Agriculture

ਹੁਣ ਪਸ਼ੂ ਵੀ ਖਾਣਗੇ Chocolate, ਵਧੇਗੀ ਦੁੱਧ ਦੀ ਪੈਦਾਵਰ, ਜਾਣੋ ਕਿਵੇਂ

ਤੁਸੀਂ ਸ਼ਾਇਦ ਮਾਰਕੀਟ ‘ਚ ਵੱਖ-ਵੱਖ ਕੰਪਨੀਆਂ ਦੇ ਬਹੁਤ ਸਾਰੇ ਚੌਕਲੇਟ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਪਸ਼ੂ ਚੌਕਲੇਟ ਦੇਖੇ ਹਨ? ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (GADVASU) ਲੁਧਿਆਣਾ ਦੇ ਪਸ਼ੂ ਫੀਡ ਵਿਭਾਗ ਨੇ ਪੱਕੇ ਜਾਨਵਰਾਂ ਲਈ ਖਾਸ ਚੌਕਲੇਟ ਬਣਾਈ ਹੈ। ਪੌਸ਼ਟਿਕ ਤੱਤਾਂ ਨਾਲ ਭਰੇ ਇਸ ਚੌਕਲੇਟ ਨਾਲ ਦੁਧਾਰੂ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ ਵਧੇਗੀ। ਚੌਕਲੇਟ ਦੀ ਕੀਮਤ 120 ਰੁਪਏ ਰੱਖੀ ਗਈ ਹੈ।ਇਸ ਦੇ ਨਾਲ ਹੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਚੌਕਲੇਟ ਨੂੰ ਖਾਣ ਨਾਲ ਜਾਨਵਰਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਸ਼ੂ ਖੁਰਾਕ ਵਿਭਾਗ ਦੇ ਸੀਨੀਅਰ ਪਸ਼ੂ ਵਿਗਿਆਨੀ ਤੇ ਚੌਕਲੇਟ ਯੂਨਿਟ ਦੇ ਕਨਵੀਨਰ ਡਾ. ਉਦੇਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਚੌਕਲੇਟ ਨੂੰ ‘ਪਸ਼ੂ ਚਾਟ’ ਨਾਂ ਦਿੱਤਾ ਗਿਆ ਹੈ। ਅਸੀਂ ਇਸ ਨੂੰ ਗਊ-ਮੱਝਾਂ ਦੀ ਚੌਕਲੇਟ ਕਹਿੰਦੇ ਹਾਂ।ਇਹ ਚੌਕਲੇਟ ਪ੍ਰੋਟੀਨਖਣਿਜ ਤੇ ਲੂਣ ਦਾ ਵਧੀਆ ਸਰੋਤ ਹੈ। ਇਸ ਵਿੱਚ ਪ੍ਰਤੀਸ਼ਤ ਕੱਚਾ ਪ੍ਰੋਟੀਨ, 1.4ਪ੍ਰਤੀਸ਼ਤ ਚਰਬੀ, 11 ਪ੍ਰਤੀਸ਼ਤ ਐਨਡੀਐਫ, 2.0 ਪ੍ਰਤੀਸ਼ਤ ਫਾਈਬਰ ਤੇ 72.4 ਪ੍ਰਤੀਸ਼ਤ ਪਚਣ ਯੋਗ ਤੱਤਾਂ ਸ਼ਾਮਲ ਹਨ। ਇਸ ਨਾਲ ਪਸ਼ੂਆਂ ਦੀ ਭੁੱਖ ਵਧਦੀ ਹੈ ਤੇ ਦੁੱਧ ਵੀ ਵਧਦਾ ਹੈ।

ਡਾ. ਉਦੇਬੀਰ ਸਿੰਘ ਨੇ ਦੱਸਿਆ ਕਿ ਤਿੰਨ ਕਿਲੋਗ੍ਰਾਮ ਚੌਕਲੇਟ ਜਾਨਵਰ ਇੱਕ ਜਾਂ ਦੋ ਦਿਨਾਂ ਵਿੱਚ ਹੌਲੀ-ਹੌਲੀ ਚੱਟ ਕੇ ਖ਼ਤਮ ਕਰਦੇ ਹਨ। ਇੱਕ ਵਾਰ ਜਦੋਂ ਇਹ ਚੌਕਲੇਟ ਦਿੱਤੀ ਜਾਂਦੀ ਹੈ, ਤਾਂ ਜਾਨਵਰ ਨੂੰ ਦੂਜੀ ਵਾਰ ਤਿੰਨ ਜਾਂ ਛੇ ਮਹੀਨਿਆਂ ਬਾਅਦ ਦਿੱਤਾ ਜਾ ਸਕਦਾ ਹੈ। ਇਹ ਜਾਨਵਰਾਂ ਨੂੰ ਸਾਲ ਵਿੱਚ ਦੋ ਤੋਂ ਤਿੰਨ ਵਾਰ ਖੁਆਇਆ ਜਾ ਸਕਦਾ ਹੈ।ਇਸ ਦੇ ਨਾਲ ਹੀ ਡਾ. ਉਦੇਬੀਰ ਨੇ ਕਿਹਾ ਕਿ ਇਹ ਚੌਕਲੇਟ ਛੇ ਮਹੀਨਿਆਂ ਤੋਂ ਘੱਟ ਉਮਰ ਦੇ ਜਾਨਵਰਾਂ ਨੂੰ ਨਹੀਂ ਦਿੱਤੀ ਜਾਂਦੀ।

Related Articles

Back to top button