Agriculture

ਹੁਣ ਮੋਦੀ ਸਰਕਾਰ ਲਾਂਚ ਕਰੇਗੀ ਜਾਇਦਾਦ ਕਾਰਡ, ਜਾਣੋ ਪਿੰਡ ਵਾਲਿਆਂ ਤੇ ਕੀ ਪਵੇਗਾ ਅਸਰ

ਮੋਦੀ ਸਰਕਾਰ ਅੱਜ ‘ਸਵਾਮਿਤਵ ਯੋਜਨਾ’ ਨਾਮ ਦੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਸਰਕਾਰ ਜਾਇਦਾਦ ਕਾਰਡ ਲਾਂਚ ਕਰੇਗੀ। ਆਓ ਜਾਣਦੇ ਹਾਂ ਕਿ ਪਿੰਡ ਵਾਲਿਆਂ ‘ਤੇ ਇਸਦਾ ਕੀ ਅਸਰ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਿਕਾਨਾ ਹੱਕ ਦੇ ਰਿਕਾਰਡ ਨਾਲ ਜੁੜੇ ਕਾਰਡ ਭੌਤਿਕ ਤੌਰ ਤੇ ਉਪਲੱਬਧ ਕਰਵਾਏਗੀ।ਜਾਣਕਾਰੀ ਦੇ ਅਨੁਸਾਰ ਇਹ ਪ੍ਰੋਗਰਾਮ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗਾ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰ ਕਿਹਾ ਗਿਆ ਸੀ ਕਿ, ਕੱਲ ਦਾ ਦਿਨ ਦਿਹਾਤੀ ਭਾਰਤ ਲਈ ਇੱਕ ਵੱਡੀ ਸਕਾਰਾਤਮਕ ਤਬਦੀਲੀ ਲੈਕੇ ਆਵੇਗਾ। ਐਤਵਾਰ ਯਾਨੀ ਅੱਜ 11 ਵਜੇ ਤੋਂ ਸਵਾਮਿਤਵ ਯੋਜਨਾ ਦੇ ਅਨੁਸਾਰ ਸਰਕਾਰ ਜਾਇਦਾਦ ਕਾਰਡ ਦੇ ਵੰਡ ਦੀ ਸ਼ੁਰੂਆਤ ਕਰੇਗੀ।ਮੋਦੀ ਦਾ ਕਹਿਣਾ ਹੈ ਕਿ ਇਹ ਯੋਜਨਾ ਕਰੋੜਾਂ ਭਾਰਤੀਆਂ ਦੇ ਜੀਵਨ ‘ਚ ਮੀਲ ਦਾ ਪੱਥਰ ਸਾਬਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹੁਣ ਪਿੰਡ ਵਾਸੀਆਂ ਨੂੰ ਸਰਕਾਰ ਦੀ ਇਸ ਪਹਿਲ ਨਾਲ ਆਪਣੀ ਜ਼ਮੀਨ ਅਤੇ ਜਾਇਦਾਦ ਨੂੰ ਇੱਕ ਵਿੱਤੀ ਜਾਇਦਾਦ ਦੇ ਤੌਰ ‘ਤੇ ਇਸਤੇਮਾਲ ਕਰਨ ਦੀ ਸਹੂਲਤ ਮਿਲ ਜਾਵੇਗੀ। ਇਸ ਦੇ ਬਦਲੇ ਲੋਕ ਬੈਂਕਾਂ ਤੋਂ ਕਰਜ਼ ਅਤੇ ਹੋਰ ਵਿੱਤੀ ਲਾਭ ਲੈ ਸਕਦੇ ਹਨ।ਪੀ.ਐੱਮ.ਓ. ਦੇ ਅਨੁਸਾਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਲਗਭਗ 1 ਲੱਖ ਲੋਕ ਆਪਣੀ ਜਾਇਦਾਦ ਨਾਲ ਜੁੜੇ ਕਾਰਡ ਆਪਣੇ ਮੋਬਾਈਲ ਫੋਨ ‘ਤੇ ਐੱਸ.ਐੱਮ.ਐੱਸ. ਲਿੰਕ ਦੇ ਜ਼ਰੀਏ ਡਾਉਨਲੋਡ ਕਰ ਸਕਣਗੇ। ਉਸਤੋਂ ਬਾਅਦ ਸਬੰਧਿਤ ਸੂਬਾ ਸਰਕਾਰਾਂ ਜਾਇਦਾਦ ਕਾਰਡ ਦੀ ਭੌਤਿਕ ਵੰਡ ਕਰਨਗੀਆਂ। ਇਸ ਯੋਜਨਾ ਦਾ ਫਾਇਦਾ 6 ਸੂਬਿਆਂ ਦੇ 763 ਪਿੰਡਾਂ ਨੂੰ ਮਿਲੇਗਾ। ਜਾਣਕਾਰੀ ਦੇ ਅਨੁਸਾਰ ਜਿਆਦਾਤਰ ਸੂਬਿਆਂ ਦੇ ਲਾਭਪਾਤਰੀਆਂ ਨੂੰ ਆਪਣੀ ਜਾਇਦਾਦ ਦੇ ਕਾਰਡ ਦੀ ਕਾਪੀ ਇੱਕ ਦਿਨ ਦੇ ਅੰਦਰ ਪ੍ਰਾਪਤ ਹੋ ਜਾਵੇਗੀ।

Related Articles

Back to top button