News

ਹਵਾਈ ਜਹਾਜ ਹੋਇਆ ਕਰੈਸ਼ ਕਈ ਮਰੇ ਦੇਖੋ ਮੌਕੇ ਦੀਆਂ ਬਿਲਕੁੱਲ ਤਾਜਾ ਤਸਵੀਰਾਂ

ਹੁਣੇ ਹੁਣੇ ਇਕ ਮਾੜੀ ਖਬਰ ਆ ਰਹੀ ਹੈ ਕੇ ਇਕ ਹਵਾਈ ਜਹਾਜ ਤੇਲ ਦੀ ਕਮੀ ਦਾ ਕਰਕੇ ਕਰੈਸ਼ ਹੋ ਗਿਆ ਹੈ ਜਿਸ ਵਿਚ ਕਈ ਲੋਕਾਂ ਨੂੰ ਆਪਣੀ ਕੀਮਤੀ ਜਾਨ ਤੋਂ ਹੱਥ ਧੋਣੇ ਪਏ ਹਨ ਦੇਖੋ ਪੂਰੀ ਖਬਰ ਵਿਸਥਾਰ ਨਾਲ
ਯੂਕਰੇਨ ਦੇ ਲਵੀਵ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਇਕ ਚਾਰਟਰਡ ਜਹਾਜ਼ ਬਾਲਣ ਦੀ ਕਮੀ ਕਾਰਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਯੂਕਰੇਨ ਦੇ ਬੁਨਿਆਦੀ ਢਾਂਚਾ ਮੰਤਰੀ ਵਲਾਦਿਸਲਾਵ ਕ੍ਰਿਕਲੀ ਨੇ ਫੇਸਬੁੱਕ ਪੇਜ ‘ਤੇ ਮ੍ਰਿਤਕਾਂ ਦੀ ਗਿਣਤੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਏ.ਐੱਨ-12 ਜਹਾਜ਼ ਚਾਲਕ ਦੇ 7 ਮੈਂਬਰਾਂ ਅਤੇ ਇਕ ਹੋਰ ਯਾਤਰੀ ਨੂੰ ਲਿਜਾ ਰਿਹਾ ਸੀ। ਅਚਾਨਕ ਬਾਲਣ ਦੀ ਕਮੀ ਕਾਰਨ ਜਹਾਜ਼ ਹਾ ਦਸਾ ਗ੍ਰਸਤ ਹੋ ਗਿਆ। ਸਥਾਨਕ ਐਮਰਜੈਂਸੀ ਸੇਵਾ ਨੇ ਇਕ ਬਿਆਨ ਵਿਚ ਕਿਹਾ ਕਿ ਐਮਰਜੈਂਸੀ ਕਰਮਚਾਰੀਆਂ ਨੇ ਜਹਾਜ਼ ਦੇ ਮਲਬੇ ਵਿਚੋਂ 3 ਲੋਕਾਂ ਨੂੰ ਬਾਹਰ ਕੱਢਿਆ,
ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੰਤਰੀ ਨੇ ਕਿਹਾ ਕਿ ਜਹਾਜ਼ ਸਪੇਨ ਦੇ ਵੀਗੋ ਸ਼ਹਿਰ ਤੋਂ ਤੁਰਕੀ ਦੇ ਇਸਤਾਂਬੁਲ ਜਾ ਰਿਹਾ ਸੀ ਅਤੇ ਲਵੀਵ ਵਿਚ ਉਸ ਵਿਚ ਬਾਲਣ ਭਰਿਆ ਜਾਣਾ ਸੀ। ਜਹਾਜ਼ ਰਨਵੇਅ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ‘ਤੇ ਹਾ ਦਸਾ ਗ੍ਰਸਤ ਹੋਇਆ।

Related Articles

Back to top button