Sikh News

ਹੁਣ ਕੀਰਤਨੀਆਂ ਨੂੰ ਮਿਲਣ ਲੱਗੇ ਤਾਹਨੇ ‘ਅਖੇ ਰਿਕਸ਼ੇ ਚਲਾਓ,ਕੀਰਤਨ ਨੀਂ ਕਰਨਾ ਆਉਂਦਾ ਤੁਹਾਨੂੰ’ | Surkhab TV

ਪਿਛਲੇ ਕੁਝ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਿਚਾਲੇ ਕਾਫੀ ਵਾਦ ਵਿਵਾਦ ਚੱਲਦਾ ਆ ਰਿਹਾ ਜੋ ਹੁਣ ਮੀਡੀਆ ਵਿੱਚ ਵੀ ਆ ਚੁੱਕਾ ਹੈ। ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਕਈ ਸ਼ਬਦੀ ਹਮਲੇ ਕੀਤੇ ਸੀ ਅਤੇ ਹੁਣ ਫਿਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਜ਼ੂਰੀ ਰਾਗੀ ਭਾਈ ਓਂਕਾਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਜਗਦੇਵ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਕੀਰਤਨ ਕਰਨ ਸਮੇਂ ਵੀ ਕਾਫ਼ੀ ਵਾਰ ਟੋਕਿਆ ਜਾ ਰਿਹਾ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ ਸੀ। ਪਰ ਅਕਾਲ ਤਖਤ ਸਾਹਿਬ ਤੋਂ ਵੀ ਉਨ੍ਹਾਂ ਨੂੰ ਕੋਈ ਨਿਆਂ ਨਾ ਮਿਲਣ ਦੇ ਬਾਅਦ ਉਨ੍ਹਾਂ ਨੇ ਹੁਣ ਸੰਗਤ ਦੀ ਕਚਹਿਰੀ ਵਿੱਚ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਕਿ ਹੁਣ ਦੂਸਰੇ ਤਖ਼ਤ ਦੇ ਜਥੇਦਾਰ ਵੀ ਉਨ੍ਹਾਂ ਨੂੰ ਗੱਲਾਂ ਕਰਨ ਲੱਗੇ Amritsar Police Stops Hazoori Ragi Bhai Karaj Singh from Entering Sri Darbar  Sahib – Sikh24.comਅਤੇ ਉਨ੍ਹਾਂ ਨੂੰ ਕੀਰਤਨ ਛੱਡ ਕੇ ਰਿਕਸ਼ਾ ਚਲਾਉਣ ਦੀ ਵੀ ਗੱਲ ਕਹੀ ਜਾਣ ਲੱਗੀ ਹੈ। ਦੂਜੇ ਪਾਸੇ ਨੌਜਵਾਨ ਹਜ਼ੂਰੀ ਰਾਗੀਆਂ ਨੇ ਕਿਹਾ ਕਿ ਪਿਛਲੇ ਦੋ ਤਿੰਨ ਸਾਲ ਤੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ। ਉਹ ਜਦੋਂ ਵੀ ਕੀਰਤਨ ਕਰਨ ਜਾਂਦੇ ਹਨ ਤਾਂ ਹੈੱਡ ਗ੍ਰੰਥੀ ਜਗਤਾਰ ਸਿੰਘ ਵੱਲੋਂ ਉਨ੍ਹਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ ਅਤੇ ਉਨ੍ਹਾਂ ਨੂੰ ਪ੍ਰਕਰਮਾਂ ਚੋਂ ਹੀ ਬੇਇੱਜ਼ਤ ਕਰਕੇ ਵਾਪਸ ਮੋੜ ਦਿੱਤਾ ਜਾਂਦਾ। ਉਨ੍ਹਾਂ ਮੀਡੀਆ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਉਹ ਸਮੂਹ ਰਾਗੀ ਸਿੰਘਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਬਿਠਾ ਕੇ ਪਰਿਵਾਰ ਦਾ ਮਾਮਲਾ ਪਰਿਵਾਰ ਚ ਹੀ ਸੁਲਝਾ ਦੇਣ।ਸੋ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ ਜਿਸਤੇ ਜਥੇਦਾਰ ਅਕਾਲ ਤਖ਼ਤ ਨੂੰ ਧਿਆਨ ਦੇਣ ਦੀ ਲੋੜ ਹੈ। ਗੁਰੂ ਘਰ ਦੇ ਕੀਰਤਨੀਆਂ ਨਾਲ ਜੇਕਰ ਇਹ ਸਭ ਕੁਝ ਹੋਵੇਗਾ ਤਾਂ ਫਿਰ ਹੋਰ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ।

Related Articles

Back to top button