News

ਹੁਣ ਤੇਲ ਖਤਮ ਹੋਣ ਤੇ ਬੰਦ ਨਹੀਂ ਹੋਵੇਗਾ Tractor | ਕਿਸਾਨਾਂ ਦੀਆਂ ਮੌਜਾਂ !!

ਜੀ ਹਾਂ !! ਹੁਣ ਤੇਲ ਖਤਮ ਹੋਣ ਮਗਰੋਂ ਵੀ ਕੰਮ ਕਰਦਾ ਰਹੇਗਾ ਟਰੈਕਟਰ। ਭਾਰਤ ਦੀ ਮਸ਼ਹੂਰ ਟਰੈਕਟਰ ਨਿਰਮਾਤਾ ਕੰਪਨੀ Escorts ਨੇ ਆਪਣਾ ਪਹਿਲਾ ਹਾਇਬਰਿਡ ਟਰੈਕਟਰ ਲਾਂਚ ਕਰ ਦਿੱਤਾ ਹੈ। ਇਸ ਟਰੈਕਟਰ ਦੀ ਖਾਸ ਗੱਲ ਇਹ ਹੈ ਕਿ ਇਹ ਡੀਜਲ ਅਤੇ ਬੈਟਰੀ ਦੋਨਾਂ ਉੱਤੇ ਚੱਲਣਗੇ। ਮੰਨ ਲਓ ਜੇਕਰ ਕਦੇ ਤੁਹਾਡਾ ਡੀਜ਼ਲ ਖ਼ਤਮ ਹੋ ਜਾਵੇ ਤਾਂ ਇਹ ਟਰੈਕਟਰ ਬੰਦ ਨਹੀਂ ਹੋਵੇਗਾ ਤੇ ਤੁਸੀਂ ਇਸਨੂੰ ਬੈਟਰੀ ਉੱਤੇ ਚਲਾ ਸਕਦੇ ਹੋ। ਇਸ ਟਰੈਕਟਰ ਦੇ ਹਾਇਬਰਿਡ ਹੋਣ ਦਾ ਫਾਇਦਾ ਇਹ ਹੈ ਕਿ ਇਹ ਡੀਜ਼ਲ ਬਹੁਤ ਘੱਟ ਖਾਂਦਾ ਹੈ ਅਤੇ ਪ੍ਰਦੂਸ਼ਣ ਨੂੰ ਵੀ ਘੱਟ ਕਰੇਗਾ।
ਕੰਪਨੀ ਨੇ ਅਜਿਹੇ HYBRID ਟਰੈਕਟਰਾਂ ਦੀ ਇੱਕ ਨਵੀਂ ਸੀਰੀਜ ਸ਼ੁਰੂ ਕੀਤੀ ਹੈ ਜਿਸਨੂੰ NEW Escorts ਟਰੈਕਟਰ ਸੀਰੀਜ ਦਾ ਨਾਮ ਦਿੱਤਾ ਗਿਆ ਹੈ। ਇਸ ਸੀਰੀਜ ਵਿੱਚ ਕੁਲ ਤਿੰਨ ਟਰੈਕਟਰ ਪੇਸ਼ ਕੀਤੇ ਗਏ ਹਨ।
ਇਹਨਾਂ ਹਾਇਬਰਿਡ ਟਰੇਕਟਰ ਦੇ ਫੀਚਰ ਦੇਖੀਏ ਤਾਂ ਇਹ HYBRID ਟਰੈਕਟਰ 75 ਹਾਰਸਪਾਵਰ (H.P) ਦੀ ਪਾਵਰ ਦਾ ਉਤਪਾਦਨ ਕਰਦਾ ਹੈ ਪਰ ਇਸ ਟਰੈਕਟਰ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਹਾਇਬਰਿਡ ਹੋਣ ਦੇ ਕਾਰਨ ਇਸ ਟਰੈਕਟਰ ਦੀ ਪਾਵਰ ਨੂੰ 90 H.P ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ ਚਾਰ ਆਪਰੇਟਿੰਗ ਮੋਡ (Operating Mode) ਹਨ ।Image result for tractor ਇਹ ਆਪਰੇਟਿੰਗ ਮੋਡ ਕਿਸਾਨਾਂ ਨੂੰ ਟਰੈਕਟਰ ਚਲਾਓਣ ਲਈ ਬੈਟਰੀ ਇੰਜਨ ਅਤੇ ਡੀਜਲ ਇੰਜਨ ਦੋਨਾਂ ਦੀ ਵਰਤੋ ਕਰਨ ਦੀ ਆਜ਼ਾਦੀ ਦਿੰਦਾ ਹੈ । ਮਤਲੱਬ ਇਸਦੇ ਇੰਜਨ ਨੂੰ ਅਸੀ ਚਾਰ ਤਰੀਕੇ ਨਾਲ ਚਲਾ ਸਕਦੇ ਹਾਂ। ਤੁਸੀ ਇਸ ਮੋਡ ਦੀ ਸਹਾਇਤਾ ਨਾਲ ਟਰੇਕਟਰ ਨੂੰ ਸਿਰਫ ਡੀਜ਼ਲ ਜਾ ਸਿਰਫ ਬੈਟਰੀ ਜਾ ਫਿਰ ਡੀਜ਼ਲ ਅਤੇ ਬੈਟਰੀ ਦੋਨਾਂ ਨਾਲ ਚਲਾ ਸਕਦੇ ਹੋ। ਆਮ ਡੀਜਲ ਜਾਂ ਪਟਰੋਲ ਵਾਹਨ ਦੀ ਤੁਲਣਾ ਵਿੱਚ ਹਾਇਬਰਿਡ ਵਾਹਨ 20 ਤੋਂ 30 ਫ਼ੀਸਦੀ ਤੱਕ ਬਾਲਣ ਬਚਾਂਓਦੇ ਹਨ। ਟਰੇਕਟਰ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਹਾਲਾਂਕਿ ਇਲੇਕਟਰਿਕ ਵਾਹਨਾਂ ਉੱਤੇ ਜੀਏਸਟੀ 12 ਫ਼ੀਸਦੀ ਤੋਂ ਘਟਾਕੇ 5 ਫ਼ੀਸਦੀ ਕੀਤਾ ਗਿਆ ਹੈ, ਇਸਲਈ ਇਸ ਟਰੇਕਟਰ ਦੀ ਕੀਮਤ 10 ਲੱਖ ਤੋਂ ਘੱਟ ਰਹਿ ਸਕਦੀ ਹੈ । ਪਰ ਇਹ ਸਿਰਫ ਇੱਕ ਅੰਦਾਜਾ ਹੀ ਹੈ। ਸੋ ਖੇਤੀ ਸੈਕਟਰ ਵਿਚ ਨਵੀਂ ਕ੍ਰਾਂਤੀ ਲਿਆ ਸਕਦੇ ਹਨ ਇਹ ਨਵੇਂ ਹਾਈਬ੍ਰੈਡ ਬੈਟਰੀ ਨਾਲ ਚਲਣ ਵਾਲੇ ਟਰੈਕਟਰ।

Related Articles

Back to top button