗਿਆ ਹੈ ਜਦਕਿ ਦਸ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਾਣੀ ਸਿਰਫ 200 ਫੁੱਟ ਦੀ ਡੂੰਘਾਈ ‘ਚੇ ਉਪਲੱਬਧ ਸੀ। ਵਰਲ ਬੈਂਕ ਦੀ ਰਿਪੋਰਟ ਮੁਤਾਬਕ ਜੇ ਇਸੇ ਰਫਤਾਰ ਨਾਲ ਪਾਣੀ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਰਹੀ ਤਾਂ 2030 ਤੱਕ ਪਾਣੀ ਹੋਰ ਜ਼ਿਆਦਾ ਡੂੰਘਾਈ ‘ਤੇ ਚੱਲ ਜਾਵੇਗਾ।ਅਗੇ ਵੀ ਸ਼ੇਅਰ ਕਰੋ ਤਾਂ ਕਿ ਇਹ ਚੰਗਾ ਸੁਨੇਹਾ ਸਬ ਤਕ ਪਹੁੰਚ ਸਕੇ

Related Articles

Back to top button