Punjab
‘ਹੁਣ ਤੇ ਹੋਂਦ ਦੀ ਲੜਾਈ ਆ,ਦਿੱਲੀ ਸਾਨੂੰ ਪੈਰੋਂ ਕੱਢਣ ਨੂੰ ਤਿਆਰ ਖੜੀ’ | Deep Sidhu Shambhu Border LIVE

ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨ ਮੋਰਚੇ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਿਸਾਨ ਆਗੂ ਯਸ਼ਪਾਲ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ਮਹਿਲ ਕਲਾਂ ਟੋਲ ਪਲਾਜ਼ਾ ਵਿਖੇ 68 ਸਾਲ ਦੀ ਉਮਰ ਦੇ ਜ਼ਿਲ੍ਹਾ ਸਕੱਤਰ ਯਸ਼ਪਾਲ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸੀ ਜਦੋਂ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।ਦੱਸ ਦਈਏ ਕਿ ਯਸ਼ਪਾਲ ਸਿੰਘ ਮਾਹਿਲ ਕਲਾਂ ‘ਚ ਲੰਬੇ ਸਮੇਂ ਤੋਂ ਦਲੀਤਾਂ ਖਿਲਾਫ ਆਵਾਜ਼ ਚੁੱਕ ਰਹੇ ਹਨ। ਉਨ੍ਹਾਂ ਦੀ ਅਚਾਨਕ ਮੌਤ ਨੇ ਲੋਕਾਂ ਦੇ ਸੰਘਰਸ਼ਾਂ ‘ਤੇ ਬਹੁਤ ਪ੍ਰਭਾਵ ਪਾਇਆ ਹੈ। ਕਿਸਾਨਾਂ ਵਿਚ ਰੋਸ਼, ਯਸ਼ਪਾਲ ਦੀ ਮ੍ਰਿਤਕ ਦੇਹ ਨੂੰ ਫਰਿੱਜ ‘ਚ ਗੁਰਦੁਆਰਾ ਸਾਹਿਬ ਵਿਚ ਪੈਲੇਸ ਆਰਟ ਵਿਚ ਹੀ ਰੱਖਿਆ ਗਿਆ ਹੈ। ਉਨ੍ਹਾਂ ਦਾ ਸੰਸਕਾਰ ਸਵੇਰੇ ਕੀਤਾ ਜਾਏਗਾ ਅਤੇ ਕਿਸਾਨ ਜਥੇਬੰਦੀਆਂ ਦੇ ਮੁੱਖ ਆਗੂ ਮਹਿਲ ਕਲਾਂ ਦੇਰ ਰਾਤ ਇਕੱਤਰ ਹੋਣਗੇ ਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।