News

ਹੁਣ ਨਹੀਂ ਮੰਨਦਾ ਕਿਸੇ ਨੂੰ Gurjant Singh | Karan Aujla ਤੇ Sidhu Moosewala ਦੋਵੇਂ ਰਗੜੇ

ਲੱਚਰ ਗਾਇਕਾਂ ਖਿਲਾਫ ਝੰਡਾ ਚੁੱਕ ਕੇ ਲੱਚਰ ਗਾਉਣ ਵਾਲੇ ਗਾਇਕਾਂ ਨੂੰ ਲਲਕਾਰਨ ਵਾਲਾ ਗੁਰਜੰਟ ਸਿੰਘ ਖਾਲਸਾ ਇੱਕ ਵਾਰੀ ਫਿਰ ਆਪਣੇ ਨਵੇਂ ਗੀਤ ‘ਦਾਸ’ ਨਾਲ ਹਾਜਿਰ ਹੋਇਆ ਹੈ। ਇਸ ਵਾਰੀ ਜਿਥੇ ਉਸਨੇ tiktok ਤੇ ਲੱਕ ਮਟਕਾਉਂਦੀਆਂ ਪੰਜਾਬੀ ਕੁੜੀਆਂ ਨੂੰ ਟਕੋਰ ਮਾਰੀ ਹੈ ਓਥੇ ਹੀ ਆਪਣੇ ਗੀਤਾਂ ਵਿਚ ਗੁਰਜੰਟ ਸਿੰਘ ਖਿਲਾਫ ਬੋਲਣ ਵਾਲੇ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਨੂੰ ਵੀ ਜਵਾਬ ਦਿੱਤਾ ਹੈ।ਕੰਵਰ ਗਰੇਵਾਲ ਤੇ ਦੀਪ ਜੰਡੂ ਦੇ ਗਾਏ ਗੀਤ ‘ਵਾਜ ਫ਼ਕੀਰਾਂ ਦੀ’ ਜੋ ਕਰਨ ਔਜਲੇ ਨੇ ਲਿਖਿਆ ਸੀ ਤੇ ਉਸ ਵਿਚ ਉਸਨੇ ਗੁਰਜੰਟ ਸਿੰਘ ਬਾਰੇ ਲਿਖਿਆ ਸੀ ਕਿ ‘ਨੈਟ ਉੱਤੇ ਬਣ ਬਣ ਦਾਸ ਆਉਣਗੇ’ ਤੇ ਹੁਣ ਦਾਸ ਵਜੋਂ ਗੁਰਜੰਟ ਸਿੰਘ ਨੇ ਜੋ ਜਵਾਬ ਕਰਨ ਔਜਲੇ ਨੂੰ ਦਿੱਤਾ।
ਇਸ ਤੋਂ ਬਾਅਦ ਗੁਰਜੰਟ ਸਿੰਘ ਨੇ ਸਿੱਧੂ ਮੂਸੇਵਾਲੇ ਨੂੰ ਵੀ ਉਸਦੇ ਗੀਤਾਂ Just Listen ਤੇ ਨਾਲ ਹੀ ਰੈਪਰ ਤੁਪਾਕ ਨਾਲ ਖੁਦ ਨੂੰ ਮੇਲਣ ਤੇ ਟਕੋਰ ਕਰਦੇ ਹੋਏ ਮੂਸੇਵਾਲਾ ਨੂੰ ਵੀ ਠੋਕਵਾਂ ਜਵਾਬ ਦਿੱਤਾ ਹੈ। ਨਾਲ ਹੀ ਮੂਸੇਵਾਲੇ ਦੇ ਵਿਵਾਦਿਤ ਗੀਤ ਜੱਟੀ ਜਿਉਣੇ ਮੌੜ ਵਰਗੀ ਤੇ ਵੀ ਤੰਜ਼ ਮਾਰਦੇ ਹੋਏ ਗੀਤ ਵਿਚ ਕੁਝ ਗੱਲਾਂ ਕਹੀਆਂ ਹਨ।
ਇਸ ਤਰਾਂ ਪੂਰੀ ਸੰਗੀਤ ਇੰਡਸਟਰੀ ਖਿਲਾਫ ਇਕੱਲਾ ਖੜਾ ਗੁਰਜੰਟ ਸਿੰਘ ਭਾਵੇਂ ਕੁਝ ਕੁ ਗੀਤ ਹੀ ਗਾ ਰਿਹਾ ਹੈ ਪਰ ਫਿਰ ਵੀ ਉਸਦੀਆਂ ਕਹੀਆਂ ਗੱਲਾਂ ਹੁਣ ਸੱਚ ਸਾਬਿਤ ਹੋ ਰਹੀਆਂ ਹਨ। ਗਾਇਕਾਂ ਦੀਆਂ ਮੁਆਫੀਆਂ,ਪੰਜਾਬ ਦੀ ਜਵਾਨੀ ਦੇ ਵਿਗੜਦੇ ਹਲਾਤ ਉਸਦੀਆਂ ਕਹੀਆਂ ਗੱਲਾਂ ਤੇ ਮੋਹਰ ਲਾਉਂਦੇ ਹਨ। ਬਾਕੀ ਪੰਜਾਬ ਦੇ ਲੋਕ ਇਹਨਾਂ ਲੱਚਰ ਗਾਇਕਾਂ ਨੂੰ ਕਿੰਨਾ ਕੁ ਹੋਰ ਝਲਦੇ ਹਨ,ਉਹ ਆਉਣ ਵਾਲਾ ਸਮਾਂ ਦਸੇਗਾ।

Related Articles

Back to top button